''ਮਾਮੂ'' ਬਣੇ ਸਲਮਾਨ ਨੇ ਆਪਣੇ ਭਾਣਜੇ ਨੂੰ ਕੀਤੀ ਕਿੱਸ, ਤਸਵੀਰ ਹੋਈ ਵਾਇਰਲ (pics)
Friday, Apr 01, 2016 - 09:12 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਕਲ ਹੀ ਬੇਟੇ ਦਾ ਜਨਮ ਹੋਇਆ ਹੈ। ਸੂਤਰਾਂ ਅਨੁਸਾਰ ਸਲਮਾਨ ਦੀ ਭੈਣ ਅਰਪਿਤਾ ਨੇ ਮੁੰਬਈ ਸਥਿਤ ਹਿੰਦੂਜਾ ਹੈਲਥ ਕੇਅਰ ਹਸਪਤਾਲ ''ਚ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਬੇਟੇ ਦਾ ਨਾਂ ਆਹਿਲ ਰੱਖਿਆ ਹੈ। ਜਾਣਕਾਰੀ ਅਨੁਸਾਰ ਹੁਣੇ ਜਿਹੇ ਸਲਮਾਨ ਦੀ ਆਪਣੇ ਭਾਣਜੇ ਨੂੰ ਕਿੱਸ ਕਰਦੇ ਹੋਏ ਇਕ ਤਸਵੀਰ ਵਾਇਰਲ ਹੋਈ ਹੈ। ਅਰਪਿਤਾ ਦੇ ਪਤੀ ਆਯੂਸ਼ ਨੇ ਇਹ ਤਸਵੀਰ ਇੰਸਟਾਗਰਾਮ ''ਤੇ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਦੀ ਭੈਣ ਅਰਪਿਤਾ ਦਾ ਵਿਆਹ ਸਾਲ 2014 ''ਚ ਆਯੂਸ਼ ਨਾਲ ਬਹੁਤ ਧੂਮਧਾਮ ਨਾਲ ਹੈਦਰਾਬਾਦ ਦੇ ਫਲਕਨੁਮਾ ਪੈਲੇਸ ''ਚ ਕੀਤਾ ਗਿਆ ਸੀ। ਅਰਪਿਤਾ ਦੀ ਗੋਦਭਰਾਈ ਵੀ ਕਾਫੀ ਧੂਮਧਾਮ ਨਾਲ ਕੀਤੀ ਗਈ ਸੀ, ਜਿਸ ''ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ।