ਵਿਵਾਦਿਤ ਸ਼ੋਅ ''ਬਿੱਗ ਬੌਸ 14'' ਲਈ ਸਲਮਾਨ ਖਾਨ ਵਸੂਲਣਗੇ ਕਰੋੜਾਂ ''ਚ ਫੀਸ

09/01/2020 12:23:41 PM

ਮੁੰਬਈ (ਬਿਊਰੋ) - ਇਸ ਵਾਰ 'ਬਿੱਗ ਬੌਸ 14' ਵਿਚ ਨਵੇਂ ਟਵਿਸਟ ਅਤੇ ਟਰਨ ਲੈ ਕੇ ਇੱਕ ਵਾਰ ਫਿਰ ਤੋਂ ਸਲਮਾਨ ਖਾਨ  ਸ਼ੋਅ ਹੋਸਟ ਕਰਦੇ ਨਜ਼ਰ ਆਉਣਗੇ। ਸ਼ੋਅ ਦੇ ਪ੍ਰੋਮੋ ਤਾਂ ਰਿਲੀਜ਼ ਹੋ ਚੁੱਕੇ ਹਨ ਪਰ ਹੁਣ ਤੱਕ ਕੰਟੇਸਟੈਂਟਸ ਦੇ ਨਾਂ 'ਤੇ ਖ਼ੁਲਾਸਾ ਨਹੀਂ ਹੋਇਆ ਹੈ। ਮੀਡੀਆ ਰਿਪੋਰਟਸ ਵਿਚ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾਣ ਲੱਗੇ ਹਨ। ਉਥੇ ਹੀ ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਇਸ ਸੀਜ਼ਨ ਲਈ ਹੋਸਟ ਸਲਮਾਨ ਖਾਨ ਨੇ ਜ਼ਿਆਦਾ ਫੀਸ ਚਾਰਜ ਕੀਤੀ ਹੈ। ਉਨ੍ਹਾਂ ਦੀ ਇਸ ਸੀਜ਼ਨ ਦੀ ਫੀਸ ਇੰਨੀ ਹੈ, ਜਿਨ੍ਹਾਂ ਉਨ੍ਹਾਂ ਦੀ ਫ਼ਿਲਮਾਂ ਬਾਕਸ ਆਫਿਸ 'ਤੇ ਕਮਾਈ ਕਰਦੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਹੁਣ ਸਲਮਾਨ ਖਾਨ 'ਬਿੱਗ ਬੌਸ 14' ਸੀਜ਼ਨ ਲਈ ਪੂਰੇ 250 ਕਰੋੜ ਦੀ ਫੀਸ ਚਾਰਜ ਕਰਨਗੇ। ਇਸ ਰਿਪੋਰਟ ਵਿਚ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਛੋਟੇ ਪਰਦੇ 'ਤੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਅਦਾਕਾਰ ਹਨ। 'ਬਿੱਗ ਬੌਸ 14' ਲਈ ਸਲਮਾਨ ਖਾਨ ਨੂੰ 250 ਕਰੋੜ ਰੁਪਏ ਫੀਸ ਦੇ ਤੌਰ 'ਤੇ ਦਿੱਤੇ ਜਾਣਗੇ। ਸਲਮਾਨ ਖਾਨ ਇਸ ਸ਼ੋਅ ਲਈ ਹਫ਼ਤੇ ਵਿਚ ਇੱਕ ਵਾਰ ਸ਼ੂਟਿੰਗ ਕਰਨਗੇ। ਇੱਕ ਦਿਨ ਵਿਚ ਦੋ ਐਪੀਸੋਡ, 12 ਹਫਤਿਆਂ ਲਈ ਅਤੇ ਉਹਨਾਂ ਦੇ ਹਰ ਦਿਨ ਦੇ ਸ਼ੂਟ ਦਾ ਚਾਰਜ ਹੋਵੇਗਾ।

ਦੱਸਣਯੋਗ ਹੈ ਕਿ ਸ਼ੋਅ ਨੂੰ ਲੈ ਕੇ ਅਜੇ ਤਕ ਚਰਚਾ ਸੀ ਕਿ ਇਹ ਸੰਤਬਰ ਦੇ ਅੰਤ ਤਕ ਸ਼ੁਰੂ ਹੋ ਸਕਦਾ ਹੈ, ਹਾਲਾਂਕਿ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਸੀ ਪਰ ਹੁਣ ਖ਼ਬਰ ਹੈ ਕਿ ਸ਼ੋਅ ਸ਼ੁਰੂ ਕਰਨ ਦੀ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ। ਮੁੰਬਈ 'ਚ ਵਿਗੜਦੇ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਮੇਕਰਜ਼ ਨੇ 'ਬਿੱਗ ਬੌਸ' ਸੀਜ਼ਨ 14 ਦੀ ਡੇਟਸ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਪਿੰਕਵਿਲਾ ਨੂੰ ਸੂਤਰ ਨੇ ਦੱਸਿਆ ਕਿ, 'ਚੈਨਲ ਅਤੇ ਮੇਕਰਜ਼ ਸ਼ੋਅ ਨੂੰ ਇੱਕ ਮਹੀਨੇ ਅੱਗੇ ਵਧਾਉਣ ਦੀ ਸੋਚ ਰਹੇ ਹਨ ਕਿਉਂਕਿ ਮੁੰਬਈ 'ਚ ਪਿਛਲੇ ਕਈ ਹਫ਼ਤਿਆਂ ਤੋਂ ਪੈ ਰਹੇ ਮੀਂਹ ਕਾਰਨ ਸੈੱਟ ਅਤੇ ਰਿਪੇਅਰ ਵਰਕ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੀਂਹ ਕਾਰਨ ਸੈੱਟ ਰਿਪੇਅਰ ਵਰਕ ਦੇਰੀ ਕਰੇਗੀ ਅਤੇ ਇਹੀ ਕਾਰਨ ਹੈ ਕਿ ਸੈੱਟ ਅਜੇ ਕੰਟੈਸਟੈਂਟ ਲਈ ਤਿਆਰ ਨਹੀਂ ਹੋ ਸਕਿਆ ਹੈ। ਸੈੱਟ ਬਣਾਉਣ ਦੌਰਾਨ ਹਰ ਗੱਲ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ ਸ਼ੋਅ ਅਕਤੂਬਰ ਤਕ ਪੋਸਟਪੋਨ ਕੀਤਾ ਜਾ ਰਿਹਾ ਹੈ। ਇੱਕ ਹੋਰ ਸੂਤਰ ਦਾ ਕਹਿਣਾ ਹੈ ਕਿ ਮੇਕਰਜ਼ ਸ਼ੋਅ ਨੂੰ 4 ਅਕਤੂਬਰ ਤੋਂ ਲਾਈਵ ਕਰਨ ਦਾ ਦਿਲ ਬਣਾ ਰਹੇ ਹਨ ਹਾਲਾਂਕਿ ਇਸ ਤਾਰੀਕ 'ਤੇ ਅਜੇ ਮੋਹਰ ਨਹੀਂ ਲੱਗੀ ਹੈ।


sunita

Content Editor

Related News