ਇੰਤਜ਼ਾਰ ਖ਼ਤਮ! ਇਸ ਦਿਨ ਤੋਂ ਸ਼ੁਰੂ ਹੋਵੇਗਾ ਸਲਮਾਨ ਦਾ  ''ਬਿੱਗ ਬੌਸ 18'', ਸਾਹਮਣੇ ਆਈ ਪਹਿਲੀ ਝਲਕ

Monday, Sep 23, 2024 - 01:44 PM (IST)

ਮੁੰਬਈ (ਬਿਊਰੋ) : ਸਲਮਾਨ ਖ਼ਾਨ ਦੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 18ਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। 'ਬਿੱਗ ਬੌਸ 18' ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ 'ਚ ਸਲਮਾਨ ਇੱਕ ਵਾਰ ਫਿਰ 'ਟਾਈਮ ਕਾ ਤਾਂਡਵ' ਨਾਲ ਖੇਡਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ, ਸਲਮਾਨ ਦੇ ਪ੍ਰਸ਼ੰਸਕ 'ਬਿੱਗ ਬੌਸ 18' ਦੀ ਪ੍ਰੀਮੀਅਰ ਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਜਿਸ ਦਾ ਖੁਲਾਸਾ ਹੁਣ ਹੋ ਗਿਆ ਹੈ। ਜੀ ਹਾਂ... ਸਲਮਾਨ ਨੇ ਖੁਲਾਸਾ ਕੀਤਾ ਹੈ ਕਿ 'ਬਿੱਗ ਬੌਸ 18' ਕਦੋਂ ਸ਼ੁਰੂ ਹੋਣ ਜਾ ਰਿਹਾ ਹੈ। 'ਬਿੱਗ ਬੌਸ 18' ਦੇ ਨਵੇਂ ਪ੍ਰੋਮੋ 'ਚ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ ਅਤੇ 'ਟਾਈਮ ਕਾ ਤਾਂਡਵ' ਬਾਰੇ ਦੱਸ ਰਹੇ ਹਨ। 'ਬਿੱਗ ਬੌਸ 18' ਦੇ ਨਵੇਂ ਪ੍ਰੋਮੋ 'ਚ ਸਲਮਾਨ ਖਾਨ 'ਟਾਈਮ ਕਾ ਤਾਂਡਵ' 'ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਇਸ ਵਾਰ ਮੁਕਾਬਲੇਬਾਜ਼ਾਂ ਦਾ ਭਵਿੱਖ ਦੇਖਣ ਨੂੰ ਮਿਲੇਗਾ।

'ਬਿੱਗ ਬੌਸ 18' 'ਚ ਨਵਾਂ ਕੀ ਹੈ?
'ਬਿੱਗ ਬੌਸ 18' ਦੇ ਨਵੇਂ ਪ੍ਰੋਮੋ 'ਚ ਸਲਮਾਨ ਕੋਟ ਅਤੇ ਪੈਂਟ 'ਚ ਨਜ਼ਰ ਆ ਰਹੇ ਹਨ। ਸਲਮਾਨ ਦਾੜ੍ਹੀ ਲੁੱਕ 'ਚ ਨਜ਼ਰ ਆ ਰਹੇ ਹਨ। ਪ੍ਰੋਮੋ 'ਚ ਸਲਮਾਨ ਦਰਸ਼ਕਾਂ ਨੂੰ ਸ਼ੋਅ ਦੀ ਥੀਮ ਤੋਂ ਜਾਣੂ ਕਰਵਾ ਰਹੇ ਹਨ ਅਤੇ ਇਸ 'ਚ ਕੀ ਨਵਾਂ ਹੋਣ ਵਾਲਾ ਹੈ, ਬਾਰੇ ਦੱਸ ਰਹੇ ਹਨ। 'ਬਿੱਗ ਬੌਸ 18' ਦੇ ਨਵੇਂ ਪ੍ਰੋਮੋ 'ਚ ਸਲਮਾਨ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ, 'ਇਹ ਅੱਖ ਤਾਂ ਸ਼ੋਅ ਦੇ ਨਾਲ-ਨਾਲ ਦੇਖਦੀ ਵੀ ਸੀ ਪਰ ਸਿਰਫ ਅੱਜ ਦੇ ਹਾਲਤ ਲਈ ਹੁਣ ਇੱਕ ਅੱਖ ਖੁੱਲ੍ਹੇਗੀ, ਜੋ ਇਤਿਹਾਸ ਦੇ ਪਲਾਂ ਨੂੰ ਲਿਖੇਗੀ, ਇਹ ਭਵਿੱਖ ਦੇਖ ਸਕੇਗੀ।

ਇਹ ਖ਼ਬਰ ਵੀ ਪੜ੍ਹੋ ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ

'ਬਿੱਗ ਬੌਸ 18' 'ਚ ਆਵੇਗੀ ਨਵੀਂ ਤਕਨੀਕ
'ਬਿੱਗ ਬੌਸ 18' ਦੇ ਨਵੇਂ ਪ੍ਰੋਮੋ 'ਚ ਸਲਮਾਨ ਦੇ ਸ਼ਬਦਾਂ ਤੋਂ ਸਾਫ ਹੈ ਕਿ ਇਸ ਵਾਰ ਘਰ 'ਚ ਕੁਝ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਦੇ ਜ਼ਰੀਏ ਮੇਕਰਸ ਇਹ ਪਤਾ ਲਗਾਉਂਦੇ ਰਹਿਣਗੇ ਕਿ ਮੁਕਾਬਲੇਬਾਜ਼ਾਂ ਦੇ ਦਿਲ-ਦਿਮਾਗ 'ਤੇ ਕੀ ਚੱਲ ਰਿਹਾ ਹੈ। ਅਜਿਹੇ 'ਚ 'ਬਿੱਗ ਬੌਸ 18' ਹੋਰ ਵੀ ਦਿਲਚਸਪ ਹੋਣ ਵਾਲਾ ਹੈ।

'ਬਿੱਗ ਬੌਸ 18' ਕਦੋਂ ਸ਼ੁਰੂ ਹੋ ਰਿਹਾ ਹੈ?
ਦੱਸ ਦੇਈਏ ਕਿ ਸਲਮਾਨ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫ਼ਿਲਮ 'ਸਿਕੰਦਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ 'ਬਿੱਗ ਬੌਸ 18' ਦੀ ਸ਼ੂਟਿੰਗ ਵੀ ਜਾਰੀ ਰੱਖਣਗੇ। ਸਲਮਾਨ 'ਵੀਕੈਂਡ ਕਾ ਵਾਰ' ਐਪੀਸੋਡ 'ਚ ਆਉਂਦੇ ਹੋਏ ਅਤੇ ਘਰ ਵਾਲਿਆਂ ਦੀ ਸਖ਼ਤ ਕਲਾਸ ਲੈਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ 'ਸਿਕੰਦਰ' ਫ਼ਿਲਮ ਈਦ 2025 'ਚ ਰਿਲੀਜ਼ ਹੋਵੇਗੀ ਅਤੇ ਇਸ ਲਈ ਸਲਮਾਨ ਜਲਦ ਹੀ ਆਪਣਾ ਸ਼ੋਅ 'ਬਿੱਗ ਬੌਸ 18' ਲਾਂਚ ਕਰਨਗੇ। 'ਬਿੱਗ ਬੌਸ 18' ਸੋਮਵਾਰ ਤੋਂ ਐਤਵਾਰ ਰਾਤ 9 ਵਜੇ ਕਲਰਸ 'ਤੇ 6 ਅਕਤੂਬਰ ਤੋਂ ਪ੍ਰਸਾਰਿਤ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News