ਸਲਮਾਨ ਦੀ ''ਟਾਈਗਰ 3'' ''ਚ ਪਠਾਨ ਬਣ ਕੇ ਆਉਣਗੇ ਸ਼ਾਹਰੁਖ ਖ਼ਾਨ

Thursday, Nov 10, 2022 - 11:12 AM (IST)

ਸਲਮਾਨ ਦੀ ''ਟਾਈਗਰ 3'' ''ਚ ਪਠਾਨ ਬਣ ਕੇ ਆਉਣਗੇ ਸ਼ਾਹਰੁਖ ਖ਼ਾਨ

ਮੁੰਬਈ (ਬਿਊਰੋ)  - ਭਾਰਤ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਜ਼ ਦੇ ਹੈੱਡ ਆਦਿੱਤਿਆ ਚੋਪੜਾ, ਸਪਾਈ ਯੂਨੀਵਰਸ ਦੇ ਕਨਸੈਪਟ ਨਾਲ ਸਭ ਤੋਂ ਵੱਡੀ ਭਾਰਤੀ ਫਰੈਂਚਾਇਜ਼ੀ ਦਾ ਨਿਰਮਾਣ ਕਰ ਰਹੇ ਹਨ, ਜੋ ਦਰਸ਼ਕਾਂ ਲਈ ਇਕ ਐਕਸ਼ਨ ਤਮਾਸ਼ਾ ਬਣਨ ਜਾ ਰਿਹਾ ਹੈ। 'ਪਠਾਨ', 'ਟਾਈਗਰ' ਤੇ 'ਵਾਰ', ਜਿਸ ’ਚ ਰਿਤਿਕ ਰੋਸ਼ਨ ਨੇ ਕਬੀਰ ਦੀ ਭੂਮਿਕਾ ਨਿਭਾਈ ਸੀ, ਇਸ ਸਪਾਈ ਯੂਨੀਵਰਸ ਦੀਆਂ ਤਿੰਨ ਪ੍ਰਮੁੱਖ ਐਪੀਸੋਡ ਹਨ, ਜੋ ਇਕ ਬੇਮਿਸਾਲ ਨਾਟਕੀ ਅਨੁਭਵ ਬਣ ਰਹੇ ਹਨ। 

ਇਹ ਪੁਸ਼ਟੀ ਕੀਤੀ ਗਈ ਹੈ ਕਿ ਸਲਮਾਨ ਖ਼ਾਨ ‘ਪਠਾਨ’ ’ਚ ਟਾਈਗਰ ਦੇ ਰੂਪ ’ਚ ਨਜ਼ਰ ਆਉਣਗੇ। ਹੁਣ ਅਸੀਂ ਪੁਸ਼ਟੀ ਕੀਤੀ ਹੈ ਕਿ ‘ਟਾਈਗਰ 3’ ’ਚ ਸ਼ਾਹਰੁਖ ਖ਼ਾਨ ਇਕ ਸ਼ਾਨਦਾਰ ਸੀਨ ’ਚ ਨਜ਼ਰ ਆਉਣਗੇ। ਉਦਯੋਗ ਦੇ ਇਕ ਚੋਟੀ ਦੇ ਸੂਤਰ ਨੇ ਖ਼ੁਲਾਸਾ ਕੀਤਾ ਕਿ ਸ਼ਾਹਰੁਖ ਖ਼ਾਨ ‘ਪਠਾਨ’ ਦੀ ਰਿਲੀਜ਼ਿੰਗ ਤੋਂ ਤੁਰੰਤ ਬਾਅਦ ‘ਟਾਈਗਰ 3’ ਦੀ ਸ਼ੂਟਿੰਗ ਕਰਨਗੇ, ਇਸ ਨਾਲ ਟਾਈਗਰ ਫਰੈਂਚਾਈਜ਼ੀ ’ਚ ਉਨ੍ਹਾਂ ਦੀ ਮੌਜੂਦਗੀ ਦੀ ਪੁਸ਼ਟੀ ਹੁੰਦੀ ਹੈ। 

ਆਦਿੱਤਿਆ ਚੋਪੜਾ ਦੀ ਸਪਾਈ ਯੂਨੀਵਰਸ ਦੇ ਗ੍ਰੈਂਡ ਫਿਨਾਲੇ ਦੀ ਤਿਆਰੀ ਲਈ ਸ਼ਾਹਰੁਖ, ਸਲਮਾਨ ਤੇ ਰਿਤਿਕ ਦੇ ਰਸਤੇ ਇਕ-ਦੂਜੇ ਨਾਲ ਲਗਾਤਾਰ ਟਕਰਾਉਣਗੇ। ਜਿੱਥੇ ਇਕ ਪਾਸੇ ਸਲਮਾਨ ‘ਪਠਾਨ’ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਹੁਣ ਸ਼ਾਹਰੁਖ ‘ਟਾਈਗਰ 3’ ’ਚ ਵੀ ਨਜ਼ਰ ਆਉਣਗੇ। 25 ਜਨਵਰੀ, 2023 ਨੂੰ ‘ਪਠਾਨ’ ਦੀ ਰਿਲੀਜ਼ ਤੋਂ ਤੁਰੰਤ ਬਾਅਦ ਇਸ ਰੋਮਾਂਚਕ ਹਿੱਸੇ ਨੂੰ ਸ਼ੂਟ ਕਰਨ ਲਈ ਇਕ ਵਿਆਪਕ ਸ਼ੂਟਿੰਗ ਸ਼ੈਡਿਊਲ ਦੀ ਯੋਜਨਾ ਬਣਾਈ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


author

sunita

Content Editor

Related News