8 ਸਾਲਾਂ ਬਾਅਦ ਮੁੜ ਇਕੱਠੇ ਆ ਰਹੇ ਨੇ ਸਲਮਾਨ ਖ਼ਾਨ ਤੇ ਸੂਰਜ ਬੜਜਾਤੀਆ

Sunday, Feb 11, 2024 - 11:54 AM (IST)

8 ਸਾਲਾਂ ਬਾਅਦ ਮੁੜ ਇਕੱਠੇ ਆ ਰਹੇ ਨੇ ਸਲਮਾਨ ਖ਼ਾਨ ਤੇ ਸੂਰਜ ਬੜਜਾਤੀਆ

ਮੁੰਬਈ (ਬਿਊਰੋ)– ਸਭ ਤੋਂ ਸਫ਼ਲ ਨਿਰਦੇਸ਼ਕ-ਅਦਾਕਾਰ ਜੋੜੀ ਸੂਰਜ ਬੜਜਾਤੀਆ ਤੇ ਸਲਮਾਨ ਖ਼ਾਨ ਨੇ ਹੁਣ ਤੱਕ ਕਈ ਵੱਡੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ ’ਚ ‘ਮੈਨੇਂ ਪਿਆਰ ਕੀਆ’, ‘ਹਮ ਆਪਕੇ ਹੈਂ ਕੌਨ..!’ ਤੇ ‘ਪ੍ਰੇਮ ਰਤਨ ਧਨ ਪਾਇਓ’ ਸ਼ਾਮਲ ਹਨ। ਅਜਿਹੇ ’ਚ ਲੋਕ ਸਲਮਾਨ ਤੇ ਸੂਰਜ ਬੜਜਾਤੀਆ ਦੇ ਅਗਲੇ ਸਹਿਯੋਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹਾਲਾਂਕਿ ਪਿਛਲੇ ਸਾਲ ਜੋੜੀ ਨੇ ਪੁਸ਼ਟੀ ਕੀਤੀ ਸੀ ਕਿ ‘ਪ੍ਰੇਮ ਰਤਨ ਧਨ ਪਾਇਓ’ (2015) ਦੇ 8 ਸਾਲਾਂ ਬਾਅਦ ਆਪਣੇ 5ਵੇਂ ਸਹਿਯੋਗ ਲਈ ਮੁੜ ਇਕੱਠੇ ਹੋ ਰਹੇ ਹਨ ਤੇ ਉਨ੍ਹਾਂ ਦਾ ਆਉਣ ਵਾਲਾ ਪ੍ਰਾਜੈਕਟ ਵੱਡੇ ਪੱਧਰ ’ਤੇ ਬਣਾਇਆ ਜਾ ਰਿਹਾ ਹੈ। ਹੁਣ ਇਸ ਬਾਰੇ ਇਕ ਤਾਜ਼ਾ ਅਪਡੇਟ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ

ਸੂਤਰ ਅਨੁਸਾਰ, ‘‘ਸੂਰਜ ਬੜਜਾਤੀਆ ਤੇ ਸਲਮਾਨ ਖ਼ਾਨ ਇਕ ਵੱਡੇ ਵਿਜ਼ਨ ਤੇ ਇਕ ਵੱਡੇ ਪੱਧਰ ਦੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਤੋਂ ਬਹੁਤ ਉਮੀਦਾਂ ਹਨ। ਸੁਪਰਸਟਾਰ ਦੇ ਨਾਲ ਸਹਿਯੋਗ ਕਰਨ ਤੋਂ ਪਹਿਲਾਂ ਸੂਰਜ ਬੜਜਾਤੀਆ ਇਕ ਨਿਰਦੇਸ਼ਿਤ ਕਰ ਰਹੇ ਹਨ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਸਲਮਾਨ ਵੀ ਅਗਲੇ 26 ਮਹੀਨਿਆਂ ਤੱਕ ਬਹੁਤ ਰੁੱਝੇ ਹੋਏ ਹਨ।’’

ਲੰਬੇ ਸਮੇਂ ਤੋਂ ਬਾਅਦ ਸਲਮਾਨ ਤੇ ਸੂਰਜ ਬੜਜਾਤੀਆ ਦੇ ਸਹਿਯੋਗ ਨੇ ਲੋਕਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਹਰ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਜਿਸ ਤਰ੍ਹਾਂ ਦੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਗਈਆਂ ਹਨ, ਉਹ ਅਸਲ ’ਚ ਆਉਣ ਵਾਲੇ ਪ੍ਰਾਜੈਕਟ ਲਈ ਉਤਸ਼ਾਹ ਵਧਾਉਣ ਲਈ ਕਾਫ਼ੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News