ਕੀ ਤਣਾਅ ਤੇ ਫਿਟਨੈੱਸ ਬਣੀ ਸਿਧਾਰਥ ਸ਼ੁਕਲਾ ਦੀ ਮੌਤ ਦੀ ਵਜ੍ਹਾ? ਕਰੀਬੀ ਦੋਸਤ ਨੇ ਜਾਣੋ ਕੀ ਕਿਹਾ
Friday, Sep 03, 2021 - 12:33 PM (IST)
ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੇ ਜੇਤੂ ਤੇ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਖ਼ਬਰ ਹੈ ਕਿ ਸਿਧਾਰਥ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ ਹੈ। ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਤ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸਿਧਾਰਥ ਸ਼ੁਕਲਾ ਟੀ. ਵੀ. ਇੰਡਸਟਰੀ ਦਾ ਵੱਡਾ ਨਾਂ ਸੀ। ਉਸ ਨੇ ਦਿਹਾਂਤ ਨਾਲ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ’ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਅਦਾਕਾਰ ਸਮੀਰ ਸੋਨੀ ਨੇ ਇਕ ਨਿੱਜੀ ਚੈਨਲ ਨਾਲ ਸਿਧਾਰਥ ਸ਼ੁਕਲਾ ਬਾਰੇ ਗੱਲਬਾਤ ਕੀਤੀ। ਸਮੀਰ ਨੇ ਕਿਹਾ ਕਿ ਸਿਧਾਰਥ ਆਪਣੇ ਤਣਾਅ ਤੇ ਫਿਟਨੈੱਸ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ। ਸਮੀਰ ਸੋਨੀ ਨੇ ਨੌਜਵਾਨਾਂ ’ਚ ਤਣਾਅ ਦੀ ਦਿੱਕਤ ਤੇ ਫਿਰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਫਿਰ ਉਨ੍ਹਾਂ ਦੇ ਆਤਮ ਹੱਤਿਆ ਕਰਨ ਬਾਰੇ ਗੱਲ ਕੀਤੀ।
ਸਮੀਰ ਨੇ ਕਿਹਾ, ‘ਲੋਕਾਂ ’ਚ ਵਧੀਆ ਤੇ ਫਿੱਟ ਦਿਖਣ ਦਾ ਦਬਾਅ ਹੁੰਦਾ ਹੀ ਹੈ। ਇਹ ਇੰਡਸਟਰੀ ਬਾਹਰੋਂ ਵਧੀਆ ਦਿਖਦੀ ਹੈ ਪਰ ਅਜਿਹਾ ਹੈ ਨਹੀਂ। ਤੁਹਾਨੂੰ ਦਿਮਾਗੀ ਰੂਪ ਨਾਲ ਠੀਕ ਦਿਖਣਾ ਪੈਂਦਾ ਹੈ। ਤੁਹਾਨੂੰ ਸੌਣਾ ਹੀ ਪੈਂਦਾ ਹੈ, ਜਿਸ ਨਾਲ ਤੁਹਾਡਾ ਚਿਹਰਾ ਵਧੀਆ ਦਿਖੇ ਤੇ ਤੁਹਾਨੂੰ ਕੰਮ ਮਿਲ ਸਕੇ। ਸਾਰਿਆਂ ’ਤੇ ਚੰਗਾ ਦਿਖਣ ਦਾ ਪ੍ਰੈਸ਼ਰ ਹੁੰਦਾ ਹੈ, ਖ਼ਾਸ ਕਰ ਨੌਜਵਾਨ ਕਲਾਕਾਰਾਂ ’ਤੇ। ਮੈਂ ਨੌਜਵਾਨ ਕਲਾਕਾਰਾਂ ਤੇ ਬੱਚਿਆਂ ਨੂੰ ਇੰਡਸਟਰੀ ਦਾ ਹਿੱਸਾ ਹੋਣਾ ਵਧੀਆ ਨਹੀਂ ਮੰਨਦਾ ਹਾਂ। ਸਿਕਸ ਪੈਕਸ ਤੇ ਬਾਡੀ ਨੂੰ ਫਿੱਟ ਦਿਖਾਉਣਾ ਲੋਕਾਂ ’ਤੇ ਬੁਰਾ ਅਸਰ ਪਾਉਂਦਾ ਹੈ।’
ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਸ਼ੁਕਲਾ ਹਰ ਦੋ ਮਹੀਨਿਆਂ ’ਚ ਆਪਣੇ ਵਰਕਆਊਟ ਤੇ ਬਾਡੀ ’ਚ ਬਦਲਾਅ ਕਰਦਾ ਸੀ। ਉਹ ਆਪਣੀ ਬਾਡੀ ਨੂੰ ਵੱਧ ਤੋਂ ਵੱਧ ਫਿੱਟ ਦਿਖਾਉਣ ਲਈ ਜ਼ਬਰਦਸਤ ਵਰਕਆਊਟ ਕਰਦਾ ਸੀ, ਜਿਸ ਦਾ ਬੁਰਾ ਅਸਰ ਉਸ ਦੀ ਸਿਹਤ ’ਤੇ ਹੋ ਰਿਹਾ ਸੀ। ਉਸ ਦੀ ਡਾਈਟ ਤੇ ਤਣਾਅ ਬਾਰੇ ਵੀ ਗੱਲਾਂ ਆਖੀਆਂ ਜਾ ਰਹੀਆਂ ਹਨ। ਹਾਲਾਂਕਿ ਰਾਹੁਲ ਮਹਾਜਨ ਦਾ ਕਹਿਣਾ ਹੈ ਕਿ ਸਿਧਾਰਥ ਸੁਪਰਮੈਨ ਵਰਗਾ ਫਿੱਟ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।