ਪਿਤਾ ਦੀ ਬਰਸੀ ''ਤੇ ਭਾਵੁਕ ਹੋਏ ਸੰਜੇ ਦੱਤ, ਥ੍ਰੋਬੈਕ ਤਸਵੀਰ ਸਾਂਝੀ ਕਰ ਆਈ ਇਹ ਗੱਲ

05/26/2022 10:45:55 AM

ਮੁੰਬਈ- ਸੰਜੇ ਦੱਤ ਬਾਲੀਵੁੱਡ ਦੇ ਇਕ ਦਮਦਾਰ ਅਦਾਕਾਰ ਹੋਣ ਦੇ ਨਾਲ-ਨਾਲ ਫੈਮਿਲੀ ਮੈਨ ਵੀ ਹਨ। ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਪਿਆਰੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਅੱਜ ਪਿਤਾ ਸੁਨੀਲ ਦੱਤ ਦੀ 17ਵੀਂ ਬਰਸੀ 'ਤੇ ਅਦਾਕਾਰ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਪਿਤਾ ਦੀ ਬਰਸੀ 'ਤੇ ਸੰਜੇ ਦੱਤ ਨੇ ਇਕ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ।

PunjabKesari
ਪਿਤਾ ਸੁਨੀਲ ਦੱਤ ਨਾਲ ਇਕ ਥ੍ਰੋਬੈਕ ਤਸਵੀਰ ਸਾਂਝੀ ਕਰਕੇ ਸੰਜੇ ਨੇ ਕੈਪਸ਼ਨ 'ਚ ਲਿਖਿਆ-'ਚੰਗੇ ਬੁਰੇ ਹਾਲਤ 'ਚ ਤੁਸੀਂ ਹਮੇਸ਼ਾ ਮੈਨੂੰ ਰਸਤਾ ਦਿਖਾਉਣ ਅਤੇ ਗਾਈਡ ਕਰਨ ਲਈ ਸੀ। ਤੁਸੀਂ ਮੇਰੀ ਤਾਕਤ, ਪ੍ਰੇਰਣਾ ਅਤੇ ਹਰ ਲੋੜ 'ਚ ਸਹਾਰਾ ਸੀ...ਇਸ ਪੁੱਤਰ ਨੂੰ ਜੋ ਕੁਝ ਚਾਹੀਦਾ ਹੁੰਦਾ ਹੈ, ਉਹ ਸਭ ਕੁਝ ਤੁਸੀਂ ਦਿੱਤਾ ਸੀ। ਤੁਸੀਂ ਹਮੇਸ਼ਾ ਮੇਰੇ ਦਿਲ 'ਚ ਰਹੋਗੇ ਪਾਪਾ, ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ'।

PunjabKesari
ਅਦਾਕਾਰ ਦੀ ਇਹ ਪੋਸਟ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦੇਈਏ ਕਿ ਸੰਜੇ ਰਾਜ ਕੁਮਾਰ ਹਿਰਾਨੀ ਦੀ ਫਿਲਮ 'ਮੁੰਨਾ ਭਾਈ ਐੱਮ.ਬੀ.ਬੀ.ਐੱਸ' 'ਚ ਆਪਣੇ ਪਿਤਾ ਦੇ ਨਾਲ ਕੰਮ ਕਰ ਚੁੱਕੇ ਹਨ। ਸੁਨੀਲ ਦੱਤ ਦਾ 25 ਮਈ 2005 ਨੂੰ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ ਸੀ।


Aarti dhillon

Content Editor

Related News