ਵਿੱਕੀ ਕੌਸ਼ਲ, ਸਾਨੀਆ ਮਲਹੋਤਰਾ ਤੇ ਫਾਤਿਮਾ ਸਨਾ ਸ਼ੇਖ ਸਟਾਰਰ ‘ਸੈਮ ਬਹਾਦਰ’ ਫ਼ਿਲਮ ਦੀ ਸ਼ੂਟਿੰਗ ਹੋਈ ਪੂਰੀ

03/16/2023 1:42:42 PM

ਮੁੰਬਈ (ਬਿਊਰੋ)– ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸੈਮ ਬਹਾਦਰ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਫ਼ਿਲਮ ’ਚ ਅਦਾਕਾਰ ਵਿੱਕੀ ਕੌਸ਼ਲ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਇਸ ਦੇ ਨਾਲ ਹੀ ਸਾਨੀਆ ਮਲਹੋਤਰਾ ਉਨ੍ਹਾਂ ਦੀ ਰੀਲ ਲਾਈਫ ਪਤਨੀ ਸਿਲੂ ਦੇ ਰੂਪ ’ਚ ਨਜ਼ਰ ਆਵੇਗੀ, ਜਦਕਿ ਫਾਤਿਮਾ ਸਨਾ ਸ਼ੇਖ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ, ਦੇਖੋ ਮੌਕੇ ਦੀ ਵੀਡੀਓ

ਹਾਲ ਹੀ ’ਚ ਇਸ ਫ਼ਿਲਮ ਦੇ ਫਾਈਨਲ ਸ਼ੈਡਿਊਲ ਦੀ ਸ਼ੂਟਿੰਗ ਵੀ ਪੂਰੀ ਹੋਈ ਹੈ। ਮੇਘਨਾ ਗੁਲਜ਼ਾਰ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਹਾਊਸ ਆਫ ਆਰ. ਐੱਸ. ਵੀ. ਪੀ. ਨਿਰਮਾਣ ਅਧੀਨ ਫ਼ਿਲਮ ਬਣ ਰਹੀ ਹੈ। ਫ਼ਿਲਮ ’ਚ ‘ਸੈਮ ਬਹਾਦਰ’ ਦਾ ਮੁੱਖ ਕਿਰਦਾਰ ਨਿਭਾਅ ਰਹੇ ਵਿੱਕੀ ਕੌਸ਼ਲ ਨੇ ਹਾਲ ਹੀ ’ਚ ਆਪਣੀ ਫ਼ਿਲਮ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਕੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਰੈਪ-ਅੱਪ ਦੀ ਜਾਣਕਾਰੀ ਦਿੱਤੀ ਹੈ।

ਉਸ ਨੇ ਪੋਸਟ ਦੇ ਨਾਲ ਕੈਪਸ਼ਨ ’ਚ ਲਿਖਿਆ, ‘‘ਇਕ ਸੱਚੇ ਲੈਜੰਡ ਦੇ ਜੀਵਨ ਨੂੰ ਪੇਸ਼ ਕਰਨ ਦੀ ਇਸ ਪ੍ਰਕਿਰਿਆ ਦਾ ਹਿੱਸਾ ਬਣਨ ਲਈ, ਇਸ ਟੀਮ ਦਾ ਹਿੱਸਾ ਬਣਨ ਲਈ, ਜਿਸ ਨੇ ਸੱਚਮੁੱਚ ਆਪਣਾ ਸਭ ਕੁਝ ਦਿੱਤਾ, ਧੰਨਵਾਦ, ਧੰਨਵਾਦ ਤੇ ਸਿਰਫ਼ ਧੰਨਵਾਦ। ਬਹੁਤ ਕੁਝ ਮੈਨੂੰ ਜਿਊਣ ਲਈ ਮਿਲਿਆ ਹੈ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਬਹੁਤ ਕੁਝ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News