SHOCKED : ਸਲਮਾਨ ਨਿਭਾਉਣਗੇ ''ਧੂਮ-4'' ਜਾਂ ''ਰੇਸ-3'' ''ਚ ਨਕਾਰਾਤਮਕ ਭੂਮਿਕਾ
Wednesday, Apr 20, 2016 - 09:21 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਨੂੰ ਫਿਲਮਾਂ ''ਚ ਰੋਮਾਂਟਿਕ ਅਦਾਕਾਰ ਵਜੋਂ ਤਾਂ ਪੂਰੀ ਜਾਣਦੀ ਹੈ ਪਰ ਹੁਣ ਉਹ ਫਿਲਮ ''ਚ ਵਿਲੇਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ''ਧੂਮ-4'' ਅਤੇ ''ਰੇਸ-3'' ''ਚੋਂ ਸਲਮਾਨ ਕਿਸੇ ਇਕ ''ਚ ਨਕਾਰਾਤਮਕ ਭੂਮਿਕਾ ਨਿਭਾਂਉਂਦੇ ਨਜ਼ਰ ਆਉਣਗੇ। ਰਿਪੋਰਟ ਅਨੁਸਾਰ ਯਸ਼ਰਾਜ ਫਿਲਮਸ ਨੇ ਸਲਮਾਨ ਨੂੰ ਫਿਲਮ ''ਧੂਮ-4'' ਅਤੇ ਰਮੇਸ਼ ਤੁਰਾਨੀ ਨੇ ਫਿਮਲ ''ਰੇਸ-3'' ''ਚ ਨਕਾਰਾਤਮਕ ਕਿਰਦਾਰ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ।
ਜਾਣਕਾਰੀ ਅਨੁਸਾਰ ਸਲਮਾਨ ਨੇ ਆਪਣੇ ਕੈਰੀਅਰ ''ਚ ਕਦੀ ਵੀ ਨਕਾਰਾਤਮਕ ਭੂਮਿਕਾ ਨਹੀਂ ਨਿਭਾਈ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਸਲਮਾਨ ਫਿਲਮ ''ਚ ਨਕਾਰਾਤਮਕ ਭੂਮਿਕਾ ਨਿਭਾਉਣਗੇ। ਹੁਣ ਦੇਖਣਾ ਇਹ ਹੈ ਕਿ ਸਲਮਾਨ ਕਿਸ ਫਿਲਮ ਨੂੰ ਚੁਣਦੇ ਹਨ। ਸੂਤਰਾਂ ਅਨੁਸਾਰ ਬਾਲੀਵੁੱਡ ਇੰਡਸਟਰੀ ਦੇ ਲੋਕਾਂ ਦਾ ਮੰਨਣਾ ਹੈ ਕਿ ਸਲਮਾਨ ਆਪਣੇ ਇਸ ਕਿਰਦਾਰ ਨਾਲ ਸਮਝੌਤਾ ਕਰਨਾ ਚਾਹੁਣਗੇ। ਸਲਮਾਨ ਖਾਨ ਸਟਾਈਲਿਸ਼ ਅਤੇ ਬਿੰਦਾਸ ਵਿਲੇਨ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਿਸੇ ਫਿਲਮ ''ਚ ਵੀ ਨਕਾਰਾਤਮਕ ਕਿਰਦਾਰ ਨਹੀਂ ਨਿਭਾਇਆ ਹੈ।
ਜ਼ਿਕਰਯੋਗ ਹੈ ਕਿ ਅੱਜਕਲ ਸਲਮਾਨ ਆਪਣੀ ਆਉਣ ਵਾਲੀ ਫਿਲਮ ''ਸੁਲਤਾਨ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ। ਇਹ ਫਿਲਮ ''ਈਦ'' ''ਤੇ ਰਿਲੀਜ਼ ਹੋਵੇਗੀ।