ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਰਿਪੋਰਟ ਆਈ ਸਾਹਮਣੇ, ਮੁੜ ਹੋਇਆ ਵੱਡਾ ਖ਼ੁਲਾਸਾ

Tuesday, Sep 01, 2020 - 09:44 AM (IST)

ਮੁੰਬਈ (ਵੈੱਬ ਡੈਸਕ) : ਪਹਿਲਾਂ ਖਬਰ ਆਈ ਸੀ ਕਿ ਫ਼ਿਲਮ ਅਦਾਕਾਰ ਸੰਜੇ ਦੱਤ ਦੀ ਤਬੀਅਤ ਜ਼ਿਆਦਾ ਵਿਗੜਦੀ ਜਾ ਰਹੀ ਹੈ ਅਤੇ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੰਜੇ ਦੱਤ ਨੂੰ ਸਾਹ ਲੈਣ ’ਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਸੰਜੇ ਦੱਤ ਦੀ ਸਿਹਤ ਨੂੰ ਲੈ ਕੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਫੇਫੜਿਆਂ ’ਚ ਲਗਾਤਾਰ ਫਲਿਊਡ ਜਮ੍ਹਾ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੇਫੜਿਆਂ ’ਚੋਂ ਡਾਕਟਰ ਹੁਣ ਤਕ 1.5 ਲੀਟਰ ਫਲਿਊਡ ਕੱਢ ਚੁੱਕੇ ਹਨ। ਸੰਜੇ ਦੱਤ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਹੁਣ ਉਨ੍ਹਾਂ ਦਾ ਇਲਾਜ ਮੁੰਬਈ ਦੇ ਹੀ ਕੋਲੀਕਾਬੇਨ ਹਸਪਤਾਲ ’ਚ ਸ਼ੁਰੂ ਕੀਤਾ ਜਾ ਸਕਦਾ ਹੈ।
PunjabKesari
ਦੱਸ ਦਈਏ ਕਿ ਸੰਜੇ ਦੱਤ ਦੇ ਫੇਫੜਿਆਂ ਦਾ ਕੈਂਸਰ ਚੌਥੀ ਸਟੇਜ ’ਤੇ ਪਹੁੰਚ ਗਿਆ ਹੈ, ਇਸ ਲਈ ਇਹ ਸਥਿਤੀ ਕਾਫ਼ੀ ਗੰਭੀਰ ਮੰਨੀ ਜਾ ਰਹੀ ਹੈ। ਇਲਾਜ ’ਚ ਲਗਾਤਾਰ ਦੇਰੀ ਹੋਣ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ। 
PunjabKesari
ਸੂਤਰਾਂ ਅਨੁਸਾਰ ਸੰਜੇ ਦੱਤ ਦੇ ਦੋਸਤ ਰਾਹੁਲ ਮਿੱਤਰਾ ਨੇ ਉਸ ਦੀ ਤਬੀਅਤ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ। ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਵੀ ਸਿਹਤ ਅਪਡੇਟ ਦਿੰਦੇ ਹੋਏ ਸੋਸ਼ਲ ਮੀਡੀਆ ’ਤੇ ਦੱਸਿਆ ਸੀ, 'ਹਰ ਕੋਈ ਜੋ ਸਾਡੇ ਤੋਂ ਛੁਪਿਆ ਹੈ, ਮੈਂ ਦੱਸਣਾ ਚਾਹੁੰਦੀ ਹਾਂ ਕਿ ਸੰਜੇ ਮੁੰਬਈ ’ਚ ਆਪਣਾ ਸ਼ੁਰੂਆਤੀ ਇਲਾਜ ਪੂਰਾ ਕਰਨਗੇ। ਸਾਡੇ ਅੱਗੇ ਦੀ ਯਾਤਰਾ ਦੀ ਯੋਜਨਾ, ਕੋਵਿਡ ਦੀ ਸਥਿਤੀ ’ਚ ਸੁਧਾਰ ਆਉਣ ਨਾਲ ਤਿਆਰ ਕਰੇਗਾ। ਫ਼ਿਲਹਾਲ ਸੰਜੇ ਦੱਤ ਕੋਕੀਲਾਬੇਨ ਹਸਪਤਾਲ ’ਚ ਡਾਕਟਰਾਂ ਦੀ ਦੇਖ-ਰੇਖ ’ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਪਾ ਕਰਕੇ ਆਪਣੇ ਅੰਦਾਜ਼ੇ ਨਾ ਲਗਾਓ ਅਤੇ ਡਾਕਟਰਾਂ ਨੂੰ ਆਪਣਾ ਕੰਮ ਕਰਨ ਦਿਓ।'
PunjabKesari


sunita

Content Editor

Related News