ਸਲਮਾਨ ਦੀ ਫ਼ਿਲਮ ''ਤੇਰੇ ਨਾਮ'' ਦੀ ਅਦਾਕਾਰਾ ਭੂਮਿਕਾ ਚਾਵਲਾ ਨੇ ਬਦਲਿਆ ਲੁੱਕ, ਤਸਵੀਰਾਂ ਵੇਖ ਹੈਰਾਨ ਹੋਏ ਲੋਕ

Wednesday, Nov 23, 2022 - 06:22 PM (IST)

ਸਲਮਾਨ ਦੀ ਫ਼ਿਲਮ ''ਤੇਰੇ ਨਾਮ'' ਦੀ ਅਦਾਕਾਰਾ ਭੂਮਿਕਾ ਚਾਵਲਾ ਨੇ ਬਦਲਿਆ ਲੁੱਕ, ਤਸਵੀਰਾਂ ਵੇਖ ਹੈਰਾਨ ਹੋਏ ਲੋਕ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਕਰੀਅਰ ਦੀ ਸਭ ਤੋਂ ਬੇਹਤਰੀਨ ਫ਼ਿਲਮਾਂ 'ਚੋਂ ਇੱਕ ਰਹੀ ਹੈ 'ਤੇਰੇ ਨਾਮ'। ਇਸ ਫ਼ਿਲਮ 'ਚ ਸਲਮਾਨ ਨੂੰ ਸ਼ਾਨਦਾਰ ਐਕਟਿੰਗ ਲਈ ਕਈ ਐਵਾਰਡਜ਼ ਵੀ ਮਿਲੇ ਸਨ ਪਰ ਕੀ ਤੁਹਾਨੂੰ 'ਤੇਰੇ ਨਾਮ' ਫ਼ਿਲਮ ਦੀ ਉਹ ਅਦਾਕਾਰਾ ਯਾਦ ਹੈ, ਜਿਸ ਨੇ ਇਸ 'ਚ ਰਾਧੇ ਯਾਨੀਕਿ ਸਲਮਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ।

ਜੀ ਹਾਂ, ਉਹ ਅਦਾਕਾਰਾ ਸੀ ਭੂਮਿਕਾ ਚਾਵਲਾ, ਜਿਸ ਦੇ ਖਾਤੇ 'ਚ 'ਤੇਰੇ ਨਾਮ' ਤੋਂ ਇਲਾਵਾ ਹੋਰ ਕੋਈ ਯਾਦਗਾਰੀ ਫ਼ਿਲਮ ਨਹੀਂ ਹੈ। ਅੱਜ ਵੀ ਭੂਮਿਕਾ ਨੂੰ ਉਨ੍ਹਾਂ ਦੀ ਅਦਾਕਾਰੀ ਲਈ ਯਾਦ ਕੀਤਾ ਜਾਂਦਾ ਹੈ। 

PunjabKesari

ਹਾਲ ਹੀ 'ਚ ਭੂਮਿਕਾ ਚਾਵਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਬੜੀ ਮੁਸ਼ਕਿਲ ਨਾਲ ਪਛਾਣ ਹੋ ਰਹੀ ਹੈ ਕਿ ਇਹ ਭੂਮਿਕਾ ਚਾਵਲਾ ਹੈ।

PunjabKesari

ਇਸ ਵੀਡੀਓ ਨੂੰ ਵੇਖ ਕੇ ਲੱਗਦਾ ਹੈ ਕਿ ਅਦਾਕਾਰਾ ਦਾ ਲੁੱਕ ਕਾਫ਼ੀ ਬਦਲ ਗਿਆ ਹੈ। ਫਿਲਹਾਲ ਉਹ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਅਤੇ ਆਪਣੇ ਘਰ ਪਰਿਵਾਰ ਵੱਲ ਹੀ ਧਿਆਨ ਦੇ ਰਹੀ ਹੈ ਪਰ ਪ੍ਰਸ਼ੰਸਕ ਅਦਾਕਾਰਾ ਦੀ ਅਜਿਹੀ ਸਾਦੀ ਲੁੱਕ ਨੂੰ ਦੇਖ ਕਾਫ਼ੀ ਹੈਰਾਨ ਹੋ ਰਹੇ ਹਨ।

PunjabKesari

ਦੱਸ ਦਈਏ ਕਿ ਭੂਮਿਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਹਨ। ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਰਾਧੇ’ ‘ਚ ‘ਨਿਰਜਲਾ’ ਦੇ ਕਿਰਦਾਰ ਨਾਲ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਭੂਮਿਕਾ ਚਾਵਲਾ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ।

PunjabKesari

ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਇਸੇ ਫ਼ਿਲਮ ਦੇ ਨਾਲ ਭੂਮਿਕਾ ਲਾਈਮ-ਲਾਈਟ ‘ਚ ਆਈ ਸੀ ਪਰ ਇਸ ਸ਼ੌਹਰਤ ਨੂੰ ਉਹ ਬਰਕਰਾਰ ਨਹੀਂ ਰੱਖ ਪਾਈ ਅਤੇ ਬਾਲੀਵੁੱਡ ਤੋਂ ਦੂਰ ਹੋ ਗਈ ਸੀ।

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


author

sunita

Content Editor

Related News