ਕੌਣ ਹੈ 15 ਸਾਲ ਦਾ ਇਹ ਸਿੰਗਰ? ਜਿਸ ਦੀ ਤਾਰੀਫ਼ ''ਚ ਸਲਮਾਨ ਨੇ ਸ਼ੇਅਰ ਕੀਤਾ ਪੋਸਟ

Sunday, Sep 14, 2025 - 01:47 PM (IST)

ਕੌਣ ਹੈ 15 ਸਾਲ ਦਾ ਇਹ ਸਿੰਗਰ? ਜਿਸ ਦੀ ਤਾਰੀਫ਼ ''ਚ ਸਲਮਾਨ ਨੇ ਸ਼ੇਅਰ ਕੀਤਾ ਪੋਸਟ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਜਿੱਥੇ ਆਪਣੀਆਂ ਫ਼ਿਲਮਾਂ ਨਾਲ ਚਰਚਾ 'ਚ ਰਹਿੰਦੇ ਹਨ, ਉੱਥੇ ਹੀ ਆਪਣੇ ਸੋਸ਼ਲ ਮੀਡੀਆ ਪੋਸਟਾਂ ਨਾਲ ਵੀ ਲੋਕਾਂ ਦਾ ਦਿਲ ਜਿੱਤਦੇ ਹਨ। ਇਸ ਵਾਰ ਸਲਮਾਨ ਕਿਸੇ ਫ਼ਿਲਮ ਜਾਂ ਇਵੈਂਟ ਨਹੀਂ, ਸਗੋਂ ਇਕ 15 ਸਾਲ ਦੇ ਟੀਨਏਜ ਸਿੰਗਰ ਨੂੰ ਲੈ ਕੇ ਹੈ।

ਜੋਨਸ ਕੋਨਰ ਦੇ ਗੀਤਾਂ ਦੀ ਕੀਤੀ ਤਾਰੀਫ਼

ਸਲਮਾਨ ਨੇ ਐਤਵਾਰ ਨੂੰ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਜੋਨਸ ਕੋਨਰ ਨਾਮ ਦਾ ਨੌਜਵਾਨ ਗਾਇਕ ਗਿਟਾਰ ਵਜਾਉਂਦਾ ਨਜ਼ਰ ਆ ਰਿਹਾ ਹੈ। ਇਸ ਨਾਲੋਂ ਵੱਧ ਧਿਆਨ ਖਿੱਚਿਆ ਸਲਮਾਨ ਦੇ ਕੈਪਸ਼ਨ ਨੇ।
ਉਨ੍ਹਾਂ ਨੇ ਲਿਖਿਆ,"ਮੈਂ ਕਦੇ ਕਿਸੇ 15 ਸਾਲ ਦੇ ਬੱਚੇ ਨੂੰ ਆਪਣੇ ਦਰਦ ਨੂੰ ਇੰਨੀ ਖੂਬਸੂਰਤੀ ਨਾਲ ਬਿਆਨ ਕਰਦੇ ਨਹੀਂ ਵੇਖਿਆ। ਭਗਵਾਨ ਤੈਨੂੰ ਖੁਸ਼ ਰੱਖੇ, ਜੋਨਸ ਕੋਨਰ। ਮੈਂ ਵਾਰ-ਵਾਰ ਸੁਣ ਰਿਹਾ ਹਾਂ – ‘Father in a Bible’, ‘Peace with Pain’, ‘Oh Appalachia’."
ਇਹ ਤਿੰਨੋ ਗੀਤ ਜੋਨਸ ਕੋਨਰ ਨੇ ਗਾਏ ਹਨ, ਜਿਨ੍ਹਾਂ 'ਚ ਉਸ ਨੇ ਆਪਣੀਆਂ ਭਾਵਨਾਵਾਂ ਨੂੰ ਡੂੰਘਾਈ ਨਾਲ ਦਰਸਾਇਆ ਹੈ।

PunjabKesari

ਸਲਮਾਨ ਦੀ ਅਪੀਲ

ਸਲਮਾਨ ਨੇ ਆਪਣੇ ਫੋਲੋਅਰਜ਼ ਨੂੰ ਅਪੀਲ ਕੀਤੀ,"ਜੇ ਅਸੀਂ ਅਜਿਹੇ ਬੱਚਿਆਂ ਨੂੰ ਸਹਾਰਾ ਨਾ ਦਿੱਤਾ, ਤਾਂ ਫਿਰ ਕੀ ਕੀਤਾ? ਭਰਾਵੋ ਅਤੇ ਭੈਣੋ! ਇਹ ਗੀਤ ਭਾਵੇਂ ਅੰਗਰੇਜ਼ੀ 'ਚ ਹਨ, ਪਰ ਸਾਡੇ ਦੇਸ਼ 'ਚ ਵੀ ਅਜਿਹੇ ਹੀ ਟੈਲੇਂਟਡ ਬੱਚੇ ਹਨ। ਉਨ੍ਹਾਂ ਨੂੰ ਉਤਸ਼ਾਹਤ ਕਰੋ, ਉਨ੍ਹਾਂ ਦਾ ਸ਼ੋਸ਼ਣ ਨਾ ਕਰੋ।"

ਵਰਕਫ੍ਰੰਟ

ਫ਼ਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦੀ ਹੀ ‘ਬੈਟਲ ਆਫ ਗਲਵਾਨ’ 'ਚ ਨਜ਼ਰ ਆਉਣਗੇ। ਲੱਦਾਖ 'ਚ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਫ਼ਿਲਮ ਦੀ ਕਹਾਣੀ ਸਾਲ 2020 'ਚ ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ 'ਤੇ ਆਧਾਰਿਤ ਹੈ, ਜਿਸ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ 'ਚ ਸਲਮਾਨ ਇਕ ਸਿਪਾਹੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਖ਼ਾਸ ਟ੍ਰੇਨਿੰਗ ਵੀ ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News