‘ਸਨਕ’ ਡਿਜ਼ਨੀ+ਹੌਟਸਟਾਰ ਮਲਟੀਪਲੈਕਸ ’ਤੇ ਹੋਵੇਗੀ ਰਿਲੀਜ਼

Thursday, Sep 23, 2021 - 01:09 PM (IST)

‘ਸਨਕ’ ਡਿਜ਼ਨੀ+ਹੌਟਸਟਾਰ ਮਲਟੀਪਲੈਕਸ ’ਤੇ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਵਿਪੁਲ ਅੰਮ੍ਰਿਤ ਲਾਲ ਸ਼ਾਹ ਤੇ ਜ਼ੀ ਸਟੂਡੀਓਜ਼ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸਨਕ : ਹੋਪ ਅੰਡਰ ਸੀਜ਼’ ਭਾਰਤ ਦੇ ਸਭ ਤੋਂ ਵੱਡੇ ਪ੍ਰੀਮੀਅਮ ਓ. ਟੀ. ਟੀ. ਪਲੇਟਫਾਰਮਜ਼ ’ਚੋਂ ਇਕ ’ਤੇ ਰਿਲੀਜ਼ ਹੋਣ ਵਾਲੀ ਵੱਡੀ ਟਿਕਟ ਵਾਲੀਆਂ ਬਾਲੀਵੁੱਡ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।

ਕਨਿਸ਼ਕ ਵਰਮਾ ਵਲੋਂ ਨਿਰਦੇਸ਼ਿਤ, ਵਿਧੁਤ ਜੰਮਵਾਲ ਤੇ ਬੰਗਾਲੀ ਅਦਾਕਾਰਾ ਰੁਕਮਣੀ ਮੈਤਰਾ ਦੀ ਵਿਸ਼ੇਸ਼ਤਾ ਵਾਲੀ ਇਹ ਫ਼ਿਲਮ ਛੇਤੀ ਹੀ ਡਿਜ਼ਨੀ+ਹੌਟਸਟਾਰ ਮਲਟੀਪਲੈਕਸ ’ਤੇ ਸਟਰੀਮ ਹੋਵੇਗੀ। ਐਲਾਨ ਦੇ ਨਾਲ ਨਿਰਮਾਤਾਵਾਂ ਨੇ ਇਕ ਨਵਾਂ ਦਿਲਚਸਪ ਪੋਸਟਰ ਵੀ ਲਾਂਚ ਕੀਤਾ ਹੈ, ਜਿਸ ’ਚ ਵਿਧੁਤ ਹੱਥਾਂ ’ਚ ਬੰਦੂਕ ਫੜ ਕੇ ਮਿਸ਼ਨ ਲਈ ਤਿਆਰ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Vidyut Jammwal (@mevidyutjammwal)

ਵਿਪੁਲ ਸ਼ਾਹ ਵਲੋਂ ਨਿਰਦੇਸ਼ਿਤ, ਸਨਸ਼ਾਇਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਨੇ ਕੁਝ ਦਿਲਚਸਪ ਸਿਨੇਮੇ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਵਾਰ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਉਨ੍ਹਾਂ ਦਾ ਪ੍ਰੋਡਕਸ਼ਨ ‘ਸਨਕ : ਹੋਪ ਅੰਡਰ ਸੀਜ਼’ ਐਕਸ਼ਨ ਨਾਲ ਭਰਪੂਰ ਦ੍ਰਿਸ਼ਾਂ ਦੇ ਨਾਲ ਭਾਵਨਾਤਮਕ ਯਾਤਰਾ ਨੂੰ ਸਾਹਮਣੇ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਵਿਧੁਤ ਫ਼ਿਲਮ ’ਚ ਸੈਂਟਰਲ ਕਿਰਦਾਰ ਨਿਭਾਅ ਰਹੇ ਹਨ। ਉਹ ਆਪਣੇ ਕਰੀਅਰ ’ਚ ਪੰਜਵੀਂ ਵਾਰ ਸਫਲ ਨਿਰਮਾਤਾ ਵਿਪੁਲ ਸ਼ਾਹ ਦੇ ਨਾਲ ਜੋਡ਼ੀ ਬਣਾ ਰਹੇ ਹਨ। ਫ਼ਿਲਮ ’ਚ ਚੰਦਨ ਰਾਏ ਸਾਨਿਆਲ, ਨੇਹਾ ਧੂਪੀਆ ਤੇ ਰੁਕਮਣੀ ਮੈਤਰਾ ਵੀ ਦਿਖਾਈ ਦੇਣਗੀਆਂ। ਛੇਤੀ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News