Birthday Bash : ਸਲਮਾਨ ਦੀ ਗੋਲਡਨ ਜੁਬਲੀ ਪਾਰਟੀ ''ਚ ਪਹੁੰਚੇ ਕਈ ਬਾਲੀਵੁੱਡ ਸਿਤਾਰੇ, VIDEO
Sunday, Dec 27, 2015 - 05:43 PM (IST)

ਮੁੰਬਈ : ਅੱਜ ਸਲਮਾਨ ਖਾਨ ਆਪਣਾ 50ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਪਾਰਟੀ ''ਚ ਭਾਜਪਾ ਸਾਂਸਦ ਸ਼ਤਰੂਘਨ ਸਿਨ੍ਹਾ, ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨ੍ਹਾ, ਅਨਿਲ ਕਪੂਰ, ਸੋਨਮ ਕਪੂਰ, ਜੈਕਲੀਨ ਫਰਨਾਂਡੀਜ਼, ਸਲਮਾਨ ਦੀ ਖਾਸ ਦੋਸਤ ਲੂਲੀਆ ਵੰਤੂਰ ਅਤੇ ਬਾਲੀਵੁੱਡ ਦੀਆਂ ਕਈ ਹੋਰ ਨਾਮੀ ਹਸਤੀਆਂ ਵੀ ਸ਼ਾਮਲ ਹੋਈਆਂ।
ਮੀਡੀਆ ਨਾਲ ਗੱਲ ਕਰਦਿਆਂ ਸਲਮਾਨ ਨੇ ਦੱਸਿਆ, ''''ਚੰਗੀ ਗੱਲ ਇਹ ਹੈ ਕਿ ਮੈਂ ਛੁੱਟ ਗਿਆ। ਮਾਂ-ਪਿਓ ਦੇ ਸਿਰ ''ਤੇ ਜੋ ਸਾਲਾਂ ਦਾ ਬੋਝ ਸੀ, ਉਹ ਉਤਰ ਗਿਆ। ਹੁਣ ਉਹ ਖੁਸ਼ ਹਨ। ਸੁਪਰੀਮ ਕੋਰਟ ਜਾਣਾ ਉਨ੍ਹਾਂ ਦਾ (ਰਾਜ ਸਰਕਾਰ) ਹੱਕ ਹੈ, ਅਸੀਂ ਲੜਦੇ ਰਹੇ ਅਤੇ ਅੱਗੇ ਵੀ ਲੜਦੇ ਰਹਾਂਗੇ। ਜ਼ਿੰਦਗੀ ਲੜਨ ਦਾ ਨਾਮ ਹੈ।''''
ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਲਮਾਨ ਕਦੇ ਵੀ ਆਪਣੇ ਜਨਮ ਦਿਨ ''ਤੇ ਮੀਡੀਆ ਨਾਲ ਗੱਲ ਨਹੀਂ ਕਰਦੇ ਸਨ ਪਰ ਇਸ ਵਾਰ ਨਾ ਸਿਰਫ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ, ਸਗੋਂ ਕਾਫੀ ਖੁਸ਼ ਨਜ਼ਰ ਵੀ ਆਏ।