ਰੈਂਪ ਵਾਕ ਕਰਦੇ ਫਿਸਲਿਆ ਇਸ ਮਸ਼ਹੂਰ ਸੈਲੇਬ੍ਰਿਟੀ ਦਾ ਪੈਰ, ਸਟੇਜ 'ਤੇ ਡਿੱਗੀ ਧੜੰਮ (ਵੀਡੀਓ ਵਾਇਰਲ)

Sunday, Dec 01, 2024 - 01:48 PM (IST)

ਰੈਂਪ ਵਾਕ ਕਰਦੇ ਫਿਸਲਿਆ ਇਸ ਮਸ਼ਹੂਰ ਸੈਲੇਬ੍ਰਿਟੀ ਦਾ ਪੈਰ, ਸਟੇਜ 'ਤੇ ਡਿੱਗੀ ਧੜੰਮ (ਵੀਡੀਓ ਵਾਇਰਲ)

ਐਂਟਰਟੇਨਮੈਂਟ ਡੈਸਕ: 'ਬਿੱਗ ਬੌਸ ਓਟੀਟੀ 3' ਫੇਮ ਸਨਾ ਸੁਲਤਾਨ, ਜਿਸ ਨੇ ਹਾਲ ਹੀ ਵਿੱਚ ਮੱਕਾ ਮਦੀਨਾ ਵਿੱਚ ਆਪਣੇ ਪਤੀ ਨਾਲ ਨਿਕਾਹ ਕੀਤਾ ਹੈ, ਹੁਣ ਇੱਕ ਹੋਰ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਵੀਡੀਓ 'ਚ ਸਨਾ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਦਰਅਸਲ ਰੈਂਪ ਵਾਕ ਕਰਦੇ ਸਮੇਂ ਸਨਾ ਅਚਾਨਕ ਡਿੱਗ ਗਈ। ਇਸ ਦੌਰਾਨ ਸਨਾ ਨਾਲ ਮੌਜੂਦ 2 ਮੁੰਡਿਆਂ ਨੇ ਜਲਦੀ ਹੀ ਉਸ ਨੂੰ ਚੁੱਕ ਕੇ ਦੁਬਾਰਾ ਖੜ੍ਹਾ ਕਰ ਦਿੱਤਾ। ਸਟੇਜ 'ਤੇ ਮੁੜ ਆਤਮਵਿਸ਼ਵਾਸ ਨਾਲ ਖੜ੍ਹੀ ਹੋ ਕੇ ਸਨਾ ਨੇ ਖੂਬਸੂਰਤੀ ਨਾਲ ਆਪਣੀ ਰੈਂਪ ਵਾਕ ਨੂੰ ਪੂਰਾ ਕੀਤਾ। ਉਸ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ।

ਇਹ ਵੀ ਪੜ੍ਹੋ: ED ਦੇ ਛਾਪੇ ਮਗਰੋਂ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਬਿਆਨ, 'ਮੇਰੀ ਪਤਨੀ ਦਾ ਨਾਂ ਵਾਰ-ਵਾਰ ਨਾ ਖਿੱਚੋ...'

 

 
 
 
 
 
 
 
 
 
 
 
 
 
 
 
 

A post shared by SANA SULTAN超级巨星 🔱👑 (@sanakhan00)

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਸਨਾ ਨੇ ਕੈਪਸ਼ਨ 'ਚ ਲਿਖਿਆ, "ਇਹ ਰੈਂਪ ਵਾਕ ਹੁਣ ਤੱਕ ਦੀ ਸਭ ਤੋਂ ਵਧੀਆ ਸੀ। oh no ਤੋਂ oh yes, ਇਹ ਸਭ ਨਜ਼ਰੀਏ ਦੀ ਖੇਡ ਹੈ। ਡਿੱਗਣ ਦਾ ਮਤਲਬ ਅਸਫਲਤਾ ਨਹੀਂ ਹੈ, ਡਿੱਗਣ ਤੋਂ ਬਾਅਦ ਤੁਸੀਂ ਕਿਵੇਂ ਉੱਠਦੇ ਹੋ ਉਹ ਤੁਹਾਡੀ ਤਾਕਤ ਨੂੰ ਦਿਖਾਉਂਦਾ ਹੈ।" ਹਾਲਾਂਕਿ ਸਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਸਨਾ ਨੇ ਜਾਣਬੁੱਝ ਕੇ ਡਿੱਗਣ ਦਾ ਡਰਾਮਾ ਰਚਿਆ ਤਾਂ ਕਿ ਉਹ ਜ਼ਿਆਦਾ ਲਾਈਮਲਾਈਟ 'ਚ ਆ ਸਕੇ। ਇਕ ਯੂਜ਼ਰ ਨੇ ਲਿਖਿਆ, ''ਵਾਇਰਲ ਹੋਣ ਦੀ ਤਕਨੀਕ'', ਜਦੋਂਕਿ ਦੂਜੇ ਨੇ ਕਿਹਾ, ''ਇਹ ਹਮਦਰਦੀ ਹਾਸਲ ਕਰਨ ਲਈ ਜਾਣਬੁੱਝ ਕੇ ਕੀਤਾ ਗਿਆ ਹੈ।'' ਹਾਲਾਂਕਿ, ਕੁਝ ਉਪਭੋਗਤਾਵਾਂ ਨੇ ਸਨਾ ਦੇ ਡਿੱਗਣ ਤੋਂ ਬਾਅਦ ਉਸ ਦੇ ਉੱਠਣ ਨੂੰ ਸ਼ਾਨਦਾਰ ਦੱਸਿਆ, ਅਤੇ ਉਸ ਦੇ ਜਜ਼ਬੇ ਦੀ ਤਾਰੀਫ ਵੀ ਕੀਤੀ।

ਇਹ ਵੀ ਪੜ੍ਹੋ: ਫੁੱਟਬਾਲ ਮੈਚ 'ਚ ਰਣਬੀਰ-ਆਲੀਆ ਦੀ ਧੀ ਨੇ ਲੁੱਟੀ ਲਾਈਮਲਾਈਟ, ਰਾਹਾ ਦੀ ਕਿਊਟਨੈੱਸ ਨੇ ਜਿੱਤਿਆ ਦਿਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News