ਸਲਮਾਨ ਨੂੰ ਨਹੀਂ ਤਾਲਾਬੰਦੀ ਦਾ ਡਰ! ਈਦ ਮੌਕੇ ‘ਰਾਧੇ’ ਨੂੰ ਰਿਲੀਜ਼ ਕਰਨ ਦਾ ਕੀਤਾ ਐਲਾਨ
Wednesday, Apr 21, 2021 - 03:36 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਈਦ ਦੀ ਰਿਲੀਜ਼ ਦੀ ਪਰੰਪਰਾ ਨੂੰ ਧਿਆਨ ’ਚ ਰੱਖਦਿਆਂ ਸਲਮਾਨ ਖ਼ਾਨ ਫ਼ਿਲਮਜ਼ ਤੇ ਜ਼ੀ ਸਟੂਡੀਓਜ਼ ਨੇ ‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ਲਈ ਇਕ ਮੈਗਾ ਰਿਲੀਜ਼ ਦੀ ਯੋਜਨਾ ਬਣਾਈ ਹੈ। ਪ੍ਰਭੂਦੇਵਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 13 ਮਈ 2021 ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਿਆਂ ਕਿਹਾ ਕਿ ਫ਼ਿਲਮ ਦਾ ਟਰੇਲਰ 22 ਅਪ੍ਰੈਲ ਯਾਨੀ ਕੱਲ ਨੂੰ ਰਿਲੀਜ਼ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ’ਤੇ ਸਵਰਾ ਭਾਸਕਰ ਨੇ ਕੱਸਿਆ ਤੰਜ, ਕਿਹਾ- ‘ਹਸਪਤਾਲ ’ਚ ਬੈੱਡ ਮੰਗ ਕੇ...’
ਜ਼ੀ ਸਟੂਡੀਓਜ਼ ਫ਼ਿਲਮ ਦੀ ਰਿਲੀਜ਼ ਲਈ ਬਹੁ-ਪੱਧਰੀ ਰਣਨੀਤੀ ਲੈ ਕੇ ਆਇਆ ਹੈ। ‘ਰਾਧੇ : ਯੂਅਰ ਮੋਸਟ ਵਾਂਟਿਡ ਭਾਈ’ ਹੁਣ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜਿਥੇ ਸਰਕਾਰ ਦੁਆਰਾ ਜਾਰੀ ਕੋਵਿਡ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ੀ-5 ’ਤੇ ਜ਼ੀ ਦੀ ‘ਪੇ ਪਰ ਵਿਊ’ ਸੇਵਾ ਜੀਪਲੈਕਸ ਦਰਸ਼ਕਾਂ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਵੀ ਫ਼ਿਲਮ ਨੂੰ ਦੇਖਣਾ ਦਾ ਮੌਕਾ ਦੇਵੇਗੀ।
‘ਰਾਧੇ’ ’ਚ ਸਲਮਾਨ ਦੇ ਨਾਲ ਦਿਸ਼ਾ ਪਾਟਨੀ, ਰਣਦੀਪ ਹੁੱਡਾ ਤੇ ਜੈਕੀ ਸ਼ਰਾਫ ਵੀ ਹਨ। ਫ਼ਿਲਮ ਨੂੰ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਸਲਮਾਨ ਖ਼ਾਨ ਫਿਲਮਜ਼ ਨੇ ਪੇਸ਼ ਕੀਤਾ ਹੈ। ਸਲਮਾਨ ਖ਼ਾਨ, ਸੋਹੇਲ ਖ਼ਾਨ ਤੇ ਰੀਲ ਲਾਈਫ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ, ਫ਼ਿਲਮ ਇਸ ਸਾਲ ਈਦ ਦੇ ਮੌਕੇ ’ਤੇ 13 ਮਈ ਨੂੰ ਰਿਲੀਜ਼ ਹੋਵੇਗੀ। ਇਸ ਨੂੰ ਮਿਡਲ ਈਸਟ, ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਯੂਰਪ ਸਮੇਤ 40 ਦੇਸ਼ਾਂ ’ਚ ਰਿਲੀਜ਼ ਕਰਨ ਦੀ ਰਣਨੀਤੀ ਤਿਆਰ ਕੀਤੀ ਗਈ ਹੈ।
ਪਿਛਲੇ ਸਾਲ ਤਾਲਾਬੰਦੀ ਤੋਂ ਬਾਅਦ ਇਹ ਬਾਲੀਵੁੱਡ ਦੀ ਪਹਿਲੀ ਫ਼ਿਲਮ ਹੋਵੇਗੀ, ਜੋ ਯੂ. ਕੇ. ’ਚ ਨਾਟਕੀ ਰੂਪ ’ਚ ਰਿਲੀਜ਼ ਹੋਵੇਗੀ।
ਨੋਟ– ਤੁਸੀਂ ਸਲਮਾਨ ਖ਼ਾਨ ਦੀ ‘ਰਾਧੇ’ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।