ਸੰਧਿਆ ਸੂਰੀ ਦੀ ‘ਸੰਤੋਸ਼’ ਆਸਕਰ ਲਈ ਬਰਤਾਨੀਆਂ ਦੀ ਅਧਿਕਾਰਤ ਐਂਟਰੀ
Thursday, Sep 26, 2024 - 10:37 AM (IST)
ਮੁੰਬਈ (ਬਿਊਰੋ) : ਲੰਡਨ 'ਚ ਰਹਿਣ ਵਾਲੀ ਭਾਰਤੀ ਮੂਲ ਦੀ ਫ਼ਿਲਮ ਨਿਰਮਾਤਾ ਸੰਧਿਆ ਸੂਰੀ ਦੀ ਫ਼ਿਲਮ 'ਸੰਤੋਸ਼' ਨੂੰ ਆਸਕਰ ਫ਼ਿਲਮ ਪੁਰਸਕਾਰਾਂ ’ਚ ਕੌਮਾਂਤਰੀ ਫੀਚਰ ਫ਼ਿਲਮ ਸ਼੍ਰੇਣੀ ’ਚ ਬਰਤਾਨੀਆਂ ਦੀ ਅਧਿਕਾਰਤ ਐਂਟਰੀ ਬਣਾਇਆ ਗਿਆ ਹੈ।
ਬ੍ਰਿਟਿਸ਼ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ, ''ਇਸ ਗੱਲ ਦੀ ਪੁਸ਼ਟੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸੰਧਿਆ ਸੂਰੀ ਦੀ ਫ਼ਿਲਮ ‘ਸੰਤੋਸ਼’ ਨੂੰ ਅਗਲੇ ਸਾਲ ਦੇ ਆਸਕਰ ਸਮਾਰੋਹ ’ਚ ਕੌਮਾਂਤਰੀ ਫੀਚਰ ਫ਼ਿਲਮ ਸ਼੍ਰੇਣੀ ’ਚ ਬਰਤਾਨੀਆਂ ਦੀ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ।’’ ‘ਸੰਤੋਸ਼’ ਦੀ ਕਹਾਣੀ ਭਾਰਤ ਦੀ ਉੱਤਰ ਪ੍ਰਦੇਸ਼ ਰਾਜ ਪੁਲਸ ’ਤੇ ਅਧਾਰਿਤ ਹੈ, ਜਿਸ ’ਚ ਹਿੰਦੀ ਭਾਸ਼ਾ ’ਚ ਸੰਵਾਦ ਵੀ ਹਨ। ਇਹ ਫ਼ਿਲਮ ਇਕ ਵਿਧਵਾ ਘਰੇਲੂ ਔਰਤ ਦੇ ਦੁਆਲੇ ਘੁੰਮਦੀ ਹੈ, ਜੋ ਅਪਣੇ ਮਰਹੂਮ ਪਤੀ ਦੀ ਪੁਲਸ ਕਾਂਸਟੇਬਲ ਵਜੋਂ ਨੌਕਰੀ ਪ੍ਰਾਪਤ ਕਰਦੀ ਹੈ ਅਤੇ ਇਕ ਜਵਾਨ ਔਰਤ ਦੇ ਕਤਲ ਦੀ ਜਾਂਚ ’ਚ ਉਲਝ ਜਾਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'
