ਮੁੜ ਸੁਰਖੀਆਂ ''ਚ ਸਨਾ ਖ਼ਾਨ, ਫ਼ਿਲਮ ਇੰਡਸਟਰੀ ਛੱਡਣ ਤੋਂ ਬਾਅਦ ਵਾਇਰਲ ਹੋਈਆਂ ਇਹ ਤਸਵੀਰਾਂ

Saturday, Oct 10, 2020 - 09:59 AM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਤੇ 'ਬਿੱਗ ਬੌਸ 6' ਦੀ ਮੁਕਾਬਲੇਬਾਜ਼ ਰਹੀ ਸਨਾ ਖਾਨ ਨੇ ਫ਼ਿਲਮ ਜਗਤ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ। ਉਸ ਨੇ ਫ਼ਿਲਮ ਜਗਤ ਛੱਡਣ ਦੀ ਵਜ੍ਹਾ ਇਸਲਾਮ ਦੱਸੀ ਹੈ। ਸਨਾ ਨੇ ਕਿਹਾ ਹੈ ਕਿ ਉਹ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਹੁਣ ਤੋਂ ਅੱਲ੍ਹਾ ਦੇ ਆਦੇਸ਼ਾਂ ਦਾ ਪਾਲਨ ਕਰੇਗੀ।
PunjabKesari
ਦੱਸ ਦਈਏ ਕਿ ਸਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਸਾਰੀਆਂ ਬੋਲਡ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਹੁਣ ਸਨਾ ਖ਼ਾਨ ਦੇ ਇੰਸਟਾ 'ਤੇ ਸਿਰਫ਼ ਖ਼ੂਬਸੂਰਤ ਤਸਵੀਰਾਂ ਹੀ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਨਾ ਖ਼ਾਨ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
PunjabKesari
ਦੱਸ ਦਈਏ ਕਿ ਸਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰੋਮਨ, ਅੰਗਰੇਜ਼ੀ ਤੇ ਅਰਬੀ ਵਰਗੀਆਂ ਤਿੰਨ ਭਾਸ਼ਾਵਾਂ 'ਚ ਪੋਸਟ ਸਾਂਝੀ ਕੀਤੀ ਹੈ। ਸਨਾ ਲਿਖਿਆ ਹੈ, 'ਭਰਾਵੋਂ ਤੇ ਭੈਣੋਂ ਅੱਜ ਮੈਂ ਆਪਣੀ ਜ਼ਿੰਦਗੀ ਦੇ ਇਕ ਅਹਿਮ ਮੋੜ 'ਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਸਾਲਾਂ ਤੋਂ ਸ਼ੋਅ ਬਿੱਜ (ਦਿਖਾਵੇ) ਦੀ ਜ਼ਿੰਦਗੀ ਗੁਜ਼ਾਰ ਰਹੀ ਹਾਂ ਅਤੇ ਇਸ ਅਰਸੇ 'ਚ ਮੈਨੂੰ ਹਰ ਤਰ੍ਹਾਂ ਦੀ ਸ਼ੋਹਰਤ, ਇੱਜ਼ਤ ਅਤੇ ਦੌਲਤ ਆਪਣੇ ਚਾਹੁਣ ਵਾਲਿਆਂ ਵਲੋਂ ਨਸੀਬ ਹੋਈ ਹੈ, ਜਿਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ।
PunjabKesari
