ਸਲਮਾਨ-ਸ਼ਾਹਰੁਖ਼ ਨੇ ਕਾਜੋਲ ਨਾਲ ਕੀਤੀ ਗੰਦੀ ਗੱਲ
Tuesday, Dec 22, 2015 - 12:26 PM (IST)

ਮੁੰਬਈ : ਸ਼ਾਹਰੁਖ਼ ਖਾਨ ਅਤੇ ਸਲਮਾਨ ਖ਼ਾਨ ਨੇ ਕਾਜੋਲ ਨਾਲ ਕੁਝ ਅਜਿਹੀ ਗੱਲ ਕੀਤੀ ਕਿ ਸੁਣਨ ਵਾਲੇ ਹੈਰਾਨ ਰਹਿ ਗਏ। ਦਰਅਸਲ ਸ਼ਾਹਰੁਖ ਤੇ ਕਾਜੋਲ ਬੀਤੇ ਦਿਨੀਂ ਆਪਣੀ ਫਿਲਮ ''ਦਿਲਵਾਲੇ'' ਦੇ ਪ੍ਰਮੋਸ਼ਨ ਲਈ ''ਬਿੱਗ ਬੌਸ'' ਦੇ ਸੈੱਟ ''ਤੇ ਪਹੁੰਚੇ ਸਨ। ਇਸ ਦੌਰਾਨ ਸ਼ਾਹਰੁਖ ਅਤੇ ਸਲਮਾਨ ਖਾਨ, ਕਾਜੋਲ ਨਾਲ ਦੋ ਅਰਥੀ ਗੱਲਾਂ ਕਰਦੇ ਵਿਖਾਈ ਦਿੱਤੇ, ਜਿਨ੍ਹਾਂ ਦੇ ਮਤਲਬ ਕਾਫੀ ਗੰਦੇ ਸਨ। ਤਿੰਨਾਂ ਸਿਤਾਰਿਆਂ ਨੇ ਖੂਬ ਮਸਤੀ ਕਰਦਿਆਂ ਇਕ-ਦੂਜੇ ਦੀ ਖਿਚਾਈ ਕੀਤੀ ਅਤੇ ਧਮਾਲ ਵੀ ਮਚਾਈ। ਕਾਜੋਲ ਨੇ ਸਲਮਾਨ ਤੇ ਸ਼ਾਹਰੁਖ਼ ਦਾ ਕਾਫੀ ਮਖੌਲ ਉਡਾਇਆ ਜਦਕਿ ਦਰਸ਼ਕਾਂ ਨੂੰ ਸਲਮਾਨ ਤੇ ਸ਼ਾਹਰੁਖ ਦਾ ਯਾਰਾਨਾ ਵੀ ਵੇਖਣ ਨੂੰ ਮਿਲਿਆ।