ਬਾਫਟਾ ਦੀ ਚੋਣ ਕਮੇਟੀ ਦੇ ਮੈਂਬਰ ਬਿਹਤਰੀਨ ਕੌਮਾਂਤਰੀ ਫੀਚਰ ਫ਼ਿਲਮ ਸ਼੍ਰੇਣੀ ਲਈ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ (ਏ. ਐੱਮ. ਪੀ. ਏ. ਐੱਸ.) ਨੂੰ ਸੌਂਪਣ ਲਈ ਯੂ.ਕੇ. ਦੀ ਅਧਿਕਾਰਤ ਐਂਟਰੀ ਦੀ ਚੋਣ ਕਰਦੇ ਹਨ। ‘ਸੰਤੋਸ਼’ ਇਸ ਸਾਲ ਦੇ ਬੀ. ਐੱਫ. ਆਈ. ਲੰਡਨ ਫ਼ਿਲਮ ਫੈਸਟੀਵਲ (ਐੱਲ. ਐੱਫ. ਐੱਫ.) ਦੇ ਪਹਿਲੇ ਫ਼ਿਲਮ ਮੁਕਾਬਲੇ ਸਦਰਲੈਂਡ ਐਵਾਰਡ ਲਈ ਵੀ ਦੌੜ ’ਚ ਹੈ। ਐੱਲ. ਐੱਫ. ਐੱਫ. ਅਗਲੇ ਮਹੀਨੇ ਹੋਵੇਗਾ। ਇਸ ਫ਼ਿਲਮ ਨੂੰ ਕਈ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਫ਼ਿਲਮ ’ਚ ਮੁੱਖ ਕਿਰਦਾਰ ਸ਼ਹਾਨਾ ਗੋਸਵਾਮੀ ਨੇ ਨਿਭਾਇਆ ਹੈ। ਫ਼ਿਲਮ ਦਾ ਪ੍ਰੀਮੀਅਰ 77ਵੇਂ ਕਾਨਸ ਫ਼ਿਲਮ ਫੈਸਟੀਵਲ ’ਚ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਸੰਧਿਆ ਸੂਰੀ ਨੇ ਅਪਣੇ ਤਜਰਬੇ ਬਾਰੇ ਕਿਹਾ, ‘‘ਮੈਂ ਅਸਲ ’ਚ ਕੋਈ ਅਜਿਹੀ ਵਿਅਕਤੀ ਨਹੀਂ ਹਾਂ ਜੋ ਕਿਸੇ ਨੂੰ ਸਿਖਾਉਣ ਲਈ ਫ਼ਿਲਮ ਬਣਾਉਣਾ ਚਾਹੁੰਦੀ ਹੈ। ਮੇਰੇ ਕੋਲ ਕੋਈ ਵਿਸ਼ੇਸ਼ ਮੁਹਿੰਮਾਂ ਜਾਂ ਚੀਜ਼ਾਂ ਨਹੀਂ ਹਨ, ਜੋ ਮੈਨੂੰ ਪੂਰੀਆਂ ਕਰਨੀਆਂ ਹਨ। ਇਸ ਲਈ ਮੈਨੂੰ ਉਪਦੇਸ਼ ਦੇਣ ਵਾਲੀਆਂ ਫ਼ਿਲਮਾਂ ਪਸੰਦ ਨਹੀਂ ਹਨ ਪਰ ਜੋ ਮੇਰੇ ਲਈ ਦਿਲਚਸਪ ਸੀ ਉਹ ਸੀ ਇਕ ਕਿਸਮ ਦੀ ਜਗ੍ਹਾ ਦਾ ਵਿਚਾਰ।’’ ਅਪਣੀ ਭਾਰਤੀ ਵਿਰਾਸਤ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਣ ’ਚ ਮੁਹਾਰਤ ਦਾ ਲਾਭ ਉਠਾਉਂਦੇ ਹੋਏ, ਸੂਰੀ ਨੇ ਪ੍ਰਤਿਭਾਸ਼ਾਲੀ ਸਥਾਨਕ ਚਾਲਕ ਦਲ ਦੀ ਮਦਦ ਨਾਲ 44 ਦਿਨਾਂ ’ਚ ਲਖਨਊ ਅਤੇ ਇਸ ਦੇ ਆਸ-ਪਾਸ ਅਪਣੀ ਪਹਿਲੀ ਫੀਚਰ ਫ਼ਿਲਮ ‘ਸੰਤੋਸ਼’ ਦੀ ਸ਼ੂਟਿੰਗ ਕੀਤੀ। ਸੂਰੀ ਨੇ ਫ਼ਿਲਮ ਦੀ ਸਕ੍ਰਿਪਟ ਵੀ ਲਿਖੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।