ਰਾਮ ਚਰਨ ਦੇ ਘਰ ਪਹੁੰਚੇ ਸਲਮਾਨ ਖ਼ਾਨ, ਨਾਲ ਇਹ ਸਿਤਾਰੇ ਵੀ ਆਏ ਨਜ਼ਰ

06/27/2022 11:32:25 AM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦਾ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਬਣਿਆ ਹੋਇਆ ਹੈ। ਇਨ੍ਹੀਂ ਦਿਨੀਂ ਸਲਮਾਨ ਖ਼ਾਨ ਇਸੇ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੋ ਹੋਏ ਹਨ। ‘ਕਭੀ ਈਦ ਕਭੀ ਦੀਵਾਲੀ’ ਦੀ ਹੈਦਰਾਬਾਦ ’ਚ ਸ਼ੂਟਿੰਗ ਹੋ ਰਹੀ ਹੈ।

ਇਸ ਫ਼ਿਲਮ ’ਚ ਸਲਮਾਨ ਖ਼ਾਨ ਨਾਲ ਸ਼ਹਿਨਾਜ਼ ਗਿੱਲ ਤੇ ਸਾਊਥ ਸਟਾਰ ਵੈਂਕਟੇਸ਼ ਵੀ ਨਜ਼ਰ ਆਉਣਗੇ। ਹੁਣ ਸਲਮਾਨ ਖ਼ਾਨ ਨੇ ਫ਼ਿਲਮ ‘ਆਰ. ਆਰ. ਆਰ.’ ਦੇ ਹੀਰੋ ਰਾਮ ਚਰਨ ਨਾਲ ਉਨ੍ਹਾਂ ਦੇ ਘਰ ’ਚ ਮੁਲਾਕਾਤ ਕੀਤੀ ਹੈ।

ਸਲਮਾਨ ਖ਼ਾਨ ਨੇ ਆਪਣੇ ਰੁਝੇਵੇਂ ਭਰੇ ਸ਼ੈਡਿਊਲ ’ਚੋਂ ਸਮਾਂ ਕੱਢਿਆ ਤੇ ‘ਆਰ. ਆਰ. ਆਰ.’ ਅਦਾਕਾਰ ਰਾਮ ਚਰਨ ਦੇ ਘਰ ਪਹੁੰਚੇ। ਉਨ੍ਹਾਂ ਨੇ ਰਾਮ ਚਰਨ ਤੇ ਉਨ੍ਹਾਂ ਦੀ ਪਤਨੀ ਉਪਾਸਨਾ ਕਾਮਿਨੇਨੀ ਨਾਲ ਡਿਨਰ ਕੀਤਾ। ਇਸ ਮੌਕੇ ਪੂਜਾ ਹੇਗੜੇ ਤੇ ਵੈਂਕਟੇਸ਼ ਦੱਗੂਬਾਤੀ ਵੀ ਉਨ੍ਹਾਂ ਨਾਲ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੇ ਪੋਸਟਰ ਨੂੰ ਦੱਸਿਆ ਕਾਪੀ, ਪੜ੍ਹੋ ਕੀ ਲਿਖਿਆ

ਸੋਸ਼ਲ ਮੀਡੀਆ ’ਤੇ ਇਸ ਖ਼ਾਸ ਮੌਕੇ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਸਲਮਾਨ ਖ਼ਾਨ, ਰਾਮ ਚਰਨ, ਉਪਾਸਨਾ, ਵੈਂਕਟੇਸ਼ ਤੇ ਪੂਜਾ ਹੇਗੜੇ ਇਕੱਠੇ ਖੜ੍ਹੇ ਹੋ ਕੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।

ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਬਹੁਤ ਘੱਟ ਮੌਕੇ ਹੁੰਦੇ ਹਨ, ਜਦੋਂ ਸਿਤਾਰੇ ਇਕੱਠੇ ਦੇਖਣ ਨੂੰ ਮਿਲਦੇ ਹਨ। ਅਜਿਹੇ ’ਚ ਪ੍ਰਸ਼ੰਸਕ ਸਲਮਾਨ, ਰਾਮ ਚਰਨ ਤੇ ਬਾਕੀ ਕਲਾਕਾਰਾਂ ’ਤੇ ਖੂਬ ਪਿਆਰ ਲੁਟਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News