ਹੈਦਰਾਬਾਦ ’ਚ ਗ੍ਰੀਨ ਇੰਡੀਆ ਚੈਲੇਂਜ ’ਚ ਸ਼ਾਮਲ ਹੋਏ ਸਲਮਾਨ ਖ਼ਾਨ, ‘ਭਾਈਜਾਨ’ ਦੀ ਸ਼ੂਟਿੰਗ ਦੌਰਾਨ ਲਗਾਏ ਬੂਟੇ

Thursday, Jun 23, 2022 - 03:59 PM (IST)

ਹੈਦਰਾਬਾਦ ’ਚ ਗ੍ਰੀਨ ਇੰਡੀਆ ਚੈਲੇਂਜ ’ਚ ਸ਼ਾਮਲ ਹੋਏ ਸਲਮਾਨ ਖ਼ਾਨ, ‘ਭਾਈਜਾਨ’ ਦੀ ਸ਼ੂਟਿੰਗ ਦੌਰਾਨ ਲਗਾਏ ਬੂਟੇ

ਮੁੰਬਈ: ਬਾਲੀਵੁੱਡ ਦੇ ‘ਭਾਈਜਾਨ’ ਯਾਨੀ ਸਲਮਾਨ ਖ਼ਾਨ ਆਪਣੇ ਹੀ ਅੰਦਾਜ਼ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੇ ਹਨ। ਪ੍ਰਸ਼ੰਸਕ ਨੂੰ ਅਦਾਕਾਰ ਦਾ ਹਰ ਅੰਦਾਜ਼ ਪਸੰਦ ਆਉਂਦਾ ਹੈ।ਸਲਮਾਨ ਇਨ੍ਹੀਂ ਦਿਨੀਂ ਹੈਦਰਾਬਾਦ ’ਚ ਆਪਣੀ ਅਗਲੀ ਫ਼ਿਲਮ ‘ਭਾਈਜਾਨ’ ਦੀ ਸ਼ੂਟਿੰਗ ਕਰ ਰਹੇ ਹਨ। ਉੱਥੇ ਹੀ ਹਾਲ ਹੀ ’ਚ ਅਦਾਕਾਰ ਨੇ ਗ੍ਰੀਨ ਇੰਡੀਆ ਚੈਲੇਂਜ ਮਿਸ਼ਨ ’ਚ ਹਿੱਸਾ ਲਿਆ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਗ੍ਰੀਨ ਇੰਡੀਆ ਚੈਲੇਂਜ ’ਚ ਹਿੱਸਾ ਲੈਣ ਤੋਂ ਬਾਅਦ ਬੂਟੇ ਲਗਾਉਂਦੇ ਨਜ਼ਰ ਆ ਰਹੇ ਹਨ।ਇਸ ਦੌਰਾਨ ਅਦਾਕਾਰ ਲਾਲ ਕਮੀਜ਼ ਅਤੇ ਡੈਨਿਮ ਪੈਂਟ ਦੇ ਨਾਲ ਗਲੇ ’ਚ ਹਰੇ ਸ਼ਾਲ ਪਾਏ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਅਦਾਕਾਰ ਦਾ ਇਹ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।

ਇਹ  ਵੀ ਪੜ੍ਹੋ : ਕੈਲੀਫ਼ੋਰਨੀਆ ’ਚ BF ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਸੁਜ਼ੈਨ, ਰਿਤਿਕ ਦੀ ਸਾਬਕਾ ਪਤਨੀ ਮਸਤੀ ਕਰਦੀ ਆਈ ਨਜ਼ਰ

ਇਸ ਮੀਸ਼ਨ ਦੀ ਤਾਰੀਫ਼ ਕਰਦੇ ਹੋਏ ਸਲਮਾਨ ਨੇ ਕਿਹਾ ਕਿ ਬੂਟੇ ਲਗਾਉਣਾ ਬਹੁਤ ਚੰਗੀ ਗੱਲ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਰੁੱਖ ਕਿਉਂ ਕੱਟਦੇ ਰਹਿੰਦੇ ਹਨ।ਇਸ ਦੇ ਨਾਲ ਅਦਾਕਾਰ ਨੇ ਟਵੀਟ ਕਰਕੇ ਕਿਹਾ ਕਿ ‘ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਇਸ ਚੁਣੌਤੀ ’ਚ ਹਿੱਸਾ ਲੈਣ ਦੀ ਬੇਨਤੀ ਕਰਦਾ ਹਾਂ।’  ਜਿੱਥੇ ਵੀ ਰੁੱਖ ਹੋਣਗੇ, ਉੱਥੇ ਹਮੇਸ਼ਾ ਪਾਣੀ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਬੂਟੇ ਲਗਾਉਣ ਲਈ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਪੌਦੇ ਦੇ ਵੱਡੇ ਹੋਣ ਤੱਕ ਦੇਖ਼ਭਾਲ ਵੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਦਰਤੀ ਆਫ਼ਤਾਂ, ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮਨੁੱਖੀ ਜੀਵਨ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਨੂੰ ਬਚਾਉਣ ਦਾ ਇਕੋ ਇਕ ਤਰੀਕਾ ਹੈ ਕਿ ਅਸੀਂ ਬੂਟੇ ਲਗਾਉਣ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰੀਏ।

 

PunjabKesari

ਇਹ  ਵੀ ਪੜ੍ਹੋ : ਸਲਮਾਨ ਨੇ ਸ਼ੂਟਿੰਗ ਤੋਂ ਸਮਾਂ ਕੱਢ ਕੇ ਚਿਰੰਜੀਵੀ ਅਤੇ ​​ਵੈਂਕਟੇਸ਼ ਨਾਲ ਕੀਤੀ ਪਾਰਟੀ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਈਜਾਨ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਦੇ ਜ਼ਰੀਏ ਸ਼ਹਿਨਾਜ਼ ਗਿੱਲ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਉਨ੍ਹਾਂ ਤੋਂ ਇਲਾਵਾ ਪੂਜਾ ਹੇਗੜੇ, ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਨਜ਼ਰ ਆਉਣਗੇ।


author

Anuradha

Content Editor

Related News