ਸੰਜਨਾ ਸਾਂਘੀ ਨੇ ਸਾਂਝੀ ਕੀਤੀ ਜੀਵਨ ’ਚ ਦੋਸਤਾਂ ਦੀ ਅਹਿਮੀਅਤ

08/08/2022 11:19:47 AM

ਮੁੰਬਈ (ਬਿਊਰੋ)– ਜਿਵੇਂ ਕਿ ਫਰੈਂਡਸ਼ਿਪ ਡੇ ਲੰਘਿਆ ਹੈ, ਅਦਾਕਾਰਾ ਸੰਜਨਾ ਸਾਂਘੀ ਨੇ ਜ਼ਿੰਦਗੀ ’ਚ ‘ਦੋਸਤਾਂ’ ਦੀ ਮਹੱਤਤਾ ਨੂੰ ਸਾਂਝਾ ਕੀਤਾ ਹੈ। ਸੰਜਨਾ ਕਹਿੰਦੀ ਹੈ, ‘‘ਮੇਰੇ ਲਈ ਦੋਸਤੀ ਉਹ ਚੀਜ਼ ਹੈ, ਜੋ ਮੈਨੂੰ ਪੂਰਾ ਕਰਦੀ ਹੈ, ਇਹ ਮੇਰੀ ਸੁਰੱਖਿਅਤ ਜਗ੍ਹਾ ਹੈ। ਮੈਂ ਇਕ ਅਜਿਹੇ ਘਰ ’ਚ ਵੱਡੀ ਹੋਈ ਹਾਂ, ਜਿਥੇ ਮਾਂ ਤੇ ਪਿਤਾ ਮੇਰੇ ਸਭ ਤੋਂ ਚੰਗੇ ਦੋਸਤ ਰਹੇ ਹਨ।’’

ਸੰਜਨਾ ਨੇ ਕਿਹਾ ਕਿ ਦੋਸਤਾਂ ਨੇ ਹੋਰ ਰਿਸ਼ਤੇ ਵਿਕਸਿਤ ਕਰਨ ’ਚ ਮਦਦ ਕੀਤੀ ਹੈ। ਸੰਜਨਾ ਲਈ ਫਰੈਂਡਸ਼ਿਪ ਡੇ ਹਮੇਸ਼ਾ ਉਨ੍ਹਾਂ ਦੀਆਂ ਮਹਿਲ ਦੋਸਤਾਂ ਦੀ ਵਜ੍ਹਾ ਨਾਲ ਜ਼ਿਆਦਾ ਸੈਲੀਬ੍ਰੇਟ ਹੁੰਦਾ ਹੈ। ਸੰਜਨਾ ਮਹਿਲਾ ਦੋਸਤਾਂ ਬਾਰੇ ਬਹੁਤ ਸੋਚਦੀ ਹੈ ਕਿਉਂਕਿ ਉਹ ਜ਼ਿੰਦਗੀ ਦੇ ਹਰ ਖੇਤਰ ’ਚ ਉਸ ਦੇ ਨਾਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ

ਸੰਜਨਾ ਕਹਿੰਦੀ ਹੈ, “ਮੈਂ ਕੋ-ਐੱਡ ਸਕੂਲ ਤੋਂ ਗਰਲਜ਼ ਕਾਲਜ ਗਈ, ਜਿਥੇ ਮੈਨੂੰ ਮਹਿਲਾ ਦੋਸਤੀ ਦੀ ਮਜ਼ਬੂਤ ਤਾਕਤ ਮਿਲੀ। ਅਵਿਸ਼ਵਾਸਯੋਗ ਤੌਰ ’ਤੇ ਮਜ਼ਬੂਤ ਔਰਤਾਂ ਜੋ ਹੁਣ ਭੈਣਾਂ ਹਨ ਤੇ ਹਰ ਸਕਿੰਟ ਇਕ ਦੂਜੇ ਨੂੰ ਉੱਚਾ ਚੁੱਕਦੀਆਂ ਹਨ।’’

ਅਖੀਰ ਉਸ ਨੇ ਕਿਹਾ, ‘‘ਮੈਨੂੰ ਚੰਗਾ ਲੱਗਦਾ ਹੈ ਕਿ ਮੇਰੀ ਦੋਸਤੀ ’ਚ ਇਹ ਆਰਾਮਦਾਇਕ ਚੁੱਪ ਦੇ ਨਾਲ ਬਿਲਕੁਲ ਠੀਕ ਹੈ।’’ ਸੰਜਨਾ ਨੂੰ ਹਾਲ ਹੀ ’ਚ ‘ਰਾਸ਼ਟਰ ਕਵਚ : ਓਮ’ ’ਚ ਆਪਣੀ ਅਦਾਕਾਰੀ ਲਈ ਕਾਫੀ ਪ੍ਰਸ਼ੰਸਾ ਮਿਲੀ ਹੈ ਤੇ ਹੁਣ ਉਹ ਆਪਣੀ ਅਗਲੀ ਫ਼ਿਲਮ ‘ਧਕ ਧਕ’ ’ਚ ਬਾਈਕ ਚਲਾਉਂਦੀ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News