Salman Khan ਨੂੰ ਮਿਲਿਆ ਹਾਲੀਵੁੱਡ ਫਿਲਮ ''ਚ ਆਟੋ ਡਰਾਈਵਰ ਦਾ ਰੋਲ!
Saturday, Feb 22, 2025 - 11:44 AM (IST)

ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸਿਕੰਦਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਹੁਣ ਤੱਕ ਫਿਲਮ ਦੇ ਕਈ ਪੋਸਟਰ ਸਾਹਮਣੇ ਆ ਚੁੱਕੇ ਹਨ। ਕੁਝ ਸਮਾਂ ਪਹਿਲਾਂ ਫਿਲਮ ‘ਸਿਕੰਦਰ’ ਦਾ ਟੀਜ਼ਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਖਬਰ ਹੈ ਕਿ ਸਲਮਾਨ ਖਾਨ ਜਲਦ ਹੀ ਹਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਇਨ੍ਹੀਂ ਦਿਨੀਂ ਉਹ ਸਾਊਦੀ ਅਰਬ ‘ਚ ਹੈ, ਜਿੱਥੇ ਉਹ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੌਰਾਨ ਇੱਕ ਹਾਲੀਵੁੱਡ ਫਿਲਮ ਦੇ ਸੈੱਟ ਤੋਂ ਸਲਮਾਨ ਖਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।ਲੀਕ ਹੋਏ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਡਰਾਈਵਰ ਦੀ ਖਾਕੀ ਵਰਦੀ ‘ਚ ਹਨ। ਉਹ ਇੱਕ ਆਟੋ-ਰਿਕਸ਼ਾ ਕੋਲ ਖੜ੍ਹੇ ਹਨ। ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ, ਨੈਟਿਜ਼ਨਸ ਹੈਰਾਨ ਹਨ ਕਿ ਕੀ ਸਲਮਾਨ ਖਾਨ ਨੂੰ ਹਾਲੀਵੁੱਡ ਫਿਲਮ 'ਚ ਇੱਕ ਆਟੋ ਡਰਾਈਵਰ ਦਾ ਰੋਲ ਮਿਲਿਆ ਹੈ। ਖੈਰ, ਸਲਮਾਨ ਦੇ ਇਸ ਪ੍ਰੋਜੈਕਟ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਚ ਉਨ੍ਹਾਂ ਦਾ ਕੈਮਿਓ ਹੋਵੇਗਾ।
Bhai and Baba are in Saudi Arabia to shoot cameo for a Hollywood movie 🎥... #Salmankhan #Sanjaydutt #Sikandar pic.twitter.com/ZoTZ6mNae4
— Adil Hashmi👁🗨 (@X4SALMAN) February 19, 2025
ਸਲਮਾਨ ਖਾਨ ਦੀ ਅਮਰੀਕੀ ਥ੍ਰਿਲਰ ਫਿਲਮ
