ਸਲਮਾਨ ਦਾ ਨਵਾਂ ਗੀਤ ਰਿਲੀਜ਼, ਲੋਕਾਂ ਨੇ ਕਿਹਾ, ‘ਇਕ ਢਿੰਚੈਕ ਪੂਜਾ ਤੁਹਾਡੇ ’ਚ ਵੀ ਹੈ’

Saturday, Jan 29, 2022 - 03:16 PM (IST)

ਸਲਮਾਨ ਦਾ ਨਵਾਂ ਗੀਤ ਰਿਲੀਜ਼, ਲੋਕਾਂ ਨੇ ਕਿਹਾ, ‘ਇਕ ਢਿੰਚੈਕ ਪੂਜਾ ਤੁਹਾਡੇ ’ਚ ਵੀ ਹੈ’

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਵਿਚਾਲੇ ਉਨ੍ਹਾਂ ਦੇ ਕੁਝ ਗੀਤ ਰਿਲੀਜ਼ ਹੋ ਰਹੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਡਾਂਸ ਵਿਦ ਮੀ’ ਦਾ ਟੀਜ਼ਰ ਰਿਲੀਜ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਭਗਵਾਨ’ ਦੀ ਤੁਲਨਾ ਅੰਡਰਗਾਰਮੈਂਟਸ ਨਾਲ ਕਰਨ ’ਤੇ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ

ਇਸ ਟੀਜ਼ਰ ’ਚ ਸਲਮਾਨ ਗੀਤ ਗਾਉਂਦੇ ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਸਲਮਾਨ ਦੇ ਪ੍ਰਸ਼ੰਸਕ ਉਸ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਉਥੇ ਕੁਝ ਲੋਕ ਟਰੋਲਿੰਗ ਕਰ ਰਹੇ ਹਨ।

PunjabKesari

ਇਕ ਯੂਜ਼ਰ ਨੇ ਸਲਮਾਨ ਦੀ ਤੁਲਨਾ ਢਿੰਚੈਕ ਪੂਜਾ ਨਾਲ ਕੀਤੀ ਹੈ। ਸਲਮਾਨ ਦਾ ਪੂਰਾ ਗੀਤ ਅੱਜ ਰਿਲੀਜ਼ ਹੋ ਗਿਆ ਹੈ।

ਯੂਜ਼ਰ ਨੇ ਲਿਖਿਆ, ‘ਇਕ ਢਿੰਚੈਕ ਪੂਜਾ ਤਾਂ ਤੁਹਾਡੇ ’ਚ ਵੀ ਹੈ ਭਾਈ।’ ਉਥੇ ਇਕ ਹੋਰ ਨੇ ਲਿਖਿਆ, ‘ਭਾਈ ਤੁਸੀਂ ਸਭ ਕਰ ਲਓਗੇ ਤਾਂ ਅਸੀਂ ਕੀ ਕਰਾਂਗੇ। ਹੀਰੋ ਵੀ ਤੁਸੀਂ, ਪ੍ਰੋਡਿਊਸਰ ਵੀ ਤੁਸੀਂ, ਡਾਇਰੈਕਟਰ ਵੀ, ਰਾਈਟਿੰਗ ਵੀ ਆਪ ਹੀ ਕਰਦੇ ਹੋ, ਸਾਡੇ ਲਈ ਕੁਝ ਤਾਂ ਛੱਡੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News