ਆਰੀਅਨ ਖ਼ਾਨ ਡਰੱਗਸ ਮਾਮਲਾ : ਵਾਨਖੇੜੇ ਦੀਆਂ ਮੁਸ਼ਕਿਲਾਂ ਵਧੀਆਂ, ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਵਧੀ

10/26/2021 12:10:25 PM

ਨਵੀਂ ਦਿੱਲੀ (ਬਿਊਰੋ)– ਆਰੀਅਨ ਖ਼ਾਨ ਡਰੱਗਸ ਕੇਸ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸਪੈਸ਼ਲ ਐੱਨ. ਡੀ. ਪੀ. ਐੱਸ. ਕੋਰਟ ਨੇ ਇਸ ਕੇਸ ’ਚ ਰਿਸ਼ਵਤ ਦੇ ਦੋਸ਼ਾਂ ’ਤੇ ਕਿਸੇ ਅਦਾਲਤ ਵਲੋਂ ਕਾਰਵਾਈ ਨਾ ਕੀਤੇ ਜਾਣ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਉਧਰ ਐੱਨ. ਸੀ. ਬੀ. ਨੇ ਵਾਨਖੇੜੇ ਵਿਰੁੱਧ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਨਖੇੜੇ ’ਤੇ ਇਕ ਗਵਾਹ ਨੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਦਰਜ ਕੇਸ ’ਚ ਰਿਹਾਅ ਕਰਨ ਲਈ 25 ਕਰੋੜ ਰੁਪਏ ਦੀ ਡੀਲ ਕਰਨ ਦਾ ਦੋਸ਼ ਲਗਾਇਆ ਹੈ। ਐੱਨ. ਸੀ. ਬੀ. ਦੇ ਉੱਤਰੀ ਜ਼ੋਨ ਦੇ ਡਿਪਟੀ ਡਾਇਰੈਕਟਰ ਜਨਰਲ (ਡੀ. ਡੀ. ਜੀ.) ਗਿਆਨੇਸ਼ਵਰ ਸਿੰਘ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਅੱਤ ਦੇ ਇਸ ਯੁੱਗ ’ਚ ਰਣਜੀਤ ਬਾਵਾ ਨੇ ਸੁਣਾਈ ਅੰਤ ਦੀ ਕਹਾਣੀ, ਇਕ-ਇਕ ਗੱਲ ਸੁਣਨ ਵਾਲੀ (ਵੀਡੀਓ)

ਮਾਮਲੇ ’ਚ ਆਜ਼ਾਦ ਗਵਾਹ ਪ੍ਰਭਾਕਰ ਸੇਲ ਨੇ ਐਤਵਾਰ ਨੂੰ ਇਕ ਹਲਫਨਾਮੇ ’ਚ ਤੇ ਪੱਤਰਕਾਰਾਂ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਐੱਨ. ਸੀ. ਬੀ. ਦੇ ਇਕ ਅਧਿਕਾਰੀ ਤੇ ਕੁਝ ਹੋਰ ਲੋਕਾਂ ਨੇ ਮਾਮਲੇ ’ਚ ਦੋਸ਼ੀ ਆਰੀਅਨ ਖ਼ਾਨ ਨੂੰ ਛੱਡਣ ਲਈ 25 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਜਾਂਚ ਲਈ ਤਿਆਰ ਹਾਂ : ਵਾਨਖੇੜੇ

ਸਮੀਰ ਵਾਨਖੇੜੇ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਮਾਮਲੇ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹ ਪ੍ਰਭਾਕਰ ਸੇਲ ਵਲੋਂ ਉਨ੍ਹਾਂ ਵਿਰੁੱਧ ਲਾਏ ਗਏ ਰਿਸ਼ਵਤ ਨਾਲ ਜੁੜੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਵਾਨਖੇੜੇ ਨੇ ਮਹਾਰਾਸ਼ਟਰ ਦੇ ਪੁਲਸ ਡਾਇਰੈਕਟਰ ਜਨਰਲ ਸੰਜੇ ਪਾਂਡੇ ਨੂੰ ਪੱਤਰ ਲਿਖ ਕੇ ਆਪਣੇ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਸ਼ੁਰੂ ਨਾ ਕਰਨ ਦੀ ਅਪੀਲ ਕੀਤੀ ਸੀ ਤੇ ਕਿਹਾ ਸੀ ਕਿ ਕੁਝ ਲੋਕ ਗਲਤ ਢੰਗ ਨਾਲ ਉਸ ਨੂੰ ਆਰੀਅਨ ਖ਼ਾਨ ਮਾਮਲੇ ’ਚ ਫਸਾਉਣਾ ਚਾਹ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News