‘7 ਡਾਗਜ਼’ ’ਚ ਨਜ਼ਰ ਆਵੇਗੀ ਸਲਮਾਨ-ਸੰਜੇ ਦੱਤ ਦੀ ਜੋੜੀ

Wednesday, Aug 12, 2026 - 09:19 AM (IST)

‘7 ਡਾਗਜ਼’ ’ਚ ਨਜ਼ਰ ਆਵੇਗੀ ਸਲਮਾਨ-ਸੰਜੇ ਦੱਤ ਦੀ ਜੋੜੀ

ਮੁੰਬਈ - ਸਲਮਾਨ ਖ਼ਾਨ ਤੇ ਸੰਜੇ ਦੱਤ ਆਪਣੀ ਜੋੜੀ ਨੂੰ ਅੰਤਰਰਾਸ਼ਟਰੀ ਮੰਚ ’ਤੇ ਲੈ ਜਾਣ ਲਈ ਤਿਆਰ ਹਨ। ਦੋਵੇਂ ਐਕਸ਼ਨ ਸਪੈਕਟੇਕਲ ‘7 ਡਾਗਜ਼’ ਦਾ ਹਿੱਸਾ ਹਨ, ਜਿਸ ਦੀ ਅਗਵਾਈ ਮਿਸਰ ਦੇ ਸੁਪਰਸਟਾਰਸ ਅਹਿਮਦ ਏਜ ਤੇ ਕਰੀਮ ਅਬਦੇਲ ਅਜੀਜ਼ ਕਰ ਰਹੇ ਹਨ। ਫ਼ਿਲਮ ਵਿਚ ਹਾਲੀਵੁੱਡ ਸਟਾਰ ਮੋਨਿਕਾ ਬੈਲੂਚੀ ਤੇ ਜਿਆਨਕਾਰਲੋ ਐਸਪੋਸਿਤੋ ਵੀ ਨਜ਼ਰ ਆਉਣਗੇ। ‘7 ਡਾਗਜ਼’ 21 ਅਗਸਤ ਨੂੰ ਭਾਰਤ ਦੇ ਸਿਨੇਮਾਘਰਾਂ ’ਚ ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਸੇਲਾ ਸਟੂਡੀਓਜ਼ ਦੁਆਰਾ ਨਿਰਮਿਤ ਇਸ ਫ਼ਿਲਮ ਨੂੰ ਜਨਰਲ ਐਂਟਰਟੇਨਮੈਂਟ ਅਥਾਰਟੀ ਤੇ ਰਿਆਧ ਸੀਜ਼ਨ ਦਾ ਸਮਰਥਨ ਹਾਸਲ ਹੈ। ਫ਼ਿਲਮ ਦਾ ਨਿਰਦੇਸ਼ਨ ਫ਼ਿਲਮਮੇਕਰ ਜੋੜੀ ਆਦਿਲ ਐੱਲ. ਅਰਬੀ ਤੇ ਬਿਲਾਲ ਫ਼ਲਾਹ ਨੇ ਕੀਤਾ ਹੈ, ਜੋ ‘ਬੈਡ ਬੁਆਏਜ਼ ਫ਼ਾਰ ਲਾਈਫ਼’ ਤੇ ‘ਬੈਡ ਬੁਆਏਜ਼ : ਰਾਈਡ ਔਰ ਡਾਈ’ ਵਰਗੀਆਂ ਚਰਚਿਤ ਫ਼ਿਲਮਾਂ ਦੇ ਨਿਰਦੇਸ਼ਕ ਹਨ। ਫ਼ਿਲਮ ਦੀ ਪਰਿਕਲਪਨਾ ਤੇ ਸਹਿ-ਲੇਖਣ ਤੁਰਕੀ ਅਲ-ਅਲਸ਼ੇਖ ਨੇ ਕੀਤਾ ਹੈ। ਨਿਰਦੇਸ਼ਕ ਆਦਿਲ ਐੱਲ. ਅਰਬੀ ਤੇ ਬਿਲਾਲ ਫ਼ਲਾਹ ਲਈ ‘7 ਡਾਗਜ਼’ ਵੱਡੇ ਪੱਧਰ ਦੇ ਐਕਸ਼ਨ ਜ਼ਾਨਰ ’ਚ ਵਾਪਸੀ ਦਾ ਪ੍ਰਤੀਕ ਹੈ, ਖ਼ਾਸ ਤੌਰ ’ਤੇ ਬੈਡ ਬੁਆਏਜ਼ ਫ੍ਰੈਂਚਾਇਜ਼ੀ ’ਚ ਉਨ੍ਹਾਂ ਦੇ ਕੰਮ ਤੋਂ ਬਾਅਦ।

ਫ਼ਿਲਮ ਦੀ ਸਟਾਰਕਾਸਟ ’ਚ ਜਿਆਨਕਾਰਲੋ ਐਸਪੋਸਿਤੋ, ਤਾਰਾ ਐਮਾਦ, ਨਾਸਿਰ ਅਲ-ਕਸਾਬੀ ਤੇ ਮੈਕਸ ਹੁਆਂਗ ਸਣੇ ਕਈ ਜਾਣੇ-ਪਛਾਣੇ ਕਲਾਕਾਰ ਸ਼ਾਮਿਲ ਹਨ। ਫ਼ਿਲਮ ਦੇ ਕਾਮਬੈਟ ਤੇ ਸਟੰਟ ਸੀਕਵੈਂਸ ਨੂੰ 87ਇਲੈਵਨ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ, ਜੋ ਜੌਨ ਵਿਕ ਫ੍ਰੈਂਚਾਇਜ਼ੀ ਨਾਲ ਜੁੜੀ ਪ੍ਰਸਿੱਧ ਐਕਸ਼ਨ ਤੇ ਸਟੰਟ ਕੰਪਨੀ ਹੈ।


author

cherry

Content Editor

Related News