ਸਲਮਾਨ ਖ਼ਾਨ ਦੀ ਤਲਾਸ਼ੀ ਲੈਣ ਵਾਲੇ ਜਵਾਨ ਨੂੰ ਲੈ ਕੇ ਹੁਣ ਆਈ ਇਹ ਖ਼ਬਰ
Wednesday, Aug 25, 2021 - 04:45 PM (IST)
ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸੀ. ਆਈ. ਐੱਸ. ਐੱਫ. (ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ) ਦਾ ਇਕ ਜਵਾਨ ਕਾਫੀ ਚਰਚਾ ’ਚ ਹੈ। ਇਸ ਜਵਾਨ ਦਾ ਨਾਂ ਸੋਮਨਾਥ ਮੋਹੰਤੀ ਹੈ।
ਸੋਮਨਾਥ ਮੋਹੰਤੀ ਨੇ ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸਲਮਾਨ ਖ਼ਾਨ ਨੂੰ ਕੋਵਿਡ-19 ਤੇ ਸੁਰੱਖਿਆ ਜਾਂਚ ਦੇ ਪ੍ਰੋਟੋਕਾਲ ਦੇ ਚਲਦਿਆਂ ਮੁੰਬਈ ਏਅਰਪੋਰਟ ’ਤੇ ਰੋਕਿਆ ਸੀ, ਜਿਸ ਤੋਂ ਬਾਅਦ ਸੋਮਨਾਥ ਮੋਹੰਤੀ ਲਗਾਤਾਰ ਚਰਚਾ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਜ਼ੀ ਨਿਊਜ਼ ਤੇ ਬਾਲੀਵੁੱਡ ਨੂੰ ਲੈ ਕੇ ਰਣਜੀਤ ਬਾਵਾ ਹੋਇਆ ਸਿੱਧਾ, ਕਿਹਾ- ‘ਮੇਰੀ ਸਪੋਰਟ ਹਮੇਸ਼ਾ ਕਿਸਾਨੀ ਨੂੰ’
ਆਪਣੀ ਡਿਊਟੀ ਨੂੰ ਈਮਾਨਦਾਰੀ ਨਾਲ ਕਰਨ ’ਤੇ ਸੋਸ਼ਲ ਮੀਡੀਆ ਰਾਹੀਂ ਸੋਮਨਾਥ ਮੋਹੰਤੀ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਹੈ। ਉਥੇ ਹੀ ਹਾਲ ਹੀ ’ਚ ਮੀਡੀਆ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਸੀ ਕਿ ਮੀਡੀਆ ਨਾਲ ਗੱਲ ਕਰਨ ਦੀ ਵਜ੍ਹਾ ਨਾਲ ਸੋਮਨਾਥ ਮੋਹੰਤੀ ਦਾ ਮੋਬਾਇਲ ਫ਼ੋਨ ਜ਼ਬਤ ਕਰ ਲਿਆ ਗਿਆ ਪਰ ਹੁਣ ਸੀ. ਆਈ. ਐੱਸ. ਐੱਫ. ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਨਾਲ ਹੀ ਕਿਹਾ ਹੈ ਕਿ ਸੋਮਨਾਥ ਮੋਹੰਤੀ ਨੂੰ ਆਪਣੇ ਕੰਮ ਦੇ ਪ੍ਰਤੀ ਪ੍ਰੋਫੈਸ਼ਨਲ ਰਵੱਈਆ ਦਿਖਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਹ ਜਾਣਕਾਰੀ ਖ਼ੁਦ ਸੀ. ਆਈ. ਐੱਸ. ਐੱਫ. ਨੇ ਮੀਡੀਆ ਨੂੰ ਦਿੱਤੀ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।