ਸਲਮਾਨ ਖ਼ਾਨ ਨੇ ਦੁਬਈ ਤੋਂ ਮੰਗਵਾਈ ਬੁਲੇਟ ਪਰੂਫ ਕਾਰ

Saturday, Oct 19, 2024 - 02:22 PM (IST)

ਸਲਮਾਨ ਖ਼ਾਨ ਨੇ ਦੁਬਈ ਤੋਂ ਮੰਗਵਾਈ ਬੁਲੇਟ ਪਰੂਫ ਕਾਰ

ਮੁੰਬਈ- ਬਾਬਾ ਸਿੱਦੀਕੀ ਦੀ ਮੌਤ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ। ਹਾਲ ਹੀ 'ਚ ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।ਸੁੱਖਾ ਉਨ੍ਹਾਂ ਦੋਸ਼ੀਆਂ 'ਚ ਸ਼ਾਮਲ ਹੈ ਜੋ ਸਲਮਾਨ ਖ਼ਾਨ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਕਥਿਤ ਮੈਂਬਰ ਵੱਲੋਂ ਸਲਮਾਨ ਖ਼ਾਨ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ -ਇਸ YouTuber ਨੂੰ ਮਿਲੀਆਂ ਧਮਕੀਆਂ, ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

ਇਸ ਦੌਰਾਨ ਸਲਮਾਨ ਖ਼ਾਨ ਨੇ ਬੁਲੇਟਪਰੂਫ਼ ਨਿਸਾਨ ਪੈਟਰੋਲ SUV ਕਾਰ ਖਰੀਦੀ ਹੈ। ਇਹ ਪੈਟਰੋਲ ਵਰਜ਼ਨ ਕਾਰ ਹੈ। ਧਿਆਨ ਯੋਗ ਹੈ ਕਿ ਸਲਮਾਨ ਖ਼ਾਨ ਨੇ ਇਹ ਕਾਰ ਵਿਦੇਸ਼ ਤੋਂ ਮੰਗਵਾਈ ਹੈ, ਕਿਉਂਕਿ ਇਹ ਕਾਰ ਦੇਸ਼ ਵਿੱਚ ਉਪਲਬਧ ਨਹੀਂ ਹੈ। ਜਾਣਕਾਰੀ ਮੁਤਾਬਕ ਇਸ ਕਾਰ ਨੂੰ ਦੁਬਈ ਤੋਂ ਭਾਰਤ 'ਚ ਇੰਪੋਰਟ ਕੀਤਾ ਜਾਵੇਗਾ।ਜਾਣਕਾਰੀ ਮੁਤਾਬਕ ਸੁਰੱਖਿਆ ਦੇ ਲਿਹਾਜ਼ ਨਾਲ ਇਹ ਕਾਰ ਕਾਫੀ ਵਧੀਆ ਹੈ। ਇਸ ਕਾਰ 'ਚ ਵਿਸਫੋਟਕ ਅਲਰਟ ਇੰਡੀਕੇਟਰ ਲਗਾਇਆ ਗਿਆ ਹੈ। ਇਸ ਕਾਰ ਦੀ ਕੱਚ ਦੀ ਢਾਲ ਬਹੁਤ ਮਜ਼ਬੂਤ ​​ਹੈ। ਕਾਰ ਦੇ ਸ਼ੀਸ਼ੇ ਨੂੰ ਗੋਲੀਬਾਰੀ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -BillBoard ਦੇ ਮੈਗਜ਼ੀਨ ਕਵਰ 'ਤੇ ਛਾਏ Diljit Dosanjh, ਹਾਸਲ ਕੀਤੀ ਇਹ ਉਪਲਬਧੀ

ਇਕ ਰਿਪੋਰਟ ਅਨੁਸਾਰ, ਸਲਮਾਨ ਖ਼ਾਨ ਵੀਰਵਾਰ ਰਾਤ (17 ਅਕਤੂਬਰ) ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਨਾਲ ਬਿੱਗ ਬੌਸ 18 ਦੇ ਸੈੱਟ 'ਤੇ ਪਹੁੰਚੇ। ਇਕ ਸੂਤਰ ਨੇ ਦੱਸਿਆ ਕਿ ਸਲਮਾਨ ਖ਼ਾਨ ਦੀ ਸੁਰੱਖਿਆ ਵਿਵਸਥਾ ਕਾਫੀ ਸਖ਼ਤ ਕਰ ਦਿੱਤੀ ਗਈ ਹੈ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਉਹ ਪਹਿਲੀ ਵਾਰ ਬਿੱਗ ਬੌਸ ਦੇ ਸੈੱਟ 'ਤੇ ਪਹੁੰਚੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News