ਸਲਮਾਨ ਨੇ ਲਗਾਏ ਠੁਮਕੇ ਅਨੁਸ਼ਕਾ ਨੇ ਦੇਖਿਆ ਨਜ਼ਾਰਾ

Wednesday, May 25, 2016 - 11:33 AM (IST)

ਸਲਮਾਨ ਨੇ ਲਗਾਏ ਠੁਮਕੇ ਅਨੁਸ਼ਕਾ ਨੇ ਦੇਖਿਆ ਨਜ਼ਾਰਾ

ਮੁੰਬਈ—ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨੇ ਮੰਗਲਵਾਰ ਨੂੰ ਆਈ. ਪੀ. ਐੱਲ-9 ਦੇ ਪਹਿਲੇ ਕੁਆਲੀਫਾਇਰ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਸਾਹਮਣੇ ਠੁਮਕੇ ਲਾਏ ਅਤੇ ਪੂਰਵ ਭਾਰਤੀ ਕ੍ਰਿਕਟਰ ਅਤੇ ਟਿੱਪਣੀ ਕਾਰ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।
ਜਾਣਕਾਰੀ ਅਨੁਸਾਰ ਸਲਮਾਨ ਅਤੇ ਅਨੁਸ਼ਕਾ ਦੀ ਕੁਸ਼ਤੀ ''ਤੇ ਆਧਾਰਿਤ ਫਿਲਮ ''ਸੁਲਤਾਨ'' ਜਲਦੀ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਦੋਵੇ ਕਲਾਕਾਰ ਸਟੂਡਿਓ ਪਹੁੰਚੇ। ਇਸ ਦੌਰਾਨ ਸਲਮਾਨ ਨੇ ਮਸਤੀ ਭਰੇ ਅੰਦਾਜ਼ ''ਚ ''ਜਵਾਨੀ ਫਿਰ ਨਾ ਆਏ'' ਗਾਣੇ ''ਤੇ ਡਾਂਸ ਕੀਤਾ। ਸਿੱਧੂ ਨੇ ਵੀ ਉਨ੍ਹਾਂ ਦੀ ਸਾਥ ਦਿੱਤਾ ਅਤੇ ਉਨ੍ਹਾਂ ਦੇ ਨਾਲ ਤੌਲੀਆ ਡਾਂਸ ਕੀਤਾ। ''ਬਾਈਜਾਨ'' ਦੇ ਨਾਂ ਨਾਲ ਮਸ਼ਹੂਰ ਸਲਮਾਨ ਅਤੇ ਸਿੱਧੂ ਦੇ ਡਾਂਸ ਦਾ ਅਨੁਸ਼ਕਾ ਨੇ ਬੇਹੱਦ ਮਜ਼ਾ ਉਠਾਇਆ।


Related News