ਫ੍ਰਾਈ ਪੈਨ ਮਾਰਨ ਤੋਂ ਲੈ ਕੇ ਪੇਸ਼ਾਬ ਤਕ, ਸ਼ੋਅ ''ਚ ਕੀਤੀਆਂ ਅਜਿਹੀਆਂ ਹਰਕਤਾਂ, ਪੜ੍ਹੋ ਬਿੱਗ ਬੌਸ ਦੇ ਵਿਵਾਦਤ ਕਿੱਸੇ

Monday, Sep 21, 2020 - 12:07 PM (IST)

ਫ੍ਰਾਈ ਪੈਨ ਮਾਰਨ ਤੋਂ ਲੈ ਕੇ ਪੇਸ਼ਾਬ ਤਕ, ਸ਼ੋਅ ''ਚ ਕੀਤੀਆਂ ਅਜਿਹੀਆਂ ਹਰਕਤਾਂ, ਪੜ੍ਹੋ ਬਿੱਗ ਬੌਸ ਦੇ ਵਿਵਾਦਤ ਕਿੱਸੇ

ਨਵੀਂ ਦਿੱਲੀ (ਬਿਊਰੋ) : ਭਾਰਤੀ ਟੈਲੀਵਿਜ਼ਨ ਦੀ ਦੁਨੀਆ 'ਚ ਇਕ ਦੌਰ ਸੀ, ਜਦੋਂ 'ਰਾਮਾਇਣ' ਵਰਗੇ ਸ਼ੋਅਜ਼ ਦਾ ਬੋਲਬਾਲਾ ਸੀ। ਫ਼ਿਰ ਆਈ ਏਕਤਾ ਕਪੂਰ ਅਤੇ ਉਨ੍ਹਾਂ ਦੇ ਸੀਰੀਅਲਜ਼। ਉਸ ਨੇ ਕਲਰਸ ਟੀ. ਵੀ. ਦੀ ਦੁਨੀਆ 'ਚ ਸਾਲਾਂ ਤਕ ਆਪਣੀ ਹਰਮਨ-ਪਿਆਰ ਬਣਾਈ ਰੱਖਿਆ ਪਰ ਸਾਲ 2006 'ਚ ਰਿਐਲਿਟੀ ਸ਼ੋਅ ਦੇ ਦੌਰ 'ਚ 'ਬਿੱਗ ਬੌਸ' ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਟੀ. ਆਰ. ਪੀ. ਮਿਲੇ ਨਾ ਮਿਲੇ ਪਰ ਵਿਵਾਦਾਂ ਨੇ ਖ਼ੂਬ ਸੁਰਖ਼ੀਆਂ ਬਟੌਰੀਆਂ। ਇਸ ਸ਼ੋਅ 'ਚ ਸਾਲ-ਦਰ-ਸਾਲ ਕੁਝ ਅਜਿਹਾ ਹੋਇਆ, ਜੋ ਅਜ਼ੀਬ ਅਤੇ ਬੇਤਰਤੀਬ ਤੋਂ ਕਿਤੇ ਜ਼ਿਆਦਾ ਹੈ। ਇਸ ਸ਼ੋਅ 'ਚ ਪੇਸ਼ਾਬ ਸੁੱਟਣ ਤੋਂ ਲੈ ਕੇ ਫ੍ਰਾਈ ਪੈਨ ਤਕ ਮਾਰਿਆ ਜਾ ਚੁੱਕਾ ਹੈ। 'ਬਿੱਗ ਬੌਸ 14' ਤੋਂ ਪਹਿਲਾਂ ਦੇ ਕੁਝ ਅਜਿਹੇ ਹੀ ਵਿਵਾਦਾਂ ਨਾਲ ਅਸੀਂ ਹਾਜ਼ਰ ਹਾਂ।

1. ਜਦੋਂ ਰਾਹੁਲ ਮਹਾਜਨ ਭੱਜ ਗਏ
'ਬਿੱਗ ਬੌਸ' ਦੇ ਦੂਜੇ ਸੀਜ਼ਨ ਦਾ ਰਾਹੁਲ ਮਹਾਜਨ ਹਿੱਸਾ ਬਣੇ। ਉਹ ਘਰ ਦੇ ਨਿਯਮਾਂ ਨੂੰ ਤੋੜਦੇ ਹੋਏ ਕੰਧ ਟੱਪ ਕੇ ਫ਼ਰਾਰ ਹੋ ਗਿਆ। ਦੂਜੇ ਸੀਜ਼ਨ 'ਚ ਇਕ ਹੋਰ ਵਿਵਾਦ ਨੇ ਵੀ ਖ਼ੂਬ ਸੁਰਖ਼ੀਆਂ ਬਟੌਰੀਆਂ। ਜਦੋਂ ਸੰਭਾਵਨਾ ਸੇਠ ਅਤੇ ਰਾਜਾ ਚੌਧਰੀ ਸ਼ੋਅ ਦੌਰਾਨ ਹੀ ਇੰਟੀਮੇਂਟ ਹੋ ਗਏ।
PunjabKesari
2. ਕੇ. ਆਰ. ਕੇ. ਨੇ ਸੁੱਟੀ ਬੋਤਲ
ਕਮਾਲ ਰਸ਼ਿਦ ਖ਼ਾਨ, ਜਿਥੇ ਵੀ ਹੁੰਦੇ ਹਨ, ਕਮਾਲ ਹੀ ਕਰਦੇ ਹਨ। ਟਵਿੱਟਰ 'ਤੇ ਸਰਗਰਮ ਅਤੇ ਮੂਵੀ ਰਿਵਿਊ ਕਰਨ ਵਾਲੇ ਕੇ. ਆਰ. ਕੇ. 'ਬਿੱਗ ਬੌਸ' ਦੇ ਤੀਸਰੇ ਸੀਜ਼ਨ 'ਚ ਪ੍ਰਤੀਭਾਗੀ ਬਣੇ। ਉਨ੍ਹਾਂ ਨੇ ਸ਼ੋਅ 'ਚ ਕਈ ਵਿਵਾਦ ਖੜ੍ਹੇ ਕੀਤੇ ਪਰ ਸਭ ਤੋਂ ਜ਼ਿਆਦਾ ਸੁਰਖ਼ੀਆਂ ਉਦੋਂ ਬਣੀਆਂ, ਜਦੋਂ ਉਨ੍ਹਾਂ ਨੇ ਰੋਹਿਤ ਸ਼ਰਮਾ 'ਤੇ ਬੋਤਲ ਸੁੱਟ ਦਿੱਤੀ ਪਰ ਬੋਤਲ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ ਨੂੰ ਜਾ ਲੱਗੀ।
PunjabKesari
3. ਕੁਸ਼ਾਲ ਟੰਡਨ ਵੀ ਭੱਜ ਗਏ
ਸੱਤਵਾਂ ਸੀਜ਼ਨ ਵੀ ਕਾਫ਼ੀ ਫੇਮਸ ਹੋਇਆ ਸੀ। ਇਸ 'ਚ ਗੌਹਰ ਖ਼ਾਨ ਜੇਤੂ ਬਣੀ ਪਰ ਸੁਰਖ਼ੀ ਕੁਸ਼ਾਲ ਟੰਡਨ ਅਤੇ ਤਨੀਸ਼ਾ ਮੁਖਰਜੀ ਦੀ ਲੜਾਈ ਬਣੀ। ਅਜਿਹੀ ਲੜਾਈ ਹੋਈ ਕਿ ਰਾਹੁਲ ਮਹਾਜਨ ਤੋਂ ਬਾਅਦ ਕੁਸ਼ਾਲ ਟੰਡਨ ਵੀ ਘਰ ਛੱਡ ਕੇ ਭੱਜ ਗਏ। ਉਨ੍ਹਾਂ ਨੇ ਵੀ ਰਾਹੁਲ ਮਹਾਜਨ ਦੀ ਤਰ੍ਹਾਂ ਕੰਧ ਟੱਪਣ ਦੀ ਹਰਕਤ ਕੀਤੀ।
PunjabKesari
4. ਸਵਾਮੀ ਓਮ ਦੀ ਗੰਦੀ ਹਰਕਤ
ਹਰ ਸੀਜ਼ਨ 'ਚ 'ਬਿੱਗ ਬੌਸ' 'ਚ ਕੁਝ ਨਾ ਕੁਝ ਬੁਰਾ ਹੋਇਆ ਹੈ। ਵਿਵਾਦ ਵੀ ਰਹੇ ਹਨ ਪਰ 10ਵੇਂ ਸੀਜ਼ਨ 'ਚ ਹਾਲਾਤ ਵਿਗੜਦੇ ਗਏ। ਸ਼ੋਅ ਦੇ ਪ੍ਰਤੀਭਾਗੀ ਸਵਾਮੀ ਓਮ ਨੇ ਦੂਜੇ ਪ੍ਰਤੀਭਾਗੀ ਬਾਨੀ ਜੇ ਅਤੇ ਰੋਹਨ ਮਹਿਤਾ 'ਤੇ ਪੇਸ਼ਾਬ ਸੁੱਟ ਦਿੱਤਾ। ਕਮਾਲ ਦੀ ਗੱਲ ਇਹ ਹੈ ਕਿ ਇਸਤੋਂ ਬਾਅਦ ਸਵਾਮੀ ਓਮ ਨੂੰ ਬਾਹਰ ਕਰ ਦਿੱਤਾ ਗਿਆ ਪਰ ਬਾਅਦ 'ਚ ਵਾਪਸੀ ਵੀ ਹੋ ਗਈ।

5. ਜਦੋਂ ਮਧੁਰਿਮਾ ਤੁਲੀ ਨੇ ਫ੍ਰਾਈ ਪੈਨ ਮਾਰਿਆ
'ਬਿੱਗ ਬੌਸ' ਦਾ 13ਵਾਂ ਸੀਜ਼ਨ ਸਭ ਤੋਂ ਲੰਬਾ ਚੱਲਿਆ। ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਵਿਚਕਾਰ ਕਾਫੀ ਗਾਲੀ-ਗਲੋਚ ਵੀ ਹੋਈ ਪਰ ਸਭ ਤੋਂ ਖ਼ਤਰਨਾਕ ਲੜਾਈ ਮਧੁਰਿਮਾ ਤੁਲੀ ਅਤੇ ਵਿਸ਼ਾਲ ਆਦਿੱਤਿਆ ਸਿੰਘ ਵਿਚਕਾਰ ਹੋਈ। ਮਧੁਰਿਮਾ ਨੇ ਲੜਾਈ ਤੋਂ ਬਾਅਦ ਵਿਸ਼ਾਲ ਨੂੰ ਫ੍ਰਾਈ ਪੈਨ ਨਾਲ ਮਾਰਿਆ। ਇਸ ਘਟਨਾ ਤੋਂ ਬਾਅਦ ਮਧੁਰਿਮਾ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ।


author

sunita

Content Editor

Related News