ਸਲਮਾਨ ਖ਼ਾਨ ਨੇ ਮੁੜ ਦਰਜ ਕਰਵਾਇਆ ਕੇ. ਆਰ. ਕੇ. ਖ਼ਿਲਾਫ਼ ਮਾਮਲਾ, ਇਸ ਦਿਨ ਹੋਵੇਗੀ ਸੁਣਵਾਈ
Monday, Nov 22, 2021 - 04:11 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਤੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਨੇ ਇਕ ਵਾਰ ਫਿਰ ਕੇ. ਆਰ. ਕੇ. (ਕਮਾਲ ਰਾਸ਼ਿਦ ਖ਼ਾਨ) ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰ ਕੇ. ਆਰ. ਕੇ. ਆਪਣੇ ਆਪ ਨੂੰ ਇਕ ਫ਼ਿਲਮ ਆਲੋਚਕ ਦੱਸਦੇ ਹਨ ਤੇ ਕਈ ਸਿਤਾਰਿਆਂ ਦੀਆਂ ਫ਼ਿਲਮਾਂ ਦੀਆਂ ਸਮੀਖਿਆਵਾਂ ਵੀ ਲਿਖਦੇ ਹਨ। ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਕੇ. ਆਰ. ਕੇ. ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ, ਜਦੋਂ ਉਨ੍ਹਾਂ ਦੀ ਫ਼ਿਲਮ ‘ਰਾਧੇ’ ਆਈ ਸੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ
ਨਵੇਂ ਮਾਮਲੇ ਦੀ ਜਾਣਕਾਰੀ ਖ਼ੁਦ ਕੇ. ਆਰ. ਕੇ. ਨੇ ਦਿੱਤੀ ਹੈ। ਕੇ. ਆਰ. ਕੇ. ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਸਲਮਾਨ ਖ਼ਾਨ ਨੇ ਉਨ੍ਹਾਂ ਖ਼ਿਲਾਫ਼ ਇਕ ਹੋਰ ਮਾਮਲਾ ਦਰਜ ਕਰਵਾਇਆ ਹੈ। ਹਾਲਾਂਕਿ ਕੇ. ਆਰ. ਕੇ. ਅਦਾਕਾਰ ਦੇ ਇਸ ਮਾਮਲੇ ਨੂੰ ਬੇਲੋੜਾ ਦੱਸ ਰਹੇ ਹਨ।
ਕੇ. ਆਰ. ਕੇ. ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਸਮਾਜਿਕ ਤੇ ਰਾਜਨੀਤਕ ਮੁੱਦਿਆਂ ’ਤੇ ਬੋਲਣ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਇੰਡਸਟਰੀ ਤੇ ਇਸ ਨਾਲ ਜੁੜੇ ਸਿਤਾਰੇ ਵੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ।
Since court order came, I haven’t made any video about #SalmanKhan neither reviewed any of his film, song or trailer, nor tweeted about him. But he filed one more case against me n hearing is on 29th November. I am surprised that @BeingSalmanKhan loves me so much & miss me 24*7!
— KRK (@kamaalrkhan) November 22, 2021
ਕੇ. ਆਰ. ਕੇ. ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਲਿਖਿਆ, ‘ਜਦੋਂ ਤੋਂ ਅਦਾਲਤ ਦਾ ਹੁਕਮ ਆਇਆ ਹੈ, ਮੈਂ ਨਾ ਤਾਂ ਸਲਮਾਨ ਖ਼ਾਨ ਬਾਰੇ ਕੋਈ ਵੀਡੀਓ ਬਣਾਈ ਹੈ, ਨਾ ਹੀ ਉਸ ਦੀ ਕਿਸੇ ਫ਼ਿਲਮ, ਗੀਤ ਜਾਂ ਟਰੇਲਰ ਦੀ ਸਮੀਖਿਆ ਕੀਤੀ ਹੈ ਤੇ ਨਾ ਹੀ ਉਸ ਬਾਰੇ ਕੁਝ ਟਵੀਟ ਕੀਤਾ ਹੈ ਪਰ ਉਨ੍ਹਾਂ ਨੇ ਮੇਰੇ ਖ਼ਿਲਾਫ਼ ਇਕ ਹੋਰ ਕੇਸ ਦਾਇਰ ਕਰ ਦਿੱਤਾ, ਜਿਸ ਦੀ ਸੁਣਵਾਈ 29 ਨਵੰਬਰ ਨੂੰ ਹੈ। ਮੈਂ ਹੈਰਾਨ ਹਾਂ ਕਿ ਸਲਮਾਨ ਖ਼ਾਨ ਮੈਨੂੰ ਇੰਨਾ ਪਿਆਰ ਕਰਦੇ ਹਨ ਤੇ ਮੈਨੂੰ 24 ਘੰਟੇ ਯਾਦ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।