ਸਲਮਾਨ ਖ਼ਾਨ ਕਰ ਸਕਦੇ ਸਾਊਥ ਦੀ ਸੁਪਰਹਿੱਟ ਫ਼ਿਲਮ ''ਮਾਸਟਰ'' ਦਾ ਰੀਮੇਕ

4/7/2021 5:01:33 PM

ਮੁੰਬਈ (ਬਿਊਰੋ) - ਸੁਪਰਹਿੱਟ ਤਾਮਿਲ ਫ਼ਿਲਮ 'ਮਾਸਟਰ' ਦਾ ਹਿੰਦੀ ਰੀਮੇਕ ਪਿਛਲੇ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਹੈ। ਖ਼ਬਰਾਂ ਮੁਤਾਬਕ ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦੇ ਹਿੰਦੀ ਰੀਮੇਕ ਨੂੰ ਹੋਰ ਪਾਵਰਫੁੱਲ ਬਣਾਉਣ ਲਈ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਅਪਰੋਚ ਕੀਤਾ ਹੈ। ਮੇਕਰਸ ਚਾਹੁੰਦੇ ਹਨ ਕਿ ਫ਼ਿਲਮ 'ਚ ਸਲਮਾਨ ਖ਼ਾਨ ਸਾਊਥ ਸਟਾਰ ਥਲਾਪਤੀ ਵਿਜੇ ਦਾ ਕਿਰਦਾਰ ਨਿਭਾਉਣ। ਇਸ ਫ਼ਿਲਮ ਦੀ ਟੀਮ ਅਤੇ ਮੇਕਰਸ ਪਿਛਲੇ 30 ਦਿਨਾਂ ਤੋਂ ਸਲਮਾਨ ਖ਼ਾਨ ਨਾਲ 'ਮਾਸਟਰ' ਲਈ ਪਲਾਨਿੰਗ ਕਰ ਰਹੀ ਹੈ।

ਖ਼ਾਸ ਗੱਲ ਇਹ ਹੈ ਕਿ ਸਲਮਾਨ ਖ਼ਾਨ ਨੂੰ ਫ਼ਿਲਮ ਦੀ ਸਕ੍ਰਿਪਟ ਪਸੰਦ ਹੈ। ਉਨ੍ਹਾਂ ਨੇ ਇਸ ਲਈ ਹਾਂ ਵੀ ਕਹਿ ਦਿੱਤੀ ਹੈ। ਹਾਲਾਂਕਿ, ਸਲਮਾਨ ਖ਼ਾਨ ਦੀ ਇਕ ਸ਼ਰਤ ਹੈ ਕਿ ਮੇਕਰਸ ਹਿੰਦੀ ਦਰਸ਼ਕਾਂ ਅਨੁਸਾਰ 'ਮਾਸਟਰ' ਦਾ ਰੀਮੇਕ ਤਿਆਰ ਕਰਨ। ਫ਼ਿਲਮ ਦੇ ਹਿੰਦੀ ਰੀਮੇਕ ਦੇ ਰਾਈਟਸ ਮੁਰਾਦ ਖੇਤਾਨੀ ਨੇ ਖਰੀਦੇ ਹਨ, ਜਿਨ੍ਹਾਂ ਨੇ 'ਕਬੀਰ ਸਿੰਘ' ਵਰਗੀ ਹਿੱਟ ਫ਼ਿਲਮ ਬਣਾਈ ਸੀ। ਮੁਰਾਦ ਅਤੇ ਐਂਡੇਮੋਲ ਸ਼ਾਈਨ ਸਲਮਾਨ ਖ਼ਾਨ ਲਈ ਤਿਆਰ ਹਨ। ਲੋਕੇਸ਼ ਕਨਕਰਾਜ ਦੁਆਰਾ ਡਾਇਰੈਕਟਡ 'ਮਾਸਟਰ' ਇਸ ਸਾਲ 13 ਜਨਵਰੀ ਨੂੰ ਰਿਲੀਜ਼ ਕੀਤੀ ਗਈ ਸੀ। ਭਾਵੇਂ ਵਿਜੇ ਹੋਵੇ ਜਾਂ ਵਿਜੇ ਸੇਤੂਪਤੀ, ਦੋਵਾਂ ਨੇ ਇਸ ਫ਼ਿਲਮ 'ਚ ਚੋਟੀ ਦੇ ਪੱਧਰ 'ਤੇ ਕੰਮ ਕੀਤਾ ਸੀ। ਐਕਸ਼ਨ ਅਤੇ ਸਸਪੈਂਸ ਨਾਲ ਭਰੀ ਇਹ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਈ। 

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਈਦ 'ਤੇ ਰਿਲੀਜ਼ ਹੋਣ ਵਾਲੀ ਆਪਣੀ ਫ਼ਿਲਮ 'ਰਾਧੇ' ਨਾਲ ਚਰਚਾ 'ਚ ਹੈ। ਇਸ ਤੋਂ ਇਲਾਵਾ ਸਲਮਾਨ ਇਨ੍ਹੀਂ ਦਿਨੀਂ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


sunita

Content Editor sunita