ਅਨੁਜ ਥਾਪਨ ਮੌਤ ਕੇਸ ਮਾਮਲੇ 'ਚ ਸਲਮਾਨ ਖ਼ਾਨ ਨੂੰ ਮਿਲੀ ਰਾਹਤ

Tuesday, Jun 11, 2024 - 01:19 PM (IST)

ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਲੈ ਕੇ ਬੰਬੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਪਟੀਸ਼ਨ 'ਚੋਂ ਅਦਾਕਾਰ ਦਾ ਨਾਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ, ਜਿਨ੍ਹਾਂ 'ਚੋਂ ਇਕ ਅਨੁਜ ਥਾਪਨ ਦੀ ਹਿਰਾਸਤ 'ਚ ਮੌਤ ਹੋ ਗਈ ਸੀ। ਦੋਸ਼ੀ ਦੀ ਮਾਂ ਨੇ ਸੀ.ਬੀ.ਆਈ. ਜਾਂਚ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਸਲਮਾਨ ਖਾਨ ਦਾ ਨਾਂ ਵੀ ਸਾਹਮਣੇ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਖੁਦਕੁਸ਼ੀ ਤੋਂ ਪਹਿਲਾਂ ਨੂਰ ਮਾਲਾਬਿਕਾ ਦਾਸ ਨੇ ਮੁੰਡਵਾ ਲਿਆ ਸੀ ਸਿਰ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ 

ਪਟੀਸ਼ਨ 'ਚ ਸਲਮਾਨ ਖਾਨ ਦਾ ਨਾਂ ਸਾਹਮਣੇ ਆਉਂਦੇ ਹੀ ਅਦਾਕਾਰ ਵੱਲੋਂ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ 'ਚ ਸਲਮਾਨ ਖਾਨ ਦਾ ਨਾਂ ਹਟਾਉਣ ਲਈ ਕਿਹਾ ਗਿਆ ਸੀ। ਹੁਣ ਇਸੇ ਮਾਮਲੇ 'ਚ ਬੰਬੇ ਹਾਈ ਕੋਰਟ ਨੇ ਕੱਲ੍ਹ ਯਾਨੀ ਕਿ 10 ਜੂਨ 2024 ਨੂੰ ਸੀ.ਬੀ.ਆਈ. ਜਾਂਚ ਵਾਲੀ ਪਟੀਸ਼ਨ ਵਿੱਚੋਂ ਸਲਮਾਨ ਖ਼ਾਨ ਦਾ ਨਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਸਲਮਾਨ ਖਾਨ ਦੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ਨੂਰ ਮਾਲਾਬਿਕਾ ਖੁਦਕੁਸ਼ੀ ਮਾਮਲਾ 'ਚ ਨਵਾਂ ਮੌੜ, ਪਰਿਵਾਰ ਨੇ ਦੱਸਿਆ ਕਿਉਂ ਚੁੱਕਿਆ ਧੀ ਨੇ ਖ਼ੌਫਨਾਕ ਕਦਮ

ਅਦਾਲਤ ਨੇ ਦੋਸ਼ੀ ਅਨੁਜ ਥਾਪਨ ਦੀ ਮਾਂ ਅਤੇ ਪਟੀਸ਼ਨਕਰਤਾ ਰੀਤਾ ਦੇਵੀ ਨੂੰ ਪਟੀਸ਼ਨ 'ਚੋਂ ਸਲਮਾਨ ਖਾਨ ਦਾ ਨਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਪਟੀਸ਼ਨ 'ਚ ਸਲਮਾਨ ਖਾਨ ਖਿਲਾਫ ਕੋਈ ਦੋਸ਼ ਜਾਂ ਰਾਹਤ ਦੀ ਮੰਗ ਨਹੀਂ ਕੀਤੀ ਗਈ ਹੈ। ਇਸ ਲਈ ਪਟੀਸ਼ਨ 'ਚ ਸਲਮਾਨ ਖਾਨ ਨੂੰ ਸ਼ਾਮਲ ਰੱਖਣ ਦਾ ਕੋਈ ਮਤਲਬ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News