ਸਲਮਾਨ ਖ਼ਾਨ ਦੀ ਸਭ ਤੋਂ ਛੋਟੀ ਫ਼ਿਲਮ ਹੋਵੇਗੀ ‘ਰਾਧੇ’, ਸੈਂਸਰ ਬੋੋਰਡ ਨੇ ਦਿੱਤੀ ਹਰੀ ਝੰਡੀ

05/04/2021 7:26:27 PM

ਮੁੰਬਈ: ਪਿਛਲੇ ਇਕ ਸਾਲ ਤੋਂ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਦੀ ਉਡੀਕ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਹੁਣ ਇਹ ਫ਼ਿਲਮ ਈਦ ਦੇ ਮੌਕੇ ’ਤੇ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਸ ਫ਼ਿਲਮ ਦੇ ਮੇਕਅਰਸ ਨੇ ਦੱਸਿਆ ਕਿ ਇਹ ਬਿਨ੍ਹਾਂ ਕਿਸੇ ਕੱਟ ਤੋਂ ਸੈਂਸਰ ਬੋਰਡ ਵੱਲੋਂ ਪਾਸ ਹੋ ਗਈ ਹੈ। ਸੈਂਸਰ ਬੋਰਡ ਨੇ 26 ਅਪ੍ਰੈਲ ਨੂੰ ਫ਼ਿਲਮ ਯੂ/ਏ ਸਰਟੀਫਿਕੇਟ ਵੀ ਦਿੱਤਾ ਸੀ। ਭਾਵ ਇਸ ਨੂੰ ਹਰ ਉਮਰ ਦੇ ਬੱਚੇ ਵੀ ਪੈਰੰਟਲ ਗਾਈਡੈਂਸ ਨਾਲ ਦੇਖ ਸਕਦੇ ਹਨ। 

PunjabKesari
ਸਰਟੀਫਿਕੇਟਸ਼ ਤੋਂ ਬਾਅਦ ਫ਼ਿਲਮ ਦੇ 13 ਮਈ ਨੂੰ ਰਿਲੀਜ਼ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਹਾਲਾਂਕਿ ਸਲਮਾਨ ਦੇ ਪ੍ਰਸ਼ੰਸਕ ਨੂੰ ਇਕ ਗੱਲ ਨਾਲ ਝਟਕਾ ਲੱਗ ਸਕਦਾ ਹੈ ਕਿ ‘ਰਾਧੇ’ ਸੱਲੂ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਫ਼ਿਲਮ ਹੈ। ਦੱਸਿਆ ਜਾ ਰਿਹ ਹੈ ਕਿ ਇਹ ਫ਼ਿਲਮ ਸਿਰਫ਼ 1 ਘੰਟੇ 54 ਮਿੰਟ ਦੀ ਹੈ। ਫ਼ਿਲਮ ਛੋਟੀ ਹੈ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਸਲਮਾਨ ਦਾ ਸਕ੍ਰੀਨ ਟਾਈਮ ਵੀ ਘੱਟ ਹੀ ਹੋਵੇਗਾ। ਫਿਰ ਵੀ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕੇ ਤਾਂ ਸਲਮਾਨ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
‘ਰਾਧੇ’ ਦਾ ਟ੍ਰੇਲਰ ਅਤੇ ਦੋ ਰਿਲੀਜ਼ ਹੋਏ ਗਾਣੇ ‘ਸੀਟੀ ਮਾਰ’ ਅਤੇ ‘ਦਿਲ ਦੇ ਦੀਆ’ ਪਹਿਲਾਂ ਹੀ ਕਾਫ਼ੀ ਹਿੱਟ ਹੋ ਗਏ ਸਨ। ਫ਼ਿਲਮ ’ਚ ਸਲਮਾਨ ਖ਼ਾਨ ਤੋਂ ਇਲਾਵਾ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਪ੍ਰਭੂਦੇਵਾ ਦੇ ਡਾਇਰੈਕਸ਼ਨ ’ਚ ਬਣੀ ਇਹ ਫ਼ਿਲਮ 13 ਮਈ ਨੂੰ ਸਿਨੇਮਾਘਰ ਦੇ ਨਾਲ ਹੀ ਓ.ਟੀ.ਟੀ. ’ਤੇ ਵੀ ਰਿਲੀਜ਼ ਕੀਤੀ ਜਾਵੇਗੀ। ਹਾਲਾਂਕਿ ਆਨਲਾਈਨ ਫ਼ਿਲਮ ਦੇਖਣ ਲਈ ਹਰ ਵਿਊ ਲਈ 249 ਰੁਪਏ ਦੇਣੇ ਹੋਣਗੇ। 


Aarti dhillon

Content Editor

Related News