ਹੈਰਾਨੀਜਨਕ : ''ਬਜਰੰਗੀ ਭਾਈਜਾਨ'' ਲਈ ਸਲਮਾਨ ਨੂੰ ਨਹੀਂ ਮਿਲਿਆ ਇਕ ਵੀ ਪੈਸਾ

Wednesday, Jan 13, 2016 - 12:21 PM (IST)

 ਹੈਰਾਨੀਜਨਕ : ''ਬਜਰੰਗੀ ਭਾਈਜਾਨ'' ਲਈ ਸਲਮਾਨ ਨੂੰ ਨਹੀਂ ਮਿਲਿਆ ਇਕ ਵੀ ਪੈਸਾ

ਮੁੰਬਈ : ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੂੰ ਯਕੀਨਨ ਇਹ ਖ਼ਬਰ ਹੈਰਾਨ ਕਰ ਦੇਵੇਗੀ। ਪੂਰੀ ਦੁਨੀਆ ''ਚ ਰਿਕਾਰਡ ਤੋੜ ਸਫਲਤਾ ਹਾਸਲ ਕਰਨ ਵਾਲੀ ਫਿਲਮ ''ਬਜਰੰਗੀ ਭਾਈਜਾਨ'' ਲਈ ਸਲਮਾਨ ਖਾਨ ਨੂੰ ਅਜੇ ਤੱਕ ਇਕ ਪੈਸਾ ਨਹੀਂ ਦਿੱਤਾ ਗਿਆ। ਹੋ ਗਏ ਨਾ ਹੈਰਾਨ। ਖ਼ਬਰ ਹੈ ਕਿ ਇਸ ਫਿਲਮ ''ਚ ਲੀਡ ਰੋਲ ਕਰਨ ਵਾਲੇ ਸਲਮਾਨ ਖਾਨ ਨੂੰ ਅਜੇ ਤੱਕ 35 ਕਰੋੜ ਰੁਪਏ ਦੀ ਫੀਸ ਨਹੀਂ ਦਿੱਤੀ ਗਈ। ਇਸ ਗੱਲ ਦੀ ਚਰਚਾ ਹੈ ਕਿ ਫਿਲਮ ਦੀ ਕਮਾਈ ''ਚੋਂ ਸਲਮਾਨ ਦਾ ਹਿੱਸਾ ਨਹੀਂ ਦਿੱਤਾ ਗਿਆ।
''ਸਪਾਟੀਬੁਆਏ ਡਾਟ ਕਾਮ'' ਦੀ ਖ਼ਬਰ ਅਨੁਸਾਰ ''ਬਜਰੰਗੀ ਭਾਈਜਾਨ'' ਲਈ ਸਲਮਾਨ ਖਾਨ ਨੂੰ ਅਜੇ ਤੱਕ 35 ਕਰੋੜ ਰੁਪਏ ਨਹੀਂ ਦਿੱਤੇ। ਸਲਮਾਨ ਇਸ ਗੱਲ ਤੋਂ ਕਾਫੀ ਪਰੇਸ਼ਾਨ ਹਨ ਕਿ ਫਿਲਮ ਦੀ ਰਿਲੀਜ਼ ਤੋਂ 6 ਮਹੀਨੇ ਬਾਅਦ ਵੀ ਉਨ੍ਹਾਂ ਨੂੰ ਪੂਰੀ ਫੀਸ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 17 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪੂਰੀ ਦੁਨੀਆ ''ਚ 600 ਕਰੋੜ ਰੁਪਏ ਦੀ ਬਾਕਸ ਆਫਿਸ ਕਲੈਕਸ਼ਨ ਦਰਜ ਕਰਵਾਈ ਹੈ। ਕਬੀਰ ਖਾਨ ਦੇ ਨਿਰਦੇਸ਼ਨ ''ਚ ਬਣੀ ਇਸ ਫਿਲਮ ''ਚ ਸਲਮਾਨ ਤੋਂ ਇਲਾਵਾ ਨਵਾਜੂਦੀਨ ਸਿੱਦੀਕੀ, ਕਰੀਨਾ ਕਪੂਰ ਅਤੇ ਹਰਸ਼ਾਲੀ ਮਲਹੋਤਰਾ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।


Related News