ਸਲਮਾਨ ਦੀ ''ਰਾਧੇ'' ਦਾ ਓਟੀਟੀ ''ਤੇ ਧਮਾਲ, ਦਰਸ਼ਕਾਂ ਦੀ ਵੱਡੀ ਗਿਣਤੀ ਕਾਰਨ ''ZEE 5'' ਦਾ ਸਰਵਰ ਹੋਇਆ ਕ੍ਰੈਸ਼
Friday, May 14, 2021 - 08:56 AM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ 'ਰਾਧੇ : ਯੋਰ ਮੋਸਟ ਵਾਂਟੇਡ ਭਾਈ' ਫ਼ਿਲਮ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਬੀਤੇ ਦਿਨ ਮੋਸਟ ਅਵੇਟਿਡ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਲਮਾਨ ਖ਼ਾਨ ਦੇ ਪ੍ਰਸੰਸ਼ਕਾਂ ਅਤੇ ਦਰਸ਼ਕਾਂ ਨੇ ਸ਼ਾਨਦਾਰ ਪ੍ਰਤੀਕਿਰਿਆ ਦਿੱਤੀ ਹੈ। ਸਾਰੇ ਪੈਮਾਨਿਆਂ ਨੂੰ ਦੇਖਦੇ ਹੋਏ ਪ੍ਰਤੀਕਿਰਿਆ ਕਾਫ਼ੀ ਜ਼ਬਰਦਸਤ ਰਹੀ ਹੈ ਅਤੇ ਦਰਸ਼ਕਾਂ ਦੁਆਰਾ ਭਾਰੀ ਗਿਣਤੀ 'ਚ ਇਕੱਠੇ ਫ਼ਿਲਮ ਦੇਖਣ ਕਾਰਨ ਫ਼ਿਲਮ ਦਾ ਆਫੀਸ਼ੀਅਲ ਰਿਲੀਜ਼ ਪਲੇਟਫਾਰਮ ZEE 5 ਦਾ ਸਰਵਰ ਕ੍ਰੈਸ਼ ਹੋ ਗਿਆ ਹੈ।
ਮੈਗਾ ਸਟਾਰ ਦੀ ਤਗੜੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਫ਼ਿਲਮ ਦੇ ਵਰਚੂਅਲ ਰਿਲੀਜ਼ ਪਲੇਟਫਾਰਮ 'ਤੇ ਸਲਮਾਨ ਖ਼ਾਨ ਦੇ ਫੈਨਬੇਸ ਦਾ ਸੈਲਾਬ ਉਮੜ ਪਿਆ ਹੈ। ਇਹ ਟ੍ਰੇਂਡ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਸ ਔਖੇ ਸਮੇਂ 'ਚ ਜਿੱਥੇ ਹਰ ਪਾਸੇ ਤਣਾਅ ਦਾ ਮਾਹੌਲ ਹੈ। ਉਸ ਸਮੇਂ ਇਹ ਫ਼ਿਲਮ ਰਿਲੀਫ ਦੇ ਰੂਪ 'ਚ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਪਿਛਲੇ ਸਾਲ ਤੋਂ ਮਹਾਮਾਰੀ ਨਾਲ ਜੂਝ ਰਿਹਾ ਹੈ।
