ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੂੰ ਮਿਲ ਰਿਹੈ ਦਰਸ਼ਕਾਂ ਦਾ ਪਿਆਰ, ਭਾਈਜਾਨ ਨੇ ਇੰਝ ਕੀਤਾ ਧੰਨਵਾਦ

Saturday, May 15, 2021 - 07:01 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਨੂੰ ਮਿਲ ਰਿਹੈ ਦਰਸ਼ਕਾਂ ਦਾ ਪਿਆਰ, ਭਾਈਜਾਨ ਨੇ ਇੰਝ ਕੀਤਾ ਧੰਨਵਾਦ

ਮੁੰਬਈ: ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ:ਯੋਰ ਮੋਸਟ ਵਾਂਡੇਟ ਭਾਈ’ ਸਿਨੇਮਾ ਦੇ ਨਾਲ-ਨਾਲ ਓ.ਟੀ.ਟੀ ਪਲੇਟਫਾਰਮ ’ਤੇ 13 ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਸਲਮਾਨ ਖ਼ਾਨ ਦੀ ਇਹ ਫ਼ਿਲਮ ਪ੍ਰਸ਼ੰਸਕਾਂ ਲਈ ਈਦ ਦਾ ਤੋਹਫ਼ਾ ਮੰਨੀ ਜਾ ਰਹੀ ਹੈ। ਇਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ਮਿਲ ਰਹੀ ਸ਼ਲਾਘਾ ਨਾਲ ਭਾਈਜਾਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਲਈ ਪ੍ਰਸ਼ੰਸਕਾਂ ਨੂੰ ਧੰਨਵਾਦ ਕਿਹਾ ਹੈ। 

 

ਸਲਮਾਨ ਖ਼ਾਨ ਨੇ ਆਪਣੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ‘ਪਹਿਲਾਂ ਤਾਂ ਈਦ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਮੇਰੀ ਫ਼ਿਲਮ ‘ਰਾਧੇ’ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਫ਼ਿਲਮ ਇੰਡਸਟਰੀ ਤੁਹਾਡੇ ਪਿਆਰ ਅਤੇ ਸਮਰਥਨ ’ਤੇ ਹੀ ਕਾਇਮ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਲੋਕਾਂ ਨੇ ਇਸ ਫ਼ਿਲਮ ਨੂੰ ਪਹਿਲੇ ਹੀ ਦਿਨ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫ਼ਿਲਮ ਬਣਾ ਦਿੱਤਾ ਹੈ’। ਦੱਸ ਦੇਈਏ ਕਿ ‘ਰਾਧੇ’ ਦਾ ਨਿਰਦੇਸ਼ਨ ਪ੍ਰਭੂਦੇਵਾ ਨੇ ਕੀਤਾ ਹੈ। ਇਸ ਫ਼ਿਲਮ ’ਚ ਸਲਮਾਨ ਖ਼ਾਨ ਦੇ ਨਾਲ ਦਿਸ਼ਾ ਪਾਟਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਦੀਆਂ ਮੁੱਖ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 

 


author

Aarti dhillon

Content Editor

Related News