ਨਾਗਾਅਰਜੁਨ ਦੇ ਪੁੱਤ ਤੋਂ ਵੱਖ ਹੋ ਸਾਮੰਥਾ ਨੇ ਜ਼ਿੰਦਗੀ 'ਚ ਅੱਗੇ ਵਧਣ ਦਾ ਲਿਆ ਫ਼ੈਸਲਾ, ਇਸ ਸ਼ਖਸ ਨਾਲ ਕਰੇਗੀ ਵਿਆਹ!

Saturday, Sep 24, 2022 - 11:22 AM (IST)

ਨਾਗਾਅਰਜੁਨ ਦੇ ਪੁੱਤ ਤੋਂ ਵੱਖ ਹੋ ਸਾਮੰਥਾ ਨੇ ਜ਼ਿੰਦਗੀ 'ਚ ਅੱਗੇ ਵਧਣ ਦਾ ਲਿਆ ਫ਼ੈਸਲਾ, ਇਸ ਸ਼ਖਸ ਨਾਲ ਕਰੇਗੀ ਵਿਆਹ!

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਰਹਿੰਦੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸਮੰਥਾ ਇਨ੍ਹੀਂ ਦਿਨੀਂ ਚਮੜੀ ਨਾਲ ਸਬੰਧਤ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਆਪਣੇ ਇਲਾਜ ਲਈ ਵਿਦੇਸ਼ ਗਈ ਹੋਈ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਅਦਾਕਾਰ ਨਾਗਾਅਰਜੁਨ ਦੀ ਨੂੰਹ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਵਾਲੀ ਹੈ ਅਤੇ ਉਹ ਦੁਬਾਰਾ ਵਿਆਹ ਕਰ ਸਕਦੀ ਹੈ।

PunjabKesari

ਕੀ ਕਰਵਾਏਗੀ ਦੁਬਾਰਾ ਵਿਆਹ?
ਹਾਲ ਹੀ 'ਚ ਸਮੰਥਾ ਰੂਥ ਪ੍ਰਭੂ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਹੁਣ ਅਦਾਕਾਰਾ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਦੀ ਤਿਆਰੀ ਕਰ ਰਹੀ ਹੈ। ਸਿਨੇ ਜੋਸ਼ ਦੀ ਇਕ ਖਬਰ ਮੁਤਾਬਕ, ਸਮੰਥਾ ਦੇ ਗੁਰੂ ਸਦਗੁਰੂ ਜਗਦੀਸ਼ ਵਾਸੂਦੇਵ ਨੇ ਉਸ ਨੂੰ ਸਭ ਕੁਝ ਭੁੱਲ ਕੇ ਜ਼ਿੰਦਗੀ 'ਚ ਅੱਗੇ ਵਧਣ ਦੀ ਸਲਾਹ ਦਿੱਤੀ ਹੈ ਅਤੇ ਦੁਬਾਰਾ ਵਿਆਹ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ ਮੰਨਿਆ ਜਾਂਦਾ ਹੈ ਕਿ ਆਪਣੇ ਗੁਰੂ ਜੀ ਦੇ ਕਹਿਣ 'ਤੇ ਸਮੰਥਾ ਵੀ ਇਸ ਲਈ ਰਾਜ਼ੀ ਹੋ ਗਈ ਹੈ ਅਤੇ ਉਹ ਇਸ ਬਾਰੇ ਸੋਚ ਰਹੀ ਹੈ।

PunjabKesari

ਸਾਮੰਥਾ ਨੂੰ ਇਸ ਸ਼ਖਸ ਦਾ ਮਿਲ ਰਿਹੈ ਪੂਰਾ ਸਾਥ
ਸਦਗੁਰੂ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ, ਜੋ ਜੀਵਨ 'ਚ ਅੱਗੇ ਵਧਣ ਲਈ ਸਮੰਥਾ ਦਾ ਸਮਰਥਨ ਕਰ ਰਿਹਾ ਹੈ ਅਤੇ ਉਹ ਵਿਅਕਤੀ ਹੈ ਸਾਮੰਥਾ ਦੇ ਪਿਤਾ ਜੋਸੇਫ ਪ੍ਰਭੂ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਫੇਸਬੁੱਕ 'ਤੇ ਨਾਗਾ ਚੈਤੰਨਿਆ ਅਤੇ ਸਮੰਥਾ ਦੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਬਹੁਤ ਸਮਾਂ ਪਹਿਲਾਂ ਇਕ ਕਹਾਣੀ ਸੀ, ਜੋ ਹੁਣ ਨਹੀਂ ਹੈ। ਇਸ ਲਈ ਹੁਣ ਇੱਕ ਨਵੀਂ ਕਹਾਣੀ ਸ਼ੁਰੂ ਕਰੀਏ।" ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਕੈਪਸ਼ਨ ਤੋਂ ਮੰਨਿਆ ਜਾ ਰਿਹਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਇੱਕ ਨਵਾਂ ਸਫ਼ਰ ਸ਼ੁਰੂ ਕਰੇ।

PunjabKesari

ਦੱਸਣਯੋਗ ਹੈ ਕਿ ਸਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤੰਨਿਆ ਸਾਲ 2017 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਦੇ ਨਾਲ ਹੀ ਅਕਤੂਬਰ 2021 'ਚ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਗਏ ਹਨ।

PunjabKesari
ਨੋਟ– ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News