ਦੱਸਣਯੋਗ ਹੈ ਕਿ ਸਾਲ 2009 ’ਚ ਆਈ ਸਲਮਾਨ ਖ਼ਾਨ ਦੀ ਫ਼ਿਲਮ ‘ਵਾਂਟੇਡ’, 2020 ’ਚ ਬਣ ਕੇ ਆ ਗਈ ਹੈ ‘ਰਾਧੇ’। ਯਾਨੀ ਸਲਮਾਨ ਖ਼ਾਨ ਤੇ ਪ੍ਰਭੂਦੇਵਾ ਨੇ ਪੁਰਾਣੀ ਸ਼ਰਾਬ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ। ਇਥੇ ਕੁਝ ਨਵਾਂ ਨਹੀਂ ਹੈ ਪਰ ਪੁਰਾਣੇ ਨੂੰ ਨਵੇਂ ਜ਼ਮਾਨੇ ਦੇ ਤੜਕੇ ’ਚ ਪਾ ਦਿੱਤਾ ਗਿਆ ਹੈ। ਪ੍ਰਭੂਦੇਵਾ ਨੇ ਇਸ ਫ਼ਿਲਮ ’ਚ ਤਾਮਿਲ ਤੇ ਤੇਲਗੂ ਫ਼ਿਲਮਾਂ ਦੇ ਲਟਕੇ-ਝਟਕੇ ਲਗਾਏ ਹਨ।
ਸਲਮਾਨ ਖ਼ਾਨ ਨੇ ਬਤੌਰ ਨਿਰਮਾਤਾ ਤੇ ਕਲਾਕਾਰ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਹਨ ਪਰ ਘਰ ਬੈਠੇ ਲੋਕਾਂ ਕੋਲ ਮਨੋਰੰਜਨ ਦੇ ਬਹੁਤ ਸਾਰੇ ਵਿਕਲਪ ਹੁੰਦੇ ਹਨ। ਦਿਸ਼ਾ ਪਾਟਨੀ ਦੀ ਸਲਮਾਨ ਖ਼ਾਨ ਨਾਲ ਜੋੜੀ ਬਣੀ ਹੈ। ਰਣਦੀਪ ਹੁੱਡਾ ਫ਼ਿਲਮ ਦਾ ਮੁੱਖ ਵਿਲੇਨ ਹੈ ਪਰ ਉਹ ਆਪਣੇ ਅੰਦਾਜ਼ ’ਚ ਨਾ ਹੋ ਕੇ ਨਾਟਕੀ ਬਣ ਗਿਆ ਹੈ।
ਕੀ ਹੈ ਕਹਾਣੀ?
‘ਦਬੰਗ’ ਤੋਂ ਬਾਅਦ ਸਲਮਾਨ ਇਕ ਵਾਰ ਫਿਰ ਪੁਲਸ ਮੁਲਾਜ਼ਮ ਬਣ ਗਏ ਹਨ। ਉਹ ‘ਰਾਧੇ’ ਨਾਂ ਦੇ ਇਕ ਐਨਕਾਊਂਟਰ ਮਾਹਿਰ ਵੀ ਹਨ। ਮੁੰਬਈ ’ਚ ਡਰੱਗ ਮਾਫੀਆ ਦੀ ਦਹਿਸ਼ਤ ਹੈ, ਰਾਧੇ ਇਸ ਨਾਲ ਕਿਵੇਂ ਨਜਿੱਠਦਾ ਹੈ? ਇਹ ਫ਼ਿਲਮ ਦੀ ਮੁੱਖ ਕਹਾਣੀ ਹੈ। ਨਾਲ ਹੀ ਰਾਧੇ ਦਾ ਆਪਣੇ ਬੌਸ ਅਵਿਨਾਸ਼ ਯਾਨੀ ਜੈਕੀ ਸ਼ਰਾਫ ਦੀ ਭੈਣ ਦਿਆ ਯਾਨੀ ਦਿਸ਼ਾ ਪਾਟਨੀ ਨਾਲ ਰੋਮਾਂਸ ਵਿਚ-ਵਿਚ ’ਚ ਚੱਲਦਾ ਰਹਿੰਦਾ ਹੈ।
‘ਵਾਂਟੇਡ’ ਦੀ ਤਰ੍ਹਾਂ ਇਥੇ ਵੀ ਮਜ਼ੇਦਾਰ ਡਾਇਲਾਗਸ, ਕਾਮੇਡੀ ਵਾਲੇ ਦ੍ਰਿਸ਼, ਛੋਟੇ-ਛੋਟੇ ਕੱਪੜਿਆਂ ’ਚ ਹੀਰੋਇਨ ਤੇ ਸਲਮਾਨ ਖ਼ਾਨ ਦਾ ਉਹੀ ਭਾਈ ਵਾਲਾ ਅੰਦਾਜ਼, ਪਰ ਕੀ ਲੋਕ ਸੀਟੀ ਮਾਰਨਗੇ, ਇਸ ਦੀ ਗਾਰੰਟੀ ਨਹੀਂ। ਫ਼ਿਲਮ ’ਚ ਸਲਮਾਨ ਅੱਜ ਦੇ ਯੁੱਗ ’ਚ ਇਕ ਪੁਰਾਣੀ ਕਹਾਣੀ ਸੁਣਾ ਰਹੇ ਹਨ।