ਬਾਬਾ ਸਿੱਦੀਕੀ ਦੇ ਕ.ਤਲ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ

Sunday, Oct 13, 2024 - 12:41 PM (IST)

ਬਾਬਾ ਸਿੱਦੀਕੀ ਦੇ ਕ.ਤਲ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ

ਮੁੰਬਈ- ਸਲਮਾਨ ਖ਼ਾਨ ਦੇ ਕਰੀਬੀ ਦੋਸਤ ਅਤੇ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਹੁਣ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਕਤਲ ਨੇ ਪੂਰੇ ਦੇਸ਼ 'ਚ ਸਨਸਨੀ ਮਚਾ ਦਿੱਤੀ ਹੈ ਅਤੇ ਪੂਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ। ਹੁਣ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਖ਼ਤ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਉਸ ਦੇ ਘਰ ਦੇ ਬਾਹਰ ਬੈਰੀਕੇਡ ਲੱਗੇ ਹੋਏ ਹਨ। ਸਲਮਾਨ ਦੇ ਘਰ ਦੇ ਬਾਹਰ ਜਾਂ ਨੇੜੇ ਕਿਸੇ ਵੀ ਵਾਹਨ ਨੂੰ ਨਹੀਂ ਰੁਕਣ ਦਿੱਤਾ ਜਾ ਰਿਹਾ ਹੈ।

 

ਇਹ ਖ਼ਬਰ ਵੀ ਪੜ੍ਹੋ -ਗੁਲਾਬ ਸਿੱਧੂ ਦੇ Bouncer ਨੇ ਬਾਪੂ ਦੀ ਲਾਹ'ਤੀ ਪੱਗ! ਦੇਖੋ ਵੀਡੀਓ

ਇਸ ਤੋਂ ਇਲਾਵਾ ਸਲਮਾਨ ਦੇ ਨਿੱਜੀ ਸੁਰੱਖਿਆ ਗਾਰਡ ਵੀ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਹਨ। ਬਾਬਾ ਸਿੱਦੀਕੀ ਦੇ ਕਤਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਫਿਲਹਾਲ ਇਹ ਸਿਰਫ ਅੰਦਾਜ਼ਾ ਹੈ, ਕਿਉਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਬਾ ਸਿੱਦੀਕੀ 'ਤੇ ਗੋਲੀ ਕਿਸ ਨੇ ਚਲਾਈ ਪਰ ਇਸ ਦੌਰਾਨ ਸਲਮਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ -ਐਲਵਿਸ਼ ਯਾਦਵ ਨਾਲ ਨਤਾਸ਼ਾ ਨੂੰ ਦੇਖ ਕੇ ਭੜਕੇ ਯੂਜ਼ਰਜ਼, ਕਿਹਾ...

ਸਲਮਾਨ ਨੂੰ ਲੀਲਾਵਤੀ ਹਸਪਤਾਲ ਜਾਣ ਤੋਂ ਵੀ ਮਨਾਂ ਕਰ ਦਿੱਤਾ ਗਿਆ ਪਰ ਆਪਣੇ ਦੋਸਤ ਬਾਬਾ ਸਿੱਦੀਕੀ ਦੇ ਕਤਲ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਸਲਮਾਨ ਦੇਰ ਰਾਤ 2.30 ਵਜੇ ਹਸਪਤਾਲ ਪਹੁੰਚੇ। ਉਸ ਦੇ ਨਾਲ ਭਾਰੀ ਸੁਰੱਖਿਆ ਅਤੇ ਗਾਰਡ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News