ਸਲਮਾਨ ਖ਼ਾਨ ਨੂੰ ਸੁਨੀਲ ਗਰੋਵਰ ਦੀ ਫਿਕਰ, ਆਪਣੀ ਮੈਡੀਕਲ ਟੀਮ ਨੂੰ ਸੌਂਪੀ ਇਹ ਜ਼ਿੰਮੇਵਾਰੀ
Saturday, Feb 05, 2022 - 12:54 PM (IST)

ਮੁੰਬਈ (ਬਿਊਰੋ)– ਕਾਮੇਡੀਅਨ ਤੇ ਅਦਾਕਾਰ ਸੁਨੀਲ ਗਰੋਵਰ ਹਾਰਟ ਸਰਜਰੀ ਦੇ ਚਲਦਿਆਂ ਖ਼ਬਰਾਂ ’ਚ ਹਨ। ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਦੋ ਦਿਨ ਪਹਿਲਾਂ ਹੀ ਸੁਨੀਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਖ਼ਬਰਾਂ ਦੀ ਮੰਨੀਏ ਤਾਂ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਸੁਨੀਲ ਨੂੰ ਹਾਰਟ ਅਟੈਕ ਆਇਆ ਸੀ। ਚੈੱਕਅੱਪ ਤੋਂ ਬਾਅਦ ਕਾਮੇਡੀਅਨ ਦੀਆਂ ਚਾਰ ਬਲਾਕੇਜ ਨਜ਼ਰ ਆਈਆਂ ਸਨ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦਾ ਆਪ੍ਰੇਸ਼ਨ ਕਰਨਾ ਸਹੀ ਸਮਝਿਆ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬ ਨੇ ਸ਼ੈਰੀ ਮਾਨ ਦਾ ਚੈਨਲ ਕੀਤਾ ਬੰਦ, ਟਵੀਟ ਕਰਕੇ ਕੱਢੀ ਭੜਾਸ
ਹੁਣ ਤਾਜ਼ਾ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਆਪਣੇ ਕੋ-ਸਟਾਰ ਦੀ ਮਦਦ ਲਈ ਅੱਗੇ ਆਏ ਹਨ। ਉਹ ਕਾਮੇਡੀਅਨ ਨੂੰ ਨਿੱਜੀ ਤੌਰ ’ਤੇ ਦੇਖ ਰਹੇ ਹਨ। ਰਿਪੋਰਟ ਮੁਤਾਬਕ ਸਲਮਾਨ ਖ਼ਾਨ ਦੇ ਡਾਕਟਰਾਂ ਦੀ ਟੀਮ ਸੁਨੀਲ ਨੂੰ ਨਿੱਜੀ ਤੌਰ ’ਤੇ ਦੇਖ ਰਹੀ ਹੈ।
ਸਲਮਾਨ ਨੇ ਸੁਨੀਲ ਦੀ ਹਾਰਟ ਸਰਜਰੀ ’ਤੇ ਵੀ ਪੂਰੀ ਨਜ਼ਰ ਰੱਖੀ ਹੈ। ਸਲਮਾਨ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਸਲਮਾਨ ਖ਼ਾਨ ਦੇ ਬੇਹੱਦ ਕਰੀਬੀ ਹਨ। ਕਾਮੇਡੀਅਨ ਦੀ ਸਿਹਤ ’ਤੇ ਸਲਮਾਨ ਨੇ ਬਾਰੀਕੀ ਨਾਲ ਨਜ਼ਰ ਰੱਖੀ। ਜਦੋਂ ਉਹ ਹਸਪਤਾਲ ’ਚ ਦਾਖ਼ਲ ਹੋਏ ਤਾਂ ਸਲਮਾਨ ਫੋਨ ’ਤੇ ਬਣੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼
ਸਲਮਾਨ ਨੇ ਯਕੀਨੀ ਕੀਤਾ ਕਿ ਸੁਨੀਲ ਜਲਦ ਤੋਂ ਜਲਦ ਠੀਕ ਹੋ ਜਾਣ ਤੇ ਕਿਸੇ ਤਰ੍ਹਾਂ ਦੀ ਕੋਈ ਭੁੱਲ ਨਾ ਹੋਵੇ। ਹੁਣ ਕਿਉਂਕਿ ਸੁਨੀਲ ਹਸਪਤਾਲ ਤੋਂ ਬਾਹਰ ਆ ਚੁੱਕੇ ਹਨ ਤਾਂ ਅਜਿਹੇ ’ਚ ਸਲਮਾਨ ਖ਼ਾਨ ਨੇ ਆਪਣੀ ਡਾਕਟਰਾਂ ਦੀ ਟੀਮ ਨੂੰ ਕਿਹਾ ਹੈ ਕਿ ਉਹ ਕਾਮੇਡੀਅਨ ਦੀ ਸਿਹਤ ’ਤੇ ਬਾਰੀਕੀ ਨਾਲ ਧਿਆਨ ਰੱਖਣ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।