ਆਪਣੀ ਜ਼ਿੱਦ ਪੁਗਾਉਣ ਲਈ ਸੰਜੇ ਦੱਤ ਕਰਦੇ ਸੀ ਇਹ ਕੰਮ, ਮਾਂ-ਪਿਓ ਨੂੰ ਕਈ ਵਾਰ ਹੋਣਾ ਪਿਆ ਸੀ ਸ਼ਰਮਿੰਦਾ

11/03/2021 10:19:39 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਜੇ ਦੱਤ ਹਮੇਸ਼ਾ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਸੰਜੇ ਦੱਤ ਨੇ ਆਪਣੀ ਫ਼ਿਲਮ 'ਰੌਕੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੰਜੇ ਦੱਤ ਦੀਆਂ ਫ਼ਿਲਮਾਂ ਦੇ ਨਾਲ-ਨਾਲ ਉਸ ਦੀ ਨਿੱਜੀ ਜ਼ਿੰਦਗੀ ਵੀ ਕਾਫ਼ੀ ਚਰਚਾ 'ਚ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਸੰਜੇ ਦੱਤ ਸੁਨੀਲ ਦੱਤ ਤੇ ਨਰਗਿਸ ਦੱਤ ਦੇ ਲਾਡਲੇ ਸਨ। ਇਸ ਕਰਕੇ ਸੰਜੇ ਦੱਤ ਦੀ ਹਰ ਜ਼ਿੱਦ ਪੂਰੀ ਕੀਤੀ ਜਾਂਦੀ ਸੀ, ਜਿਸ ਕਰਕੇ ਕਈ ਵਾਰ ਸੰਜੇ ਦੱਤ ਦੇ ਮਾਤਾ-ਪਿਤਾ ਨੂੰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪਿਆ ਸੀ।

PunjabKesari

ਦੱਸ ਦਈਏ ਕਿ ਸੰਜੇ ਦੱਤ ਆਪਣੀ ਜ਼ਿੱਦ ਪੂਰੀ ਕਰਨ ਲਈ ਸੜਕ 'ਤੇ ਲੇਟ ਜਾਂਦੇ ਸਨ। ਇਸ ਗੱਲ ਦਾ ਖੁਲਸਾ ਸੁਨੀਲ ਦੱਤ ਨੇ ਖ਼ੁਦ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ''ਜੇਕਰ ਸੰਜੂ ਇੱਕ ਵਾਰ ਠਾਣ ਲਵੇ ਕਿ ਇਹ ਕੰਮ ਕਰਨਾ ਹੈ ਤਾਂ ਉਸ ਨੂੰ ਰੋਕਣਾ ਨਾਮੁਮਕਿਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਟਲੀ 'ਚ ਸੀ, ਉਸ ਸਮੇਂ ਸੰਜੂ ਤਿੰਨ ਸਾਲ ਦਾ ਸੀ। ਅਸੀਂ ਬਜ਼ਾਰ 'ਚ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ।

PunjabKesari

ਇਸੇ ਦੌਰਾਨ ਉਸ ਨੇ ਇੱਕ ਟਾਂਗਾ ਦੇਖ ਲਿਆ। ਇਸ ਤੋਂ ਬਾਅਦ ਉਸ ਨੇ ਜ਼ਿੱਦ ਫੜ੍ਹ ਲਈ ਕਿ ਉਸ ਨੇ ਉਸ ਦੀ ਸਵਾਰੀ ਕਰਨੀ ਹੈ। ਅਸੀਂ ਉਸ ਬੰਦੇ ਨਾਲ ਮੀਟਿੰਗ ਕਰਨੀ ਸੀ ਪਰ ਸੰਜੇ ਦੱਤ ਸੜਕ 'ਤੇ ਲੇਟ ਗਿਆ। ਲੋਕ ਸੰਜੂ ਨੂੰ ਦੇਖ ਕੇ ਕਹਿ ਰਹੇ ਸਨ ਕਿ ਕਠੋਰ ਮਾਂ ਬਾਪ ਹਨ। ਇਸ ਦੀ ਵਜ੍ਹਾ ਕਰਕੇ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।'' 

PunjabKesari

ਇਸੇ ਦੌਰਾਨ ਮੀਟਿੰਗ ਵਾਲਾ ਬੰਦਾ ਆ ਗਿਆ ਤੇ ਉਸ ਨੇ ਪੁੱਛਿਆ ਕੀ ਹੋਇਆ ਤਾਂ ਅਸੀਂ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਉਸ ਬੰਦੇ ਨੇ ਕਿਹਾ ਕਿ ਮੀਟਿੰਗ ਟਾਂਗੇ 'ਚ ਹੀ ਕਰ ਲੈਂਦੇ ਹਾਂ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News