ਹੁਣ ਕੁਝ ਦਿਨ ਤੋਂ ਮੇਰੇ 'ਤੇ ਇਹ ਅਹਿਸਾਸ ਕਬਜਾ ਕਰਕੇ ਬੈਠਾ ਹੋਇਆ ਹੈ ਕਿ ਇਨਸਾਨ ਦੇ ਦੁਨੀਆ 'ਚ ਆਉਣ ਦਾ ਉਦੇਸ਼ ਕੀ ਸਿਰਫ਼ ਇਹੀ ਹੈ ਕਿ ਉਹ ਦੌਲਤ ਤੇ ਸ਼ੋਹਰਤ ਕਮਾਏ? ਕੀ ਉਸ ਦਾ ਇਹ ਫਰਜ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਉਨ੍ਹਾਂ ਲੋਕਾਂ ਦੀ ਸੇਵਾ 'ਚ ਗੁਜਾਰੇ, ਜੋ ਬੇਸਹਾਰਾ ਤੇ ਬਿਨਾਂ ਘਰ ਤੋਂ ਰਹਿੰਦੇ ਹਨ? ਕੀ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਮੌਤ ਕਿਸੇ ਵੀ ਸਮੇਂ ਹੋ ਸਕਦੀ ਹੈ? ਅਤੇ ਮਰਨ ਤੋਂ ਬਾਅਦ ਉਸ ਦਾ ਕੀ ਬਣਨ ਵਾਲਾ ਹੈ? ਇਨ੍ਹਾਂ ਦੋ ਸਵਾਲਾਂ ਦਾ ਜਵਾਬ ਮੈਂ ਕਾਫ਼ੀ ਸਮੇਂ ਭਾਲ ਰਹੀ ਹਾਂ। ਖਾਸਤੌਰ 'ਤੇ ਇਸ ਦੂਜੇ ਸਵਾਲ ਦਾ ਜਵਾਬ ਕਿ ਮਰਨ ਤੋਂ ਬਾਅਦ ਮੇਰਾ ਕੀ ਬਣੇਗਾ।'
PunjabKesari
ਸਨਾ ਖਾਨ ਨੇ ਲਿਖਿਆ, 'ਇਸ ਸਵਾਲ ਦਾ ਜਵਾਬ ਜਦੋਂ ਮੈਂ ਆਪਣੇ ਧਰਮ 'ਚ ਤਲਾਸ਼ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਦੁਨੀਆ ਦੀ ਇਹ ਜ਼ਿੰਦਗੀ ਅਸਲ 'ਚ ਮਰਨ ਤੋਂ ਬਾਅਦ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹੈ। ਇਸ ਲਈ ਮੈਂ ਅੱਜ ਤੋਂ ਐਲਾਨ ਕਰਦੀ ਹਾਂ ਕਿ ਅੱਜ ਤੋਂ ਮੈਂ ਆਪਣੇ ਸ਼ੋਅ ਬਿੱਜ (ਦਿਖਾਵੇ) ਦੀ ਜ਼ਿੰਦਗੀ ਛੱਡ ਕੇ ਇਨਸਾਨੀਅਤ ਦੀ ਸੇਵਾ ਅਤੇ ਅੱਲ੍ਹਾ ਦੇ ਹੁਕਮਾਂ 'ਤੇ ਚੱਲਣ ਦਾ ਪੱਕ ਇਰਾਦਾ ਕਰਦੀ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਉਹ ਮੈਨੂੰ ਦਿਖਾਵੇ ਦੇ ਕੰਮ ਲਈ ਦਾਵਤ ਨਾ ਦੇਣ। ਬਹੁਤ-ਬਹੁਤ ਧੰਨਵਾਦ।'
PunjabKesari
ਦੱਸਣਯੋਗ ਹੈ ਕਿ ਸਨਾ ਖਾਨ ਨੇ ਸਾਲ 2005 'ਚ ਫ਼ਿਲਮ 'ਯਹੀ ਹੈ ਹਾਈ ਸੋਸਾਇਟੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਬੰਬੇ ਟੂ ਗੋਆ', 'ਧਨ ਧਨਾ ਧਨ ਗੋਲ', 'ਹੱਲਾ ਬੋਲ', 'ਜੈ ਹੋ', 'ਵਜ੍ਹਾ ਤੁਮ ਹੋ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਕੁਝ ਦਿਨ ਪਹਿਲਾਂ ਸਨਾ ਖਾਨ ਵੈੱਬ ਸੀਰੀਜ਼ 'ਸਪੈਸ਼ਲ ਆਪਸ' 'ਚ ਨਜ਼ਰ ਆਈ ਸੀ। ਹਿੰਦੀ ਫ਼ਿਲਮਾਂ ਤੋਂ ਇਲਾਵਾ ਸਨਾ ਨੇ ਤੇਲੁਗੂ ਤੇ ਤਮਿਲ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
PunjabKesari

PunjabKesari

PunjabKesari

PunjabKesari

PunjabKesari


sunita

Content Editor

Related News