ਬਿੱਗ ਬੌਸ ਦੇ ਸੈੱਟ 'ਤੇ ਛਲਕਿਆ ਸਲਮਾਨ ਖ਼ਾਨ ਦਾ ਦਰਦ, ਜਾਣੋ ਕੀ ਬੋਲੇ ਅਦਾਕਾਰ

Sunday, Oct 20, 2024 - 12:31 PM (IST)

ਬਿੱਗ ਬੌਸ ਦੇ ਸੈੱਟ 'ਤੇ ਛਲਕਿਆ ਸਲਮਾਨ ਖ਼ਾਨ ਦਾ ਦਰਦ, ਜਾਣੋ ਕੀ ਬੋਲੇ ਅਦਾਕਾਰ

ਮੁੰਬਈ- ਜਾਨੋਂ ਮਾਰਨ ਦੀਆਂ ਧਮਕੀਆਂ ਦੇ ਬਾਵਜੂਦ ਸਲਮਾਨ ਖ਼ਾਨ ਕੰਮ ਕਰਨਾ ਬੰਦ ਨਹੀਂ ਕਰ ਰਹੇ ਹਨ। ਸਲਮਾਨ ਖ਼ਾਨ ਨੇ ਹਾਲ ਹੀ 'ਚ ਆਪਣੇ ਸਭ ਤੋਂ ਮਸ਼ਹੂਰ ਸ਼ੋਅ 'ਬਿੱਗ ਬੌਸ 18' ਦੇ ਵੀਕੈਂਡ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ ਹੈ। ਸਲਮਾਨ ਖ਼ਾਨ ਦੇ ਨਾਲ ਬਿੱਗ ਬੌਸ 18 ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ ਪ੍ਰੋਮੋ 'ਚ ਸਲਮਾਨ ਖ਼ਾਨ ਦੇ ਚਿਹਰੇ 'ਤੇ ਤਣਾਅ ਨਜ਼ਰ ਆ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by ColorsTV (@colorstv)

ਹਾਲ ਹੀ 'ਚ ਸਲਮਾਨ ਖ਼ਾਨ ਨੂੰ ਧਮਕੀ ਮਿਲੀ ਸੀ ਕਿ ਜਾਂ ਤਾਂ ਉਹ 5 ਕਰੋੜ ਰੁਪਏ ਦੇ ਦੇਵੇ ਨਹੀਂ ਤਾਂ ਉਨ੍ਹਾਂ ਦੀ ਹਾਲਤ ਬਾਬਾ ਸਿੱਦੀਕੀ ਵਰਗੀ ਕਰ ਦਿੱਤੀ ਜਾਵੇਗੀ। ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਲਮਾਨ ਖ਼ਾਨ -ਸ਼ਾਹਰੁਖ ਖ਼ਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੀ ਹਾਲ ਹੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਸੀ। ਇਸ ਕਤਲ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।ਬਿੱਗ ਬੌਸ 18 ਦੇ ਨਵੇਂ ਪ੍ਰੋਮੋ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਸਟਾਰ ਪ੍ਰਤੀਯੋਗੀ ਸ਼ਿਲਪਾ ਸ਼ਿਰੋਡਕਰ ਨਾਲ ਗੱਲ ਕਰ ਰਹੇ ਹਨ। ਸਲਮਾਨ ਖਾਨ ਨੇ ਕਿਹਾ, 'ਮੈਨੂੰ ਹੰਝੂਆਂ ਤੋਂ ਨਫ਼ਰਤ ਹੈ ਸ਼ਿਲਪਾ, ਤੁਹਾਡੀ ਧੀ ਭੋਜਨ 'ਤੇ ਆਪਣਾ ਗੁੱਸਾ ਕੱਢਦੀ ਸੀ ਤਾਂ ਤੁਸੀਂ ਉਸ ਨੂੰ ਕੀ ਕਹਿੰਦੇ ਸੀ? ਇਸ ਦੇ ਜਵਾਬ 'ਚ ਸ਼ਿਲਪਾ ਨੇ ਕਿਹਾ, 'ਮੈਂ ਖਾਣੇ 'ਤੇ ਗੁੱਸੇ ਨਹੀਂ ਸੀ, ਅਸਲ 'ਚ ਮੈਂ ਰਵੱਈਏ 'ਤੇ ਗੁੱਸੇ ਸੀ।'ਫਿਰ ਸਲਮਾਨ ਖਾਨ ਨੇ ਕਿਹਾ, 'ਫਿਰ ਉਸ ਰਵੱਈਏ 'ਤੇ ਗੁੱਸਾ ਕਰੋ, ਤੁਹਾਡਾ ਫੀਲਿੰਗ ਨਾਲ ਇਸ ਘਰ ਵਿੱਚ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਹੈ।' ਜਿਵੇਂ ਕਿ ਅੱਜ ਮੇਰੀ ਭਾਵਨਾ ਹੈ ਕਿ ਮੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਪਰ ਇੱਕ ਆਦਮੀ ਨੂੰ ਜੋ ਕੰਮ ਕਰਨਾ ਪੈਂਦਾ ਹੈ, ਉਹ ਕਰਨਾ ਹੀ ਪੈਂਦਾ ਹੈ।' ਇਸ ਦੇ ਨਾਲ ਹੀ ਇੱਕ ਪ੍ਰੋਮੋ 'ਚ ਸਲਮਾਨ ਖ਼ਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਆੜ 'ਚ ਕਿਹਾ ਹੈ, 'ਮੇਰੇ 'ਤੇ ਵੀ ਕਈ ਇਲਜ਼ਾਮ ਲਗਾਏ ਗਏ ਹਨ।'

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਮਾਂ ਦਾ ਦਿਹਾਂਤ

ਸਖ਼ਤ ਸੁਰੱਖਿਆ ਹੇਠ ਸਲਮਾਨ ਖ਼ਾਨ

ਖਬਰਾਂ ਦੀ ਮੰਨੀਏ ਤਾਂ 'ਬਿੱਗ ਬੌਸ 18' ਦੇ ਸੈੱਟ 'ਤੇ ਸਲਮਾਨ ਖ਼ਾਨ ਨੂੰ ਸਖ਼ਤ ਸੁਰੱਖਿਆ ਨਾਲ ਘੇਰਿਆ ਗਿਆ ਹੈ। ਸੈੱਟ 'ਤੇ ਕਰੀਬ 60 ਸੁਰੱਖਿਆ ਗਾਰਡ ਉਸ ਦੀ ਸੁਰੱਖਿਆ ਕਰ ਰਹੇ ਹਨ। ਉਸ ਦੀ ਕਾਰ ਦੇ ਨਾਲ ਪੁਲਸ ਦੀ ਗੱਡੀ ਵੀ ਹੈ। ਲਾਰੈਂਸ ਬਿਸ਼ਨੋਈ ਨੇ ਕਾਲੇ ਹਿਰਨ ਦੇ ਸ਼ਿਕਾਰ ਕਾਰਨ ਸਲਮਾਨ ਖਾਨ ਨੂੰ ਮਾਰਨ ਦੀ ਸਹੁੰ ਖਾਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News