ਪੀੜਤਾਂ ਲਈ ਫ਼ਰਿਸ਼ਤਾ ਬਣੇ ਸਲਮਾਨ ਖ਼ਾਨ, ਹੜ੍ਹ ਪ੍ਰਭਾਵਿਤ 70 ਘਰਾਂ ਦਾ ਕਰਵਾਇਆ ਮੁੜ-ਨਿਰਮਾਣ

Monday, Aug 31, 2020 - 05:11 PM (IST)

ਪੀੜਤਾਂ ਲਈ ਫ਼ਰਿਸ਼ਤਾ ਬਣੇ ਸਲਮਾਨ ਖ਼ਾਨ, ਹੜ੍ਹ ਪ੍ਰਭਾਵਿਤ 70 ਘਰਾਂ ਦਾ ਕਰਵਾਇਆ ਮੁੜ-ਨਿਰਮਾਣ

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਤਾਲਾਬੰਦੀ ਦੌਰਾਨ ਆਪਣਾ ਬਹੁਤ ਸਾਰਾ ਸਮਾਂ ਆਪਣੇ ਪਨਵੇਲ ਫਾਰਮ ਹਾਊਸ ’ਚ ਬਤੀਤ ਕੀਤਾ। ਇਸ ਦੌਰਾਨ ਸਲਮਾਨ ਨੇ ਕਈ ਮਿਊਜ਼ਿਕ ਵੀਡੀਓਜ਼ ਬਣਾਈਆਂ ਤੇ ਫੈਨਜ਼ ਨੂੰ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ। ਕੋਰੋਨਾ ਵਾਇਰਸ ਦੇ ਚਲਦਿਆਂ ਹੋਈ ਤਾਲਾਬੰਦੀ ਦੌਰਾਨ ਸਲਮਾਨ ਖਾਨ ਨੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ।

ਹੁਣ ਸਲਮਾਨ ਖਾਨ ਮੁੜ ਤੋਂ ਚਰਚਾ ’ਚ ਆ ਗਏ ਹਨ।ਹਾਲ ਹੀ ’ਚ ਉਨ੍ਹਾਂ ਨੇ ਮਹਾਰਾਸ਼ਟਰ ’ਚ ਹੜ੍ਹਾਂ ਕਾਰਨ ਡਿੱਗੇ ਮਕਾਨਾਂ ਨੂੰ ਠੀਕ ਕਰਨ ’ਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਦਿਖਾਇਆ ਹੈ। ਸਲਮਾਨ ਖਾਨ ਨੇ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਖਿਦਰਾਪੁਰ ਪਿੰਡ ਨਾਲ ਵਾਅਦਾ ਕੀਤਾ ਸੀ। ਸਲਮਾਨ ਨੇ ਕਈ ਹੋਰ ਪਿੰਡਾਂ ਦੀ ਵੀ ਮਦਦ ਕੀਤੀ ਹੈ। ਪੱਛਮੀ ਮਹਾਰਾਸ਼ਟਰ ਦੇ ਬਹੁਤ ਸਾਰੇ ਹਿੱਸੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਲਪੇਟ ’ਚ ਸਨ।

ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਰਾਜੇਂਦਰ ਪਾਟਿਲ ਯਾਦਰਾਵਕਰ ਨੇ ਟਵੀਟ ਕਰਕੇ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੇ ਖਿਦਰਾਪੁਰ ਦੇ 70 ਪ੍ਰਭਾਵਿਤ ਘਰਾਂ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਨੇ ਟਵਿਟਰ ’ਤੇ ਕੋਲਾਪੁਰ ਜ਼ਿਲੇ ਦੇ ਪਿੰਡ ਖਿਦਰਾਪੁਰ ’ਚ ਭੂਮੀਪੂਜਨ ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।


author

Rahul Singh

Content Editor

Related News