ਸਲਮਾਨ ਖ਼ਾਨ ਨੂੰ ਪਛਾਣਨਾ ਹੋਇਆ ਔਖਾ, ''ਟਾਈਗਰ 3'' ਦੇ ਸੈੱਟ ਤੋਂ ਤਸਵੀਰਾਂ ਵਾਇਰਲ

Monday, Aug 23, 2021 - 12:13 PM (IST)

ਸਲਮਾਨ ਖ਼ਾਨ ਨੂੰ ਪਛਾਣਨਾ ਹੋਇਆ ਔਖਾ, ''ਟਾਈਗਰ 3'' ਦੇ ਸੈੱਟ ਤੋਂ ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਆਉਣ ਵਾਲੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ ਸਲਮਾਨ ਖ਼ਾਨ ਆਪਣੀ ਸ਼ੂਟਿੰਗ ਦਾ ਸ਼ੈਡਿਊਲ ਸ਼ੁਰੂ ਕਰਨ ਲਈ ਰਸ਼ੀਆ ਲਈ ਰਵਾਨਾ ਹੋਏ ਹਨ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।

PunjabKesari

ਫੈਨਜ਼ ਹੁਣ ਬੇਸਬਰੀ ਨਾਲ ਫ਼ਿਲਮ 'ਟਾਈਗਰ 3' ਦਾ ਇੰਤਜ਼ਾਰ ਕਰ ਰਹੇ ਹਨ। ਇਸੇ ਦੌਰਾਨ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਲਮਾਨ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਤਸਵੀਰਾਂ 'ਚ ਸਲਮਾਨ ਖ਼ਾਨ ਨੂੰ ਪਛਾਣਨਾ ਕਾਫ਼ੀ ਮੁਸ਼ਕਲ ਹੋ ਰਿਹਾ ਹੈ। ਤੁਸੀਂ ਕਦੇ ਸਲਮਾਨ ਖ਼ਾਨ ਨੂੰ ਇਸ ਲੁੱਕ 'ਚ ਵੇਖਿਆ ਨਹੀਂ ਹੋਵੇਗਾ। ਉਹ ਬਿਲਕੁੱਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਦੀਆਂ ਇਹ ਨਿਊ ਲੁੱਕ ਵਾਲੀਆਂ ਤਸਵੀਰਾਂ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਬ੍ਰਾਉਨ ਗੋਲਡਨ ਰੰਗ ਦੀ ਦਾੜ੍ਹੀ ਅਤੇ ਵਾਲਾਂ 'ਚ ਨਜ਼ਰ ਆ ਰਹੇ ਹਨ। ਸਲਮਾਨ ਦੀ ਰਸ਼ੀਆ 'ਚ ਸ਼ੂਟਿੰਗ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੋ ਫੈਨਜ਼ ਨੂੰ ਵੀ ਖੂਬ ਪਸੰਦ ਆ ਰਹੀਆਂ ਹਨ। ਫਿਲਹਾਲ 'ਟਾਈਗਰ 3' ਦੇ ਸੈੱਟ 'ਤੇ ਸਿਰਫ ਸਲਮਾਨ ਹੀ ਨਜ਼ਰ ਆਏ, ਕੈਟਰੀਨਾ ਕੈਫ ਕਿਤੇ ਨਜ਼ਰ ਨਹੀਂ ਆਈ। 

PunjabKesari
ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਜ਼ 'ਚ 'ਟਾਈਗਰ 3' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੋਰ ਵੱਧ ਗਿਆ ਹੈ। 'ਟਾਈਗਰ 3'  'ਚ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਇਸ ਫ਼ਿਲਮ 'ਚ ਉਹ ਇੱਕ ਵਿਲੇਨ ਦਾ ਕਿਰਦਾਰ ਨਿਭਾਉਣਗੇ। 

PunjabKesari


author

sunita

Content Editor

Related News