2300 ਕਰੋੜ ਦੇ ਮਾਲਕ ਨੇ ਸਲਮਾਨ ਖ਼ਾਨ, ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਥਾਵਾਂ ਤੋਂ ਕਰਦੇ ਨੇ ਮੋਟੀ ਕਮਾਈ

Monday, Dec 27, 2021 - 11:24 AM (IST)

2300 ਕਰੋੜ ਦੇ ਮਾਲਕ ਨੇ ਸਲਮਾਨ ਖ਼ਾਨ, ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਥਾਵਾਂ ਤੋਂ ਕਰਦੇ ਨੇ ਮੋਟੀ ਕਮਾਈ

ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ਦੇ ਭਾਈਜਾਨ ਸਲਮਾਨ ਖ਼ਾਨ ਅੱਜ 56 ਸਾਲਾਂ ਦੇ ਹੋ ਗਏ ਹਨ। ਉਹ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰਾਂ ’ਚੋਂ ਇਕ ਹਨ। ਹਾਲਾਂਕਿ ਉਹ ਸਿਰਫ ਫ਼ਿਲਮਾਂ ਤੋਂ ਹੀ ਨਹੀਂ, ਸਗੋਂ ਕਈ ਹੋਰ ਥਾਵਾਂ ਤੋਂ ਵੀ ਪੈਸਾ ਕਮਾਉਂਦੇ ਹਨ।

PunjabKesari

ਜੇਕਰ ਗੱਲ ਸਲਮਾਨ ਖ਼ਾਨ ਦੀ ਕੁਲ ਸੰਪਤੀ ਦੀ ਕਰੀਏ ਤਾਂ ਸਲਮਾਨ ਖ਼ਾਨ ਦੀ ਕੁਲ ਸੰਪਤੀ ਲਗਭਗ 360 ਮਿਲੀਅਨ ਡਾਲਰਸ ਯਾਨੀ 2300 ਕਰੋੜ ਰੁਪਏ ਤੋਂ ਵੀ ਵੱਧ ਹੈ।

PunjabKesari

ਸਲਮਾਨ ਦੀ ਸਭ ਤੋਂ ਵੱਧ ਕਮਾਈ ਫ਼ਿਲਮਾਂ ਤੋਂ ਹੀ ਹੁੰਦੀ ਹੈ। ਲਗਭਗ 50 ਫੀਸਦੀ ਕਮਾਈ ਫ਼ਿਲਮਾਂ ਤੋਂ ਹੁੰਦੀ ਹੈ। ਸਲਮਾਨ ਖ਼ਾਨ ਇਕ ਫ਼ਿਲਮ ਲਈ ਲਗਭਗ 60 ਕਰੋੜ ਰੁਪਏ ਲੈਂਦੇ ਹਨ।

PunjabKesari

ਉਹ ਨਾ ਸਿਰਫ ਇਕ ਅਦਾਕਾਰ ਹਨ, ਸਗੋਂ ਇਕ ਪ੍ਰੋਡਿਊਸਰ ਵੀ ਹਨ। ਸਲਮਾਨ ਦੇ ਪ੍ਰੋਡਕਸ਼ਨ ਹਾਊਸ ਦਾ ਨਾਂ ਸਲਮਾਨ ਖ਼ਾਨ ਫ਼ਿਲਮਜ਼ ਹੈ ਤੇ ਇਸ ਬੈਨਰ ਹੇਠ ਉਹ ਕਈ ਫ਼ਿਲਮਾਂ ਬਣਾ ਚੁੱਕੇ ਹਨ। ਇਨ੍ਹਾਂ ਤੋਂ ਸਲਮਾਨ ਮੋਟੀ ਕਮਾਈ ਕਰਦੇ ਹਨ।

PunjabKesari

ਫ਼ਿਲਮਾਂ ਤੋਂ ਇਲਾਵਾ ਉਹ ‘ਬਿੱਗ ਬੌਸ’ ਸਮੇਤ ਕਈ ਸ਼ੋਅਜ਼ ਹੋਸਟ ਕਰਦੇ ਹਨ। ‘ਬਿੱਗ ਬੌਸ’ ਤੋਂ ਉਨ੍ਹਾਂ ਨੂੰ ਚੰਗੀ ਕਮਾਈ ਹੁੰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ‘ਬਿੱਗ ਬੌਸ 15’ ਲਈ ਸਲਮਾਨ ਖ਼ਾਨ ਨੂੰ 350 ਕਰੋੜ ਰੁਪਏ ਮਿਲੇ ਹਨ।

PunjabKesari

ਸਲਮਾਨ ਕਈ ਬ੍ਰਾਂਡਸ ਦੀ ਮਸ਼ਹੂਰੀ ਵੀ ਕਰਦੇ ਹਨ। ਇਨ੍ਹਾਂ ਲਈ ਵੀ ਉਹ ਚੰਗੀ ਰਕਮ ਲੈਂਦੇ ਹਨ। ਖ਼ਬਰਾਂ ਹਨ ਕਿ ਉਹ ਇਕ ਐਡ ਲਈ 8 ਤੋਂ 10 ਕਰੋੜ ਰੁਪਏ ਚਾਰਜ ਕਰਦੇ ਹਨ।

PunjabKesari

ਇਨ੍ਹਾਂ ਤੋਂ ਇਲਾਵਾ ਸਲਮਾਨ ਖ਼ਾਨ ਦਾ ਇਕ ਫੈਸ਼ਨ ਬ੍ਰਾਂਡ ‘ਬੀਂਗ ਹਿਊਮਨ’ ਵੀ ਹੈ। ਇਸ ਬ੍ਰਾਂਡ ਤੋਂ ਵੀ ਉਨ੍ਹਾਂ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ। ਇਸ ਦੀ ਵੈਲੂਏਸ਼ਨ ਲਗਭਗ 350 ਕਰੋੜ ਰੁਪਏ ਹੈ।

PunjabKesari

ਸਲਮਾਨ ਦੀ ਕਈ ਥਾਵਾਂ ’ਤੇ ਸ਼ਾਨਦਾਰ ਪ੍ਰਾਪਰਟੀ ਵੀ ਹੈ। ਸਲਮਾਨ ਖ਼ਾਨ ਨੋਇਡਾ, ਚੰਡੀਗੜ੍ਹ, ਦਿੱਲੀ, ਮੁੰਬਈ ਸਮੇਤ ਕਈ ਥਾਵਾਂ ’ਤੇ ਪ੍ਰਾਪਰਟੀ ਦੇ ਮਾਲਕ ਹਨ। ਉਨ੍ਹਾਂ ਦਾ ਖ਼ੁਦ ਦਾ ਇਕ ਫਾਰਮਹਾਊਸ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ 5 ਬੀ. ਐੱਚ. ਕੇ. ਬੰਗਲਾ ਵੀ ਹੈ।

PunjabKesari

ਉਹ ਸੋਸ਼ਲ ਮੀਡੀਆ ਤੋਂ ਚੰਗੀ ਕਮਾਈ ਕਰਦੇ ਹਨ। ਉਹ ਕਿਸੇ ਬ੍ਰਾਂਡ ਲਈ ਇਕ ਪੋਸਟ ਪਾਉਣ ਲਈ ਕਰੋੜਾਂ ਰੁਪਏ ਲੈਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News