ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ''ਚ ਸਲਮਾਨ ਖ਼ਾਨ ਨੇ ਦਿਖਾਇਆ ਸਵੈਗ, ਦੇਖੋ ਵੀਡੀਓ

Saturday, Jul 06, 2024 - 09:54 AM (IST)

ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ''ਚ ਸਲਮਾਨ ਖ਼ਾਨ ਨੇ ਦਿਖਾਇਆ ਸਵੈਗ, ਦੇਖੋ ਵੀਡੀਓ

ਮੁੰਬਈ- ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮ.ਡੀ. ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਅੰਬਾਨੀ ਪਰਿਵਾਰ ਨੇ ਵੱਕਾਰੀ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ 'ਚ ਇੱਕ ਸ਼ਾਨਦਾਰ ਸੰਗੀਤ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਦਾ ਡਰੈੱਸ ਕੋਡ ਇੰਡੀਅਨ ਸੀ। ਸੰਗੀਤ ਉਤਸਵ ਸ਼ੁਰੂ ਹੁੰਦੇ ਹੀ ਕਈ ਮਸ਼ਹੂਰ ਹਸਤੀਆਂ ਨੇ ਇੱਥੇ ਪਹੁੰਚ ਕੇ ਇਸ ਦੀ ਖ਼ੂਬਸੂਰਤੀ 'ਚ ਹੋਰ ਵਾਧਾ ਕੀਤਾ। ਸਲਮਾਨ ਖ਼ਾਨ ਨੇ ਵੀ ਇਸ ਸਮਾਰੋਹ 'ਚ ਹਿੱਸਾ ਲਿਆ ਅਤੇ ਸਮਾਰੋਹ 'ਚ ਜ਼ੋਰਦਾਰ ਡਾਂਸ ਕੀਤਾ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਬਾਲੀਵੁੱਡ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਬਾਦਸ਼ਾਹ, ਕਰਨ ਔਜਲਾ ਅਤੇ ਇੰਟਰਨੈਸ਼ਨਲ ਸਟਾਰ ਜਸਟਿਨ ਬੀਬਰ ਨੇ ਕੰਸਰਟ 'ਚ ਪਰਫਾਰਮ ਕੀਤਾ। ਇਸ ਦੇ ਨਾਲ ਹੀ ਸਲਮਾਨ ਖ਼ਾਨ ਵੀ ਪੂਰੇ ਸਵੈਗ ਨਾਲ ਐਂਟਰੀ ਕਰਦੇ ਨਜ਼ਰ ਆਏ ਅਤੇ ਫਿਰ ਅਨੰਤ ਦੇ ਨਾਲ ਜ਼ੋਰਦਾਰ ਡਾਂਸ ਕਰਦੇ ਨਜ਼ਰ ਆਏ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਮਸ਼ਹੂਰ ਪੈਪਰਾਜ਼ੀ ਹੈਂਡਲ ਵਾਇਰਲ ਭਯਾਨੀ ਨੇ ਇਸ ਸੈਲੀਬ੍ਰੇਸ਼ਨ ਦੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਸੰਗੀਤ ਸਮਾਰੋਹ ਲਈ ਸਲਮਾਨ ਕਾਲੇ ਰੰਗ ਦੇ ਟਕਸੀਡੋ 'ਚ ਬਹੁਤ ਆਕਰਸ਼ਕ ਲੱਗ ਰਹੇ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਦਾੜ੍ਹੀ ਵੀ ਰੱਖੀ ਹੋਈ ਹੈ। ਸਲਮਾਨ ਜਿਵੇਂ ਹੀ ਵੈਨਿਯੂ ਵਾਲੀ ਥਾਂ  'ਤੇ ਪਹੁੰਚੇ ਤਾਂ ਲੋਕ ਕਹਿਣ ਲੱਗੇ,  'ਉਹ ਸਿਕੰਦਰ ',  'ਟਾਈਗਰ '। ਇਹ ਸੁਣ ਕੇ ਅਦਾਕਾਰ ਆਪਣੀ ਪਿਆਰੀ ਮੁਸਕਰਾਹਟ ਨੂੰ ਰੋਕ ਨਹੀਂ ਸਕਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ  'ਤੇ ਵਾਇਰਲ ਹੋ ਰਿਹਾ ਹੈ।


author

Priyanka

Content Editor

Related News