ਵਿਵਾਦਾਂ ਤੋਂ ਡਰੇ ਸਲਮਾਨ ਖ਼ਾਨ, ਬਦਲਣਗੇ ਆਪਣੀ ਇਸ ਫ਼ਿਲਮ ਦਾ ਟਾਈਟਲ

05/02/2021 3:19:41 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦਾ ਵੈਸੇ ਤਾਂ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਉਨ੍ਹਾਂ ਦੀ ਕੋਈ ਫ਼ਿਲਮ ਆਵੇ ਤੇ ਉਸ ’ਤੇ ਵਿਵਾਦ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਸਲਮਾਨ ਨੇ ਹੁਣ ਵਿਵਾਦਾਂ ਤੋਂ ਬਚਣ ਲਈ ਜੁਗਾੜ ਲਗਾਉਣਾ ਸਿੱਖ ਲਿਆ ਹੈ ਤੇ ਹੋਵੇ ਵੀ ਕਿਉਂ ਨਾ, ਆਖ਼ਿਰ ਕਰੋੜਾਂ ਰੁਪਏ ਦੀ ਲਾਗਤ ਨਾਲ ਫ਼ਿਲਮਾਂ ਬਣਦੀਆਂ ਹਨ। ਵਿਵਾਦ ਦੇ ਚੱਲਦਿਆਂ ਕੌਣ ਨੁਕਸਾਨ ਚੁੱਕੇਗਾ। ਇਸ ਨੂੰ ਦੇਖਦੇ ਹੋਏ ਸਲਮਾਨ ਹੁਣ ਵੱਡਾ ਫ਼ੈਸਲਾ ਲੈਣ ਦੀ ਤਿਆਰੀ ’ਚ ਹਨ।

ਖ਼ਬਰਾਂ ਦੀ ਮੰਨੀਏ ਤਾਂ ਜਲਦ ਹੀ ਸਲਮਾਨ ਖ਼ਾਨ ਹੁਣ ਆਪਣੀ ਇਕ ਸ਼ੈਡਿਊਲ ਹੋ ਚੁੱਕੀ ਫ਼ਿਲਮ ਦਾ ਟਾਈਟਲ ਬਦਲਣ ਵਾਲੇ ਹਨ। ਇਸ ਫ਼ਿਲਮ ਦਾ ਨਾਂ ਹੁਣ ਤਕ ‘ਕਦੇ ਈਦ ਕਦੇ ਦੀਵਾਲੀ’ ਸੀ। ਮੀਡੀਆ ਰਿਪੋਰਟਸ ਅਨੁਸਾਰ ਸਲਮਾਨ ਖ਼ਾਨ ਨੂੰ ਲੱਗਦਾ ਹੈ ਕਿ ਇਸ ਟਾਈਟਲ ਨਾਲ ਅੱਗੇ ਜਾ ਕੇ ਵਿਵਾਦ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : 98 ਸਾਲਾ ਦਿਲੀਪ ਕੁਮਾਰ ਹਸਪਤਾਲ ਹੋਏ ਦਾਖਲ, ਪਤਨੀ ਨੇ ਦੱਸੀ ਵਜ੍ਹਾ

ਸਲਮਾਨ ਨੇ ਆਪਣੇ ਪਿਛਲੇ ਤਜਰਬਿਆਂ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਹੈ। ਦਰਅਸਲ ਸਲਮਾਨ ਦੇ ਜੀਜਾ ਆਯੂਸ਼ ਦੀ ਪਹਿਲੀ ਫ਼ਿਲਮ ਦਾ ਨਾਂ ਪਹਿਲਾਂ ‘ਲਵ ਰਾਤਰੀ’ ਸੀ, ਜਿਸ ’ਤੇ ਵਿਵਾਦ ਸ਼ੁਰੂ ਹੋ ਗਿਆ ਸੀ। ਬਾਅਦ ’ਚ ਇਸ ਦਾ ਨਾਂ ਬਦਲ ਕੇ ‘ਲਵ ਯਾਤਰੀ’ ਰੱਖਣਾ ਪਿਆ।

ਕੁਝ ਅਜਿਹਾ ਹੀ ਅਕਸ਼ੇ ਕੁਮਾਰ ਦੀ ਫ਼ਿਲਮ ਨਾਲ ਵੀ ਹੋਇਆ ਸੀ। ਉਨ੍ਹਾਂ ਦੀ ਫ਼ਿਲਮ ਦਾ ਪਹਿਲਾਂ ਨਾਂ ‘ਲਕਸ਼ਮੀ ਬਮ’ ਸੀ, ਜੋ ਕਿ ਸਾਲ 2020 ’ਚ ਦੀਵਾਲੀ ’ਤੇ ਰਿਲੀਜ਼ ਹੋਈ ਸੀ। ਲੋਕਾਂ ਦੀਆਂ ਭਾਵਨਾਵਾਂ ਨੂੰ ਲਕਸ਼ਮੀ ਨਾਲ ਬਮ ਜੋੜੇ ਜਾਣ ’ਤੇ ਠੇਸ ਪਹੁੰਚੀ। ਫਿਰ ਕੀ ਸੀ, ਅਕਸ਼ੇ ਨੂੰ ਫ਼ਿਲਮ ਦਾ ਨਾਂ ਬਦਲਣਾ ਪਿਆ ਸੀ।

ਕੁਝ ਅਜਿਹਾ ਹੀ ਵੈੱਬ ਸੀਰੀਜ਼ ‘ਤਾਂਡਵ’ ਨਾਲ ਵੀ ਹੋਇਆ ਸੀ। ਇਸ ਖ਼ਿਲਾਫ਼ ਕਈ ਸ਼ਹਿਰਾਂ ’ਚ ਇੰਨੇ ਕੇਸ ਦਰਜ ਹੋਏ ਕਿ ਇਸ ਦੇ ਮੇਕਰਜ਼ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਚੱਕਰ ਲਗਾਉਣੇ ਪਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News