ਗੁਪਤ ਸਮਝੌਤਿਆਂ ਕਾਰਨ ਫਿਲਮ ਦੇ ਵੇਰਵੇ ਗੁਪਤ ਰੱਖੇ ਗਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਮਰੀਕੀ ਥ੍ਰਿਲਰ ਫਿਲਮ ਹੈ, ਜਿਸ 'ਚ ਸਲਮਾਨ ਖਾਨ ਦੇ ਨਾਲ ਸੰਜੇ ਦੱਤ ਵੀ ਨਜ਼ਰ ਆਉਣਗੇ। ਤਿੰਨ ਦਿਨਾਂ ਦੀ ਸ਼ੂਟਿੰਗ ਐਤਵਾਰ ਸਵੇਰੇ ਸਲਮਾਨ ਖਾਨ ਦੀ ਟੀਮ ਦੇ ਰਿਆਦ ਪਹੁੰਚਣ ਤੋਂ ਬਾਅਦ ਸ਼ੁਰੂ ਹੋਈ। ਸੂਤਰਾਂ ਮੁਤਾਬਕ, ‘ਸਲਮਾਨ ਖਾਨ ਅਤੇ ਸੰਜੇ ਦੱਤ ਮੱਧ ਪੂਰਬ 'ਚ ਬਹੁਤ ਮਸ਼ਹੂਰ ਹਨ। ਉਨ੍ਹਾਂ ਦੇ ਸੀਨ ਇਸ ਤਰ੍ਹਾਂ ਬਣਾਏ ਗਏ ਹਨ ਕਿ ਉਹ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਛੱਡਦੇ ਹਨ।
ਇਹ ਵੀ ਪੜ੍ਹੋ- ਨਹੀਂ ਹੋਇਆ ਯੁਜਵੇਂਦਰ ਚਾਹਲ-ਧਨਸ਼੍ਰੀ ਦਾ ਤਲਾਕ! 60 ਕਰੋੜ ਰੁਪਏ ਦਾ ਸੱਚ ਆਇਆ ਸਾਹਮਣੇ
ਰਸ਼ਮਿਕਾ ਨਾਲ ਸਲਮਾਨ ਦੀ ਜੋੜੀ ਆਵੇਗੀ ਨਜ਼ਰ
ਸਲਮਾਨ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ‘ਸਿਕੰਦਰ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਬਣਾ ਰਹੇ ਹਨ। ਨਿਰਦੇਸ਼ਨ ਦੀ ਜਿੰਮੇਵਾਰੀ ਦੱਖਣ ਦੇ ਮਸ਼ਹੂਰ ਫਿਲਮਕਾਰ ਏ.ਆਰ ਮੁਰੁਗਦੌਸ ਨੇ ਸੰਭਾਲੀ ਹੈ। ਰਸ਼ਮਿਕਾ ਮੰਡਾਨਾ ਫਿਲਮ ‘ਸਿਕੰਦਰ’ ‘ਚ ਸਲਮਾਨ ਖਾਨ ਨਾਲ ਜੋੜੀ ਬਣਾਉਂਦੀ ਨਜ਼ਰ ਆਵੇਗੀ। ਕਾਜਲ ਅਗਰਵਾਲ, ਸਤਿਆਰਾਜ, ਸ਼ਰਮਨ ਜੋਸ਼ੀ ਅਤੇ ਪ੍ਰਤੀਕ ਬੱਬਰ ਵੀ ਫਿਲਮ ਦਾ ਹਿੱਸਾ ਹਨ। ‘ਸਿਕੰਦਰ’ ਦਾ ਸੰਗੀਤ ਪ੍ਰੀਤਮ ਨੇ ਦਿੱਤਾ ਹੈ।
ਇਹ ਵੀ ਪੜ੍ਹੋ-Ohh Shitt ਇਸ ਅਦਾਕਾਰਾ ਨਾਲ ਫੈਨਜ਼ ਨੇ ਕੀਤੀ ਸ਼ਰਮਨਾਕ ਹਰਕਤ!
‘ਸਿਕੰਦਰ’ ਫਿਲਮ ਇਸ ਦਿਨ ਰਿਲੀਜ਼ ਹੋਵੇਗੀ ਰਿਲੀਜ਼
ਦੱਸ ਦੇਈਏ ਕਿ ਸਲਮਾਨ ਖਾਨ ਨੇ ਪਿਛਲੇ ਸਾਲ 2024 ‘ਚ ਫਿਲਮ ‘ਸਿਕੰਦਰ’ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਇਹ ਫਿਲਮ 28 ਮਾਰਚ 2025 ਨੂੰ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ‘ਚ ਸਲਮਾਨ ਖਾਨ ਇਕ ਵਾਰ ਫਿਰ ਐਕਸ਼ਨ ਅਵਤਾਰ ‘ਚ ਨਜ਼ਰ ਆਉਣਗੇ, ਜਿਸ ਦੀ ਇਕ ਝਲਕ ਟੀਜ਼ਰ ‘ਚ ਦੇਖਣ ਨੂੰ ਮਿਲੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8