ਸੂਰਤ ਸ਼ਹਿਰ ਨੂੰ ਰਿਟਰਨ ਗਿਫਟ ਦੇਣਗੇ ਸਲਮਾਨ ਖਾਨ
Tuesday, Feb 16, 2016 - 11:56 AM (IST)

ਮੁੰਬਈ : ਦਬੰਗ ਸੁਪਰ ਸਟਾਰ ਸਲਮਾਨ ਖਾਨ ਦੇ 50ਵੇਂ ਜਨਮ ਦਿਨ (27 ਦਸੰਬਰ) ''ਤੇ 400 ਫੁੱਟ ਦਾ ਕੇਕ ਕੱਟ ਕੇ ਸ਼ਾਨਦਾਰ ਆਯੋਜਨ ਕਰਨ ਵਾਲੇ ਸੂਰਤ ਸ਼ਹਿਰ ਨੂੰ ਸਲਮਾਨ ਵੀ ਆਪਣੇ ਜਨਮ ਦਿਨ ਦਾ ਰਿਟਰਨ ਗਿਫਟ ਦੇਣ ਵਾਲੇ ਹਨ। ਜੀ ਹਾਂ, 19 ਫਰਵਰੀ ਦੀ ਸ਼ਾਮ ਨੂੰ ਸੂਰਤ ''ਚ ਸਲਮਾਨ ਖਾਨ ਪੇਸ਼ਕਾਰੀ ਦੇਣ ਵਾਲੇ ਹਨ। ਸਲਮਾਨ ਖਾਨ 90 ਦੇ ਦਹਾਕੇ ਦੇ ਹਿੱਟ ਨੰਬਰਾਂ ''ਤੇ ਆਪਣੀ ਪੇਸ਼ਕਾਰੀ ਦੇਣਗੇ। ਸਲਮਾਨ ਆਪਣੇ ਬੇਬਾਕ ਅਤੇ ਬਿੰਦਾਸ ਡਾਂਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਸਲਮਾਨ ਨੇ ਸਟੇਜ ਸ਼ੋਅਜ਼ ਤੋਂ ਕਿਨਾਰਾ ਕੀਤਾ ਹੋਇਆ ਸੀ ਪਰ ਸੂਰਤ ਦੀ ਜਨਤਾ ਦੇ ਪਿਆਰ ਨੇ ਉਨ੍ਹਾਂ ਨੂੰ ਪਿਘਲਾ ਦਿੱਤਾ।
ਲੋਕਾਂ ਨੇ ਸਲਮਾਨ ਖਾਨ ਨੂੰ ਆਪਣੇ ਵਿਚਾਲੇ ਪੇਸ਼ਕਾਰੀ ਦਿੰਦਿਆਂ ਕਈ ਸਮਾਂ ਪਹਿਲਾਂ ਦੇਖਿਆ ਸੀ। ਗੁਜਰਾਤ ਵਾਲਿਆਂ ਲਈ ਇਹ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਉਹ ਆਪਣੇ ਵਿਚਾਲੇ ''ਦਬੰਗ'' ਨੂੰ ਪੇਸ਼ਕਾਰੀ ਦਿੰਦਿਆਂ ਦੇਖਣਗੇ। ਉਹ ਵੀ ਇੰਨੀ ਨੇੜਿਓਂ ਕਿ ਬਸ ਚਾਰ ਕਦਮ ਬਾਅਦ ਉਨ੍ਹਾਂ ਨੂੰ ਛੂਹ ਸਕਣ। ਪ੍ਰੋਗਰਾਮ ਸ਼ਹਿਰ ਦੇ ਵਿਚਾਲੇ ਬਣੇ ਡੀ.ਆਰ.ਬੀ. ਕੰਪਲੈਕਸ ਵਿਚ ਹੋਵੇਗਾ। ਇਸ ਦੇ ਲਈ ਹੁਣ ਤੋਂ ਹੀ ਤਿਆਰੀਆਂ ਚੱਲ ਰਹੀਆਂ ਹਨ।
ਆਪਣੇ ਸੂਰਤ ਦੌਰੇ ਨੂੰ ਲੈ ਕੇ ਸਲਮਾਨ ਵੀ ਕਾਫੀ ਉਤਸ਼ਾਹਿਤ ਹਨ। ਇਸ ''ਤੇ ਸਲਮਾਨ ਨੇ ਕਿਹਾ ਕਿ ਕਾਫੀ ਦਿਨਾਂ ਬਾਅਦ ਸੂਰਤ ਜਾ ਰਿਹਾ ਹਾਂ, ਇਸ ਨੂੰ ਲੈ ਕੇ ਕਾਫੀ ਰੋਮਾਂਚਿਤ ਮਹਿਸੂਸ ਕਰ ਰਿਹਾ ਹੈ। ਸੂਰਤ ਦੇ ਲੋਕਾਂ ਵਿਚਾਲੇ ਪੇਸ਼ਕਾਰੀ ਦੇਣ ਦਾ ਮਜ਼ਾ ਹੀ ਕੁਝ ਵੱਖਰਾ ਹੈ। ਲੋਕ ਤੁਹਾਡੀ ਹਰ ਧੁਨ ''ਤੇ ਥਿਰਕਣ ''ਚ ਸਾਥ ਦਿੰਦੇ ਹਨ। ਸੂਰਤ ਦਾ ਖਾਣਾ ਮੈਨੂੰ ਬੇਹੱਦ ਪਸੰਦ ਹੈ। ਮੈਨੂੰ ਇਥੋਂ ਦੇ ਕੱਪੜੇ ਵੀ ਚੰਗੇ ਲੱਗਦੇ ਹਨ, ਜਿਨ੍ਹਾਂ ''ਤੇ ਖਾਸ ਕਲਾਕਾਰੀ ਕੀਤੀ ਹੁੰਦੀ ਹੈ ਅਤੇ ਉਹ ਮੇਰੇ ਦਿਲ ਦੇ ਨੇੜੇ ਹਨ।