ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪਰਤੇ ਸਲਮਾਨ ਖ਼ਾਨ, ਪ੍ਰਸ਼ੰਸਕਾਂ ਨੇ ਕੀਤੀਆਂ ਦੁਆਵਾਂ

Sunday, Aug 07, 2022 - 03:02 PM (IST)

ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪਰਤੇ ਸਲਮਾਨ ਖ਼ਾਨ, ਪ੍ਰਸ਼ੰਸਕਾਂ ਨੇ ਕੀਤੀਆਂ ਦੁਆਵਾਂ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਜਦੋਂ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਉਦੋਂ ਤੋਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਧਮਕੀਆਂ ਵਿਚਾਲੇ ਸਲਮਾਨ ਖ਼ਾਨ ਸ਼ਨੀਵਾਰ ਨੂੰ ਦੁਬਈ ਤੋਂ ਮੁੰਬਈ ਪਰਤੇ ਹਨ। ਸਲਮਾਨ ਨੂੰ ਏਅਰਪੋਰਟ ’ਤੇ ਦੇਖ ਕੇ ਪੈਪਰਾਜ਼ੀ ਨੇ ਉਨ੍ਹਾਂ ਨੂੰ ਕੈਮਰਿਆਂ ’ਚ ਕੈਦ ਕਰ ਲਿਆ। ਸਲਮਾਨ ਏਅਰਪੋਰਟ ’ਤੇ ਸਖ਼ਤ ਸੁਰੱਖਿਆ ਵਿਚਾਲੇ ਬਾਹਰ ਆਉਂਦੇ ਦਿਖੇ। ਸਲਮਾਨ ਦੀ ਏਅਰਪੋਰਟ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

PunjabKesari

ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖ਼ਾਨ ਗ੍ਰੇ ਸ਼ਰਟ ਤੇ ਬਲੈਕ ਪੈਂਟ ’ਚ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੇ ਹਨ। ਸਲਮਾਨ ਨਾਲ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਸਮੇਤ ਕਈ ਪੁਲਸ ਵਾਲੇ ਵੀ ਹਨ। ਬੇਹੱਦ ਸਖ਼ਤ ਸੁਰੱਖਿਆ ਵਿਚਾਲੇ ਸਲਮਾਨ ਖ਼ਾਨ ਏਅਰਪੋਰਟ ਤੋਂ ਬਾਹਰ ਆਉਂਦੇ ਦਿਖ ਰਹੇ ਹਨ।

PunjabKesari

ਵੀਡੀਓ ਦੇਖ ਕੇ ਇੰਨਾ ਤਾਂ ਸਾਫ ਹੈ ਕਿ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਪੁਲਸ ਵੀ ਕਾਫੀ ਅਲਰਟ ਹੋ ਗਈ ਹੈ ਤੇ ਅਦਾਕਾਰ ਦੀ ਸੁਰੱਖਿਆ ’ਚ ਕੋਈ ਲਾਪਰਵਾਹੀ ਨਹੀਂ ਕਰਨਾ ਚਾਹੁੰਦੀ ਹੈ।

ਸਲਮਾਨ ਖ਼ਾਨ ਦੀ ਇਸ ਵਾਇਰਲ ਵੀਡੀਓ ’ਤੇ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਫੈਨ ਨੇ ਲਿਖਿਆ, ‘‘ਫੇਅਰਲੈੱਸ ਟਾਈਗਰ।’’ ਦੂਜੇ ਫੈਨ ਨੇ ਲਿਖਿਆ, ‘‘ਭਾਈ ਦਾ ਅਲੱਗ ਹੀ ਸਵੈਗ ਹੈ।’’ ਉਥੇ ਕਈ ਯੂਜ਼ਰਸ ਅਦਾਕਾਰ ਦੀ ਲੰਮੀ ਉਮਰ ਲਈ ਦੁਆਵਾਂ ਕਰ ਰਹੇ ਹਨ। ਫੈਨ ਨੇ ਲਿਖਿਆ, ‘‘ਅੱਲ੍ਹਾ ਤੁਹਾਨੂੰ ਲੰਮੀ ਉਮਰ ਦੇਵੇ ਤੇ ਆਪਣੀ ਹਿਫਾਜ਼ਤ ’ਚ ਰੱਖੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News