ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਖੋਲ੍ਹਿਆ ਸਲਮਾਨ ਖ਼ਾਨ ਦਾ ਕਾਲਾ ਚਿੱਠਾ, ਦੱਸਿਆ ਇਹ ਹੈ ‘ਵੂਮੈਨ ਬੀਟਰ’

08/19/2022 4:22:12 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਇਕ ਵਾਰ ਮੁੜ ਤੋਂ ਸੁਰਖੀਆਂ ਵਿਚ ਆ ਗਏ ਹਨ। ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਇਕ ਨੋਟ ਲਿਖਿਆ ਹੈ, ਜੋ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਅਸਲ ਵਿਚ ਸੋਮੀ ਨੇ ਸਲਮਾਨ ਖ਼ਾਨ ਉੱਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ‘ਵੂਮੇਨ ਬੀਟਰ’ ਕਿਹਾ ਹੈ। 

 
 
 
 
 
 
 
 
 
 
 
 
 
 
 

A post shared by Somy Ali (@realsomyali)


ਦੱਸ ਦੇਈਏ ਕਿ ਸੋਮੀ ਨੇ ਜਿਸ ਅਕਾਊਂਟ ਤੋਂ ਇਹ ਪੋਸਟ ਸਾਂਝੀ ਕੀਤੀ ਹੈ, ਉਹ ਆਧਿਕਾਰਤ ਅਕਾਊਂਟ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਦਾ ਅਕਾਊਂਟ ਹੈ। ਇਸ ਪੋਸਟ ਨਾਲ ਸੋਮੀ ਨੇ ‘ਮੈਂਨੇ ਪਿਆਰ ਕਿਯਾ’ ਫ਼ਿਲਮ ਦਾ ਇਕ ਪੋਸਟਰ ਵੀ ਸਾਂਝਾ ਕੀਤਾ ਹੈ ਪਰ ਗੱਲ ਸਿਰਫ਼ ਇੰਨੀ ਹੀ ਨਹੀਂ ਹੈ। ਇਸ ਪੋਸਟ ਨਾਲ ਸੋਮੀ ਨੇ ਕੈਪਸ਼ਨ ਵਿਚ ਲਿਖਿਆ ਹੈ, ‘‘ਮਹਿਲਾਵਾਂ ਨੂੰ ਮਾਰਨ ਵਾਲਾ, ਸਿਰਫ਼ ਮੈਂ ਨਹੀਂ ਬਹੁਤ ਸਾਰੇ ਹਨ। ਇਸ ਦੀ ਪੂਜਾ ਕਰਨੀ ਬੰਦ ਕਰੋ।’’


ਦੱਸਣਯੋਗ ਹੈ ਕਿ ਸੋਮੀ ਨੇ ਕੁਝ ਮਹੀਨੇ ਪਹਿਲਾ ਵੀ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਸੀ। ਇਸ ਵਿਚ ਉਸ ਨੇ ਐਸ਼ਵਰਿਆ ਰਾਏ ਦਾ ਨਾਂ ਵੀ ਲਿਖਿਆ ਸੀ। ਉਸ ਨੇ ਲਿਖਿਆ ਸੀ ਕਿ ‘‘ਬਾਲੀਵੁੱਡ ਦੇ ਹਾਰਵੀ ਵੀਨਸਟੀਨ, ਇਕ ਦਿਨ ਤੁਹਾਡਾ ਪਰਦਾਫਾਸ਼ ਹੋਵੇਗਾ। ਜਿਨ੍ਹਾਂ ਮਹਿਲਾਵਾਂ ਨਾਲ ਬੁਰਾ ਸਲੂਕ ਕੀਤਾ ਹੈ, ਇਕ ਦਿਨ ਉਹ ਸਾਹਮਣੇ ਆਉਣਗੀਆਂ ਤੇ ਆਪਣਾ ਸੱਚ ਦੱਸਣਗੀਆਂ। ਜਿਵੇਂ ਐਸ਼ਵਰਿਆ ਰਾਏ ਬੱਚਨ ਨੇ ਕੀਤਾ ਸੀ।’’ ਇਸ ਦੇ ਨਾਲ ਹੀ ਉਸ ਨੇ ਸਲਮਾਨ ਖ਼ਾਨ ਦੀ ਇਕ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। ਸੋਮੀ ਅਲੀ ਤੇ ਸਲਮਾਨ ਦਾ ਿਰਸ਼ਤਾ ਪੂਰੇ 8 ਸਾਲ ਚੱਲਿਆ ਸੀ ਪਰ ਫਿਰ ਇਹ ਰਿਸ਼ਤਾ ਅਜਿਹਾ ਟੁੱਟਿਆ ਕਿ ਸੋਮੀ ਨੇ ਬਾਲੀਵੁੱਡ ਛੱਡ ਕੇ ਆਪਣੇ ਦੇਸ਼ ਅਮਰੀਕਾ ਚੱਲੀ ਗਈ।


sunita

Content Editor